ਜ਼ਿੰਦਗੀ ਇਕ ਯਾਦਗਾਰ ਬਣ ਗਿਆ।
ਜਿਹੜੇ ਮੇਰੇ ਸਨਿਹਰੇ ਪ ਲਈ ਸਨ ਦਿਲ ਵਿਚ ਹੀ ਰਹਿ ਗਿਆ
ਮੈਂ ਉਮੀਦਾਂ ਦੇ ਦੀਵੇ ਬਾਲੇ ਸਨ
ਦਿਲ ਵਿਚ ਟੁੱਟੀ ਹੋਈ ਯਾਦਾਂ ਨੂੰ ਜੋੜਣਾ ਹੈ।
ਮੈਨੂੰ ਹੁਣ ਤੇਰੇ ਰੰਗਾਂ ਵਿਚ ਰਹਿਣ ਦੀ ਕੀ ਲੋੜ ਹੈ।
ਤੂੰ ਕੋਈ ਰੱਬ ਨਹੀਂ ਂ ਰਿਹਾ ਹੁਣ ਮੇਰਾ।
ਮੈਂ ਡਰਦੀ ਹਾਂ ਉਸ ਸੱਚੇ ਪਾਤਸ਼ਾਹ ਤੋਂ ਹਮੇਸ਼ਾ।
ਹਾਸਿਆਂ ਨੂੰ ਛੱਡ ਕੇ ਮੁਸਕਰਾਉਣਾ ਹੈ।
ਪੀੜਾਂ ਗੱਲ ਨਾਲ ਲਾਉਣਾ ਹੈ।
ਪਿਆਰ ਦੇ ਰਿਸ਼ਤੇ ਜੀਉਂਦੇ ਰਹਿਣ ।
ਸਾਲ, ਮਹਿਨੇ, ਦਿਨ ਗਿਣਨਾ ਹੈ।
ਫਿਰ ਮਸਤ ਹੋਕੇ ਜੀਣਾ ਹੈ।
ਮੈਂ ਕਿਉਂ ਸ਼ਿਕਾਇਤਾਂ ਕਰਕੇ ਜ਼ਿੰਦਗੀ ਗਾਲਾਂ।
ਯਾਦਾਂ ਦਾ ਇਕ ਢੇਰ ਬਣ ਗਿਆ ਜ਼ਿੰਦਗੀ ।
ਮੇਰੀ ਜ਼ਿੰਦਗੀ ਇਕ ਗੁਰਬਾਣੀ ਕਹਾਣੀ ਬਣ ਗਿਆ ਹੈ।
ਸੁਰਜੀਤ ਸਾਰੰਗ
