ਲੁਧਿਆਣਾ 25 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਕੱਲ੍ਹ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋ ਪੰਜਾਬੀ ਭਵਨ ਲੁਧਿਆਣਾ ਵਿੱਚ ਕਰਵਾਏ ਸਮਾਗਮ ਵਿੱਚ “ਡਾ. ਰਤਨ ਸਿੰਘ ਜੱਗੀ ਯਾਦਗਾਰੀ ਪੰਜਾਬ ਰਤਨ ਪੁਰਸਕਾਰ” ਪ੍ਰਬੁੱਧ ਪੰਜਾਬੀ ਲਿਆਕਤਵਾਨ ਤੇ ਸਦੀ ਜਿੱਡੇ ਵਡਪੁਰਖੇ ਡਾ. ਸ ਸ ਜੌਹਲ ਜੀ ਨੂੰ ਦਿੱਤਾ ਗਿਆ।
ਇਸ ਮੌਕੇ ਸਿਰਸਾ (ਹਰਿਆਣਾ) ਤੋਂ ਆਇਆ ਲੇਖਕ ਵੀਰ ਗੁਰਬਾਜ਼ ਸਿੰਘ ਮਿਲਿਆ। ਪਹਿਲੀ ਮੁਲਾਕਾਤ ਮੁਹੱਬਤ ਵਿੱਚ ਲਬਰੇਜ਼। ਮੇਰੇ ਵਿਦਿਆਰਥੀ ਤੇ ਪ੍ਰਸਿੱਧ ਲੇਖਕ ਡਾ. ਦਰਸ਼ਨ ਸਿੰਘ ਹਰਵਿੰਦਰ ਦੇ ਹਵਾਲੇ ਨਾਲ ਇਹ ਮਿਲਣੀ ਇੱਕ ਵਡਮੁੱਲੇ ਤੋਹਫ਼ੇ ਵਰਗੀ ਸੀ। ਉਸ ਨੇ ਵਿਰਸੇ ਬਾਰੇ ਆਪਣੀ ਕਿਤਾਬ “ਹੁਣ ਉਹ ਗੱਲਾਂ ਕਿੱਥੋ? ਮੈਨੂੰ ਦਿੱਤੀ। ਇਸ ਦੇ ਕੁਝ ਕੁ ਵਰਕੇ ਰਾਤੀਂ ਪੜ੍ਹੇ। ਗੁਆਚੇ ਸਮਿਆਂ ਦੀ ਦਿਲਚਸਪ ਵਾਰਤਾ। ਤੁਸੀਂ ਵੀ ਪੜ੍ਹਿਉ। ਯੂਨੀਸਟਾਰ ਮੋਹਾਲੀ ਨੇ ਛਾਪੀ ਹੈ।

