*-ਬਹਾਦਰ ਕੇ ਰੋਡ ਸਥਿਤ ਸ਼ਹੀਦ ਭਗਤ ਸਿੰਘ ਜੀ ਦੀ ਪ੍ਰਤਿਮਾ ਤੇ ਕੀਤੀਆਂ ਫੁੱਲ ਮਾਲਾ ਭੇਂਟ*
*-ਕਿਹਾ! ਸਾਡੇ ਸ਼ਹੀਦਾਂ ਵੱਲੋਂ ਦੇਖੇ ਗਏ ਰੰਗਲੇ ਪੰਜਾਬ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਵਚਨਬੱਧ*
*-ਹਜ਼ਾਰਾਂ ਦੀ ਗਿਣਤੀ ਚ ਇਕੱਠੇ ਹੋਏ ਨੌਜਵਾਨਾਂ ਨੇ ਰੈਲੀ ਦੌਰਾਨ ਲਗਾਏ ਇਨਕਲਾਬ ਜਿੰਦਾਬਾਦ ਦੇ ਨਾਅਰੇ*

ਲੁਧਿਆਣਾ, 28 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਬਹਾਦਰ ਕੇ ਰੋਡ ਸਥਿਤ ਪ੍ਰਤਿਮਾ ਤੇ ਫੁੱਲ ਮਲਾਵਾਂ ਭੇਟ ਕਰਦੇ ਹੋਏ ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੂੰ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ ਮੌਕੇ ਵਧਾਈ ਦਿੱਤੀ।
ਇਸ ਮੌਕੇ ਤੇ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋਏ ਨੌਜਵਾਨਾਂ ਨੇ ਜਮਾਲਪੁਰ ਤੋਂ ਲੈ ਕੇ ਦਾਣਾ ਮੰਡੀ ਤੱਕ ਮੋਟਰਸਾਈਕਲ ਅਤੇ ਕਾਰ ਰੈਲੀ ਦਾ ਆਯੋਜਨ ਕੀਤਾ।
ਇਸ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਟੀਚਾ ਸਾਡੇ ਦੇਸ਼ ਦੇ ਮਹਾਨ ਸ਼ਹੀਦਾਂ ਦੇ ਸੁਪਨੇ ਵਾਲਾ ਰੰਗਲਾ ਪੰਜਾਬ ਦੀ ਸਿਰਜਣਾ ਕਰਨਾ ਹੈ, ਜਿੱਥੇ ਸਭ ਧਰਮਾਂ ਦਾ ਸਤਿਕਾਰ, ਜਾਤ ਪਾਤ ਦਾ ਤਿਆਗ ਕਰਨਾ ਹੈ ਅਤੇ ਬਿਨਾਂ ਕਿਸੇ ਭੇਦ ਭਾਵ ਤੋਂ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਨਾ ਹੀ ਮੁੱਖ ਮਕਸਦ ਹੈ । ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਨੇ ਦੇਸ਼ ਦੇ ਲਈ 23 ਸਾਲ ਦੀ ਉਮਰ ਵਿੱਚ ਹੀ ਕੁਰਬਾਨੀ ਦੇ ਕੇ ਅੰਗਰੇਜ਼ੀ ਹਕੂਮਤ ਦੀਆਂ ਜੜਾਂ ਭਾਰਤ ਵਿੱਚੋਂ ਪੁੱਟ ਦਿੱਤੀਆਂ ਸਨl
ਉਹਨਾਂ ਕਿਹਾ ਕਿ ਅੱਜ ਉਹਨਾਂ ਦੇ ਜਨਮ ਦਿਵਸ ਮੌਕੇ ਸਾਨੂੰ ਸਭ ਨੂੰ ਪ੍ਰਣ ਕਰਨ ਦੀ ਲੋੜ ਹੈ ਕਿ ਉਹਨਾਂ ਵੱਲੋਂ ਦੱਸੇ ਗਏ ਮਾਰਗ ਤੇ ਅਸੀਂ ਸਭ ਮਿਲ ਕੇ ਚੱਲੀਏ ਤੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਇੱਕ ਦੂਸਰੇ ਦਾ ਸਾਥ ਦਿੰਦੇ ਹੋਏ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਆਪਣਾ ਯੋਗਦਾਨ ਪਾਈਏ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸ਼ਹੀਦਾਂ ਵੱਲੋਂ ਦੇਖੇ ਗਏ ਸੁਫਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ।
ਇਸ ਮੌਕੇ ਤੇ ਆਪ ਆਗੂ ਕੁਲਵਿੰਦਰ ਸਿੰਘ ਗਰੇਵਾਲ, ਸੁਰਿੰਦਰ ਮਦਾਨ, ਜਸਵਿੰਦਰ ਸਿੰਘ ਸੰਧੂ, ਬਾਬੂ ਰਾਮ ਸ਼ਰਮਾ, ਕੌਂਸਲਰ ਲਖਵਿੰਦਰ ਚੌਧਰੀ, ਵਿਪਨ ਦੀਸ਼ਾ, ਦਿਨੇਸ਼ ਸ਼ਰਮਾ, ਭੂਸ਼ਣ ਸ਼ਰਮਾ, ਜਗਪਾਲ ਸਿੰਘ ਲਾਲੀ, ਗੱਗੀ ਸ਼ਰਮਾ, ਜਤਿੰਦਰ ਸਿੰਘ ਸੋਢੀ, ਅਨੁਜ ਚੌਧਰੀ, ਕੌਂਸਲਰ ਮੈਡਮ ਨਿਧੀ ਗੁਪਤਾ , ਕੌਂਸਲਰ ਸੁਖਮੇਲ ਸਿੰਘ ਗਰੇਵਾਲ, ਕੌਂਸਲਰ ਅਸ਼ਵਨੀ ਸ਼ਰਮਾ, ਲਵਲੀ ਮਨੋਚਾ, ਕੁਲਵਿੰਦਰ ਕਿੰਨੂ, ਬਾਜ ਸਿੰਘ ਸਿੱਧੂ, ਸੁਖਵੰਤ ਸੁੱਖਾ, ਸੁਰਜੀਤ ਠੇਕੇਦਾਰ, ਅੰਕੁਰ ਗੁਲਾਟੀ, ਮਨਵੀਰ ਸੰਧੂ, ਲਖਵਿੰਦਰ ਲੱਖਾ, ਰਵਿੰਦਰ ਰਾਜੂ, ਬਿੱਲਾ ਅਲੀ , ਮੰਨੂ ਗਰੇਵਾਲ, ਰਾਜ ਗਰੇਵਾਲ, ਰਾਜੂ ਗਰੇਵਾਲ, ਲਖਨ ਗਰੇਵਾਲ, ਰਣਜੋਤ ਸਿੰਘ ਗਰੇਵਾਲ, ਅਮਰੀਕ ਸਿੰਘ ਸ਼ਕਤੀਨਗਰ, ਭਾਰਤ ਭੂਸ਼ਣ ਮਿੱਠੂ, ਰਮੇਸ਼ ਪਿੰਕਾ, ਇੰਦਰਦੀਪ ਮਿੰਕੂ, ਮੋਹਿਤ ਸ਼ਰਮਾ, ਦਰਸ਼ਨ ਚਾਵਲਾ, ਮੋਨੂ ਸਬਰਵਾਲ ਅਤੇ ਸੰਜੂ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ।

