— ਰੋਲਰ ਸਕੇਟਿੰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ —
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ ( ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼)
ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪੈਟਰਨ ਡਾ. ਸੁਰਿੰਦਰ ਗਿਰਧਰ ਦੀ ਹੋਣਹਾਰ ਪੋਤਰੀ ਆਨਿਆ ਗਿਰਧਰ ਨੇ ਇੱਕ ਵਾਰ ਫਿਰ ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕੀਤਾ ਹੈ। ਆਨਿਆ ਨੇ ਛੇਵੀਂ ਓਪਨ ਡਿਸਟ੍ਰਿਕ ਰੋਲਰ ਸਕੇਟਿੰਗ ਚੈਂਪੀਅਨਸ਼ਿਪ-2026 ਦੇ ਪੰਜ ਸੌ ਅਤੇ ਇੱਕ ਹਜ਼ਾਰ ਮੀਟਰ ਰੇਸ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਆਨਿਆ ਦੀ ਹਾਕੀ ਟੀਮ ਨੇ ਵੀ ਮੁਕਾਬਲੇ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਜਿਕਰਯੋਗ ਹੈ ਕਿ ਆਨਿਆ ਗਿਰਧਰ ਸ਼ਹਿਰ ਦੀ ਨਾਮਵਰ ਸੰਸਥਾ ਲਿਟਲ ਫਲਾਵਰ ਕਾਨਵੈਂਟ ਸਕੂਲ ਦੀ ਸੱਤਵੀ ਕਲਾਸ ਦੀ ਵਿਦਿਆਰਥਣ ਹੈ। ਇਥੇ ਇਹ ਦੱਸਣਾ ਵੀ ਜਰੂਰੀ ਹੈ ਕਿ ਪਿਛਲੇ ਕਈ ਸਾਲਾਂ ਤੋਂ ਆਨਿਆ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸਭਿਆਚਾਰਕ ਮੁਕਾਬਲਿਆਂ ਵਿੱਚ ਸਦਾ ਹੀ ਪਹਿਲੀਆਂ ਪੋਜੀਸ਼ਨਾਂ ਹਾਸਲ ਕਰਦੀ ਆ ਰਹੀ ਹੈ। ਆਨਿਆ ਗਿਰਧਰ ਦੀ ਰੋਲਰ ਸਕੇਟਿੰਗ ਵਿੱਚ ਸ਼ਾਨਦਾਰ ਪ੍ਰਾਪਤੀ ਲਈ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਸਮੇਤ ਮਿਸ਼ਨ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ, ਚੇਅਰਮੈਨ ਨਿਰੰਜਣ ਸਿੰਘ ਰੱਖਰਾ, ਵਿਜੇ ਸਿਡਾਨਾ, ਸਾਹਿਲ ਕੁਮਾਰ ਹੈਪੀ, ਕਰਨੈਲ ਸਿੰਘ ਸਰੋਏ, ਗਗਨ ਥੰਨਾ, ਰਾਜਿੰਦਰ ਖੁਰਾਣਾ, ਸ਼ੈਲਜਾ ਗਿਰਧਰ, ਪ੍ਰਿਆ ਵਿੱਕੀ, ਸੁਖਬੰਸ ਸਿੰਘ ਚਹਿਲ, ਰਾਮ ਸਿੰਘ ਪੱਪੀ ਕੌਂਸਲਰ, ਪ੍ਰਿੰ. ਕੁਲਵੰਤ ਸ਼ਰਮਾ, ਅਮਰ ਨਾਥ ਸੇਰਸੀਆ, ਸ਼ਾਰੂ ਥੰਨਾ,ਇੰਸ: ਸੁਖਪਾਲ ਮੱਕੜ,ਡਾ: ਜਸਵਿੰਦਰ ਸਿੰਘ, ਬਲਜੀਤ ਸਿੰਘ ਬਰਾੜ ਸਮੇਤ ਹੋਰਨਾਂ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਆਨਿਆ ਦੇ ਮਾਤਾ ਪਿਤਾ ਵਰੁਣ ਗਿਰਧਰ-ਸ਼ਿਵਾਨੀ ਗਿਰਧਰ, ਦਾਦਾ ਦਾਦੀ ਡਾ. ਸੁਰਿੰਦਰ ਗਿਰਧਰ-ਸੁਮਨ ਗਿਰਧਰ ਅਤੇ ਚਾਚਾ ਚਾਚੀ ਗੌਰਵ ਗਿਰਧਰ-ਪੂਨਮ ਗਿਰਧਰ ਸਮੇਤ ਸਮੁੱਚੇ ਪਰਿਵਾਰ ਸਮੇਤ ਮਿਹਨਤੀ ਸਕੂਲ ਸਟਾਫ ਅਤੇ ਪ੍ਰਤਿਭਾਸ਼ਾਲੀ ਕੋਚ ਨੂੰ ਵਧਾਈ ਦਿੱਤੀ ਹੈ। ਕਿਉਂਕਿ ਆਪਣੀ ਮਿਹਨਤ ਅਤੇ ਲਗਨ ਸਮੇਤ ਸਕੂਲ ਸਟਾਫ ਅਤੇ ਕੋਚ ਵਧੀਆ ਸਿਖਲਾਈ ਸਦਕਾ ਹੀ ਆਨਿਆ ਨੇ ਇਹ ਸ਼ਾਨਦਾਰ ਪ੍ਰਾਪਤੀ ਕੀਤੀ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਢੋਸੀਵਾਲ ਨੇ ਦੱਸਿਆ ਹੈ ਕਿ ਸਮੁੱਚਾ ਗਿਰਧਰ ਪਰਿਵਾਰ ਹੀ ਸਮਾਜ ਸੇਵਾ ਸਮੇਤ ਵੱਖ-ਵੱਖ ਖੇਤਰਾਂ ਵਿੱਚ ਆਪਣਾ ਨਾਮ ਚਮਕਾ ਰਿਹਾ ਹੈ। ਮਿਸ਼ਨ ਆਗੂਆਂ ਨੇ ਆਨਿਆ ਨੂੰ ਵਧਾਈ ਦਿੰਦੇ ਹੋਏ ਉਸਦੇ ਉਜਲੇ ਭਵਿੱਖ ਦੀ ਕਾਮਨਾ ਕੀਤੀ ਹੈ। ਢੋਸੀਵਾਲ ਨੇ ਅੱਗੇ ਇਹ ਵੀ ਦੱਸਿਆ ਹੈ ਕਿ ਜਲਦੀ ਹੀ ਪ੍ਰਤਿਭਾਸ਼ਾਲੀ ਬੇਟੀ ਆਨਿਆ ਨੂੰ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਸਨਮਾਨਿਤ ਕੀਤਾ ਜਾਵੇਗਾ।
ਫੋਟੋ ਕੈਪਸ਼ਨ : ਟਰਾਫੀ ਜੇਤੂ ਆਨਿਆ ਗਿਰਧਰ ਆਪਣੇ ਕੋਚ ਨਾਲ।

