“ਸਾਵਧਾਨ… !” ਜਿਉਣ ਦਾ ਸਹਾਰਾ ਦੇ ਕੇ ਮਾਰੂਗਾ।
ਮੱਛੀਉ ਮਛੇਰਾ ਥੋਨੂੰ ਚਾਰਾ ਦੇ ਕੇ ਮਾਰੂਗਾ।
ਝੂੰਗਾ ਜਿਹਾ ਖਿੰਡਾਅ ਕੇ, ਕਰਕੇ ਇੱਕ ਥਾਂ ‘ਕੱਠੀਆਂ,
“ਅਜੇ ਹੋਰ ਬਹੁਤ ਹੈ..” ਦਾ ਲਾਰਾ ਦੇ ਕੇ ਮਾਰੂਗਾ।
ਕੁੰਡੀ ਉੱਤੇ ਭੋਜਨ ਸਵਾਦ ਜਿਹਾ ਲਪੇਟ ਕੇ,
ਫਸਾ ਕੇ ਮੂੰਹ ‘ਚ ਖਿੱਚਵਾਂ ਹੁਲਾਰਾ ਦੇ ਕੇ ਮਾਰੂਗਾ।
ਅੱਧਮਰੀ ਜੋ ਰਹਿ ਗਈ ਤਾਂ ਜੇਤੂ ਅੰਦਾਜ ‘ਚ,
ਗਰਦਨ ਦੇ ਉੱਤੇ ਛੁਰਾ ਫਿਰ ਦੋਧਾਰਾ ਦੇ ਕੇ ਮਾਰੂਗਾ।
ਘੜਾਮੇਂ ਵਾਲ਼ਾ ਰੋਮੀ ਆਖੇ ਲਾਲਚਾਂ ਨੂੰ ਛੱਡ ਦਵੋ,
ਨਹੀਂ ਤਾਂ ਨਵੀਂ ਪੀੜ੍ਹੀ ਨੂੰ ਦੁਬਾਰਾ ਦੇ ਕੇ ਮਾਰੂਗਾ।
“ਹੋਸ਼ਿਆਰ!” ਜਿਉਣ ਦਾ ਸਹਾਰਾ ਦੇ ਕੇ ਮਾਰੂਗਾ।
ਮੱਛੀਉ ਮਛੇਰਾ ਥੋਨੂੰ ਚਾਰਾ ਦੇ ਕੇ ਮਾਰੂਗਾ।
ਰੋਮੀ ਘੜਾਮਾਂ।
7717380107