ਕੋਟਕਪੂਰਾ, 14 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਹਰੀਨੌ ਤੋਂ ਹਰ ਮਹੀਨੇ ਦੀ 14ਤਰੀਕ ਨੂੰ ਗੁਰਦੁਆਰਾ ਸਾਹਿਬ ਮਾਤਾ ਖੀਵੀ ਜੀ ਚੈਰੀਟੇਬਲ ਟਰੱਸਟ ਫਰੀਦਕੋਟ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸਾਂ ਵਾਸਤੇ ਲੰਗਰ ਦੀ ਸੇਵਾ ਲਿਜਾਈ ਜਾਂਦੀ ਹੈ। ਪਿੰਡ ਹਰੀਨੌ ਵਿਖੇ ਹਰ ਮਹੀਨੇ ਦੀ ਵਾਰੀ ਅਨੁਸਾਰ ਪਰਿਵਾਰਾਂ ਵੱਲੋਂ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ। ਇਸ ਮਹੀਨੇ 14 ਅਕਤੂਬਰ ਲੰਗਰ ਦੀ ਸੇਵਾ ਬਸੰਤ ਸਿੰਘ ਸਪੁੱਤਰ ਜਰਨੈਲ ਸਿੰਘ ਮੱਲਾਂ ਪੱਤੀ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ ਹੈ। ਬਸੰਤ ਸਿੰਘ ਸਪੁੱਤਰ ਜਰਨੈਲ ਸਿੰਘ ਮੱਲਾਂ ਪੱਤੀ ਵੱਲੋਂ ਦਾਲ, ਰੋਟੀ ਤੇ ਦਲੀਏ ਦੀ ਸੇਵਾ ਕੀਤੀ ਗਈ ਹੈ। ਮਾਈਆਂ ਬੀਬੀਆਂ ਅਤੇ ਸੇਵਾਦਾਰਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਲੰਗਰ ਤਿਆਰ ਕਰਕੇ ਭੇਜਿਆਂ ਗਿਆ। ਗੁਰਦੁਆਰਾ ਸਾਹਿਬ ਮਾਤਾ ਖੀਵੀ ਜੀ ਦੇ ਸੇਵਾਦਾਰਾਂ ਰਾਹੀਂ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਪਹੁੰਚਾਇਆ ਗਿਆ। ਇਸ ਮੌਕੇ ਕੁਲਵੰਤ ਸਿੰਘ ਸਾਬਕਾ ਪ੍ਰਧਾਨ, ਗੁਰਨੈਬ ਸਿੰਘ ਪ੍ਰਧਾਨ, ਗੁਰਮੀਤ ਸਿੰਘ, ਮਾਸਟਰ ਗੇਜ ਰਾਮ ਭੌਰਾ, ਸਿਕੰਦਰ ਸਿੰਘ, ਤਰਲੋਚਨ ਸਿੰਘ, ਰਣਜੀਤ ਸਿੰਘ, ਗੁਰਚਰਨ ਸਿੰਘ ਪ੍ਰਧਾਨ ਕਿਸਾਨ ਯੂਨੀਅਨ, ਰਾਜਵਿੰਦਰ ਸਿੰਘ, ਹਰਚੰਦ ਸਿੰਘ ਮਹਿਮਾ, ਤਲਵਿੰਦਰ ਸਿੰਘ ਸਿੱਧੂ, ਬੇਅੰਤ ਸਿੰਘ ਬਿਜਲੀ ਵਾਲਾ, ਰੂਪ ਸਿੰਘ ਗਿੱਲ, ਗੁਰਤੇਜ ਸਿੰਘ ਕਿਸਾਨ ਆਗੂ ਤੇ ਹੋਰ ਸੇਵਾਦਾਰ ਵੀ ਹਾਜ਼ਰ ਸਨ।
