ਰੰਗਾੜਾ ਦੀਆਂ ਦੋ ਪੁਸਤਕਾਂ ‘ਰੂਪ ਰੰਗ’ ਅਤੇ ‘ਔਰਤ’ ਲੋਕ ਅਰਪਣ।

ਚੰਡੀਗੜ੍ਹ 14 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਮਰਹੂਮ ਉਸਤਾਦ ਗ਼ਜ਼ਲਗੋ ਸ਼੍ਰੀ ਸਿਰੀ ਰਾਮ ਅਰਸ਼ ਦੀ ਯਾਦ ਵਿੱਚ ਸ਼੍ਰੀ ਸਿਰੀ ਰਾਮ ਅਰਸ਼ ਮੈਮੋਰੀਅਲ ਕਮੇਟੀ, ਮੁਹਾਲੀ (ਭਾਰਤ) ਵੱਲੋਂ ਕਵੀ ਮੰਚ (ਰਜਿ.), ਮੁਹਾਲੀ ਦੇ ਸਹਿਯੋਗ ਨਾਲ, ਉਨ੍ਹਾਂ ਦੇ ਸਪੁੱਤਰਾਂ ਅਨਿਲ ਕੁਮਾਰ ਅਰਸ਼ ਅਤੇ ਡਾ. ਰਾਜੇਸ਼ ਕੁਮਾਰ ਨੇ ਆਪਣੇ ਪਿਤਾ ਦੀ ਨਿੱਘੀ ਯਾਦ ਵਿੱਚ ਸਨਮਾਨ ਸਮਾਰੋਹ ਸੈਣੀ ਭਵਨ ਸੈਕਟਰ-24 ਚੰਡੀਗੜ੍ਹ ਵਿਖੇ ਕਰਵਾਇਆ। ਇਸ ਮੌਕੇ ਸਾਹਿਤਕਾਰ ਭਗਤ ਰਾਮ ਰੰਗਾੜਾ ਦੀਆਂ ਦੋ ਸੰਪਾਦਿਤ ਪੁਸਤਕਾਂ ‘ਰੂਪ ਰੰਗ’ ਅਤੇ ‘ਔਰਤ’ ਵੀ ਲੋਕ ਅਰਪਣ ਕੀਤੀਆਂ ਗਈਆਂ।ਸ਼ੁਰੂ ਵਿੱਚ ਭਗਤ ਰਾਮ ਰੰਗਾੜਾ, ਪ੍ਰਧਾਨ, ਕਵੀ ਮੰਚ ਵਲੋਂ ਜੀ ਆਇਆ ਕਿਹਾ ਗਿਆ ਤੇ ਅਰਸ਼ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ
ਸਮਾਗਮ ਦੀ ਪ੍ਰਧਾਨਗੀ ਡਾ. ਸ਼ਿੰਦਰਪਾਲ ਸਿੰਘ, ਕਾਰਜਕਾਰੀ ਪ੍ਰਧਾਨ, ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ:) ਮੁਹਾਲੀ ਨੇ ਕੀਤੀ, ਜਦਕਿ ਉਸਤਾਦ ਗ਼ਜ਼ਲਗੋ ਬਲਬੀਰ ਸਿੰਘ ਸੈਣੀ (ਮੁੱਖ ਸੰਪਾਦਕ, ਸੂਲ ਸੁਰਾਹੀ ਮੈਗਜ਼ੀਨ), ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਨਾਮਵਰ ਸ਼ਾਇਰਾ ਗੁਰਦੀਪ ਕੌਰ ਗੁੱਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪੁਸਤਕ ਲੋਕ ਅਰਪਣ ਸਮਾਰੋਹ ਦੌਰਾਨ ਸਿਰੀ ਰਾਮ ਅਰਸ਼ ਨੂੰ ਸਮਰਪਿਤ ਪੁਸਤਕ ‘ਰੂਪ ਰੰਗ’ ਪੁਸਤਕ ਬਾਰੇ ਪਰਚਾ ਕਵੀ ਮੰਚ ਦੇ ਜਨਰਲ ਸਕੱਤਰ ਰਾਜ ਕੁਮਾਰ ਸਾਹੋਵਾਲੀਆ ਨੇ ਪੜ੍ਹਿਆ ਜਦ ਕਿ ‘ਔਰਤ’ ਬਾਰੇ ਪਰਚਾ ਬਾਬੂ ਰਾਮ ਦੀਵਾਨਾ ਨੇ ਪੇਸ਼ ਕੀਤਾ। ਸਮਾਰੋਹ ਦੌਰਾਨ ਉਸਤਾਦ ਗ਼਼ਜ਼ਲਗੋ ਗੁਰਦਿਆਲ ਰੌਸ਼ਨ ਨੂੰ ‘ਸਮਰਾਟ ਗ਼ਜ਼ਲਗੋ ਸਿਰੀ ਰਾਮ ਅਰਸ਼ ਯਾਦਗਾਰੀ ਐਵਾਰਡ’ ਪ੍ਰਦਾਨ ਕੀਤਾ ਗਿਆ। ਕਾਮਰੇਡ ਦੇਵੀ ਦਿਆਲ ਸ਼ਰਮਾ ਅਤੇ ਨਾਮਵਰ ਲੇਖਕ ਸੁਭਾਸ਼ ਭਾਸਕਰ (ਸਕੱਤਰ, ਚੰਡੀਗੜ੍ਹ ਸਾਹਿਤ ਅਕਾਡਮੀ) ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਡਾ. ਅੰਜੂ ਅਮਨਦੀਪ ਗਰੋਵਰ ਨੂੰ ਸਿਰੀ ਰਾਮ ਅਰਸ਼ ਯਾਦਗਾਰੀ ‘ਪੰਜਾਬ ਦਾ ਮਾਣ’ ਐਵਾਰਡ ਅਤੇ ਦੀਪਿੰਦਰ ਕੌਰ ਸ਼ੇਰਗਿੱਲ ਨੂੰ ਸਿਰੀ ਰਾਮ ਅਰਸ਼ ਯਾਦਗਾਰੀ ‘ਪੰਜਾਬ ਦੀ ਧੀ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪੁਸਤਕਾਂ ਦੇ ਲੇਖਕ ਰੰਗਾੜਾ ਤੋਂ ਇਲਾਵਾ ਅਰਸ਼ ਪਰਿਵਾਰ ਦੇ ਮੈਂਬਰਾਂ ਅਤੇ ਪ੍ਰਧਾਨਗੀ ਮੰਡਲ ਵਿੱਚ ਸ਼ਸੋਭਿਤ ਸ਼ਖ਼ਸੀਅਤਾਂ ਨੂੰ ਵੀ ਲੋਈ ਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਪਰਚਾ ਲੇਖਕਾਂ ਸਾਹੋਵਾਲੀਆ ਤੇ ਦੀਵਾਨਾ ਅਤੇ ਗਾਇਕ ਗੁਰਵਿੰਦਰ ਗੁਰੀ ਤੇ ਜਗਤਾਰ ਸਿੰਘ ਜੋਗ ਨੂੰ ਲੋਈ ਤੇ ਸਨਮਾਨ ਚਿੰਨ੍ਹ ਪ੍ਰਦਾਨ ਕੀਤੇ ਗਏ
ਸਮਾਗਮ ਵਿੱਚ ਭਾਰੀ ਗਿਣਤੀ ਵਿੱਚ ਡਾ. ਅਮਨਦੀਪ ਸਿੰਘ ਗਰੋਵਰ, ਸੰਜੀਵ ਕੁਮਾਰ ਸ਼ਰਮਾ, ਡਾ. ਤ੍ਰਿਸ਼ਾ, ਕਾਰਤਿਕ ਕੁਮਾਰ, ਨਕੁਲ, ਦੀਪਕ ਸ਼ਰਮਾ ਚਨਾਰਥਲ, ਬਲਕਾਰ ਸਿੱਧੂ, ਯਤਿੰਦਰ ਕੌਰ ਮਾਹਲ, ਦੀਪ ਜਗਦੀਪ ਸਿੰਘ, ਪ੍ਰਿੰਸ. ਬਹਾਦਰ ਸਿੰਘ ਗੋਸਲ, ਡਾ. ਮੀਨੂੰ ਸੁਖਮਨ, ਗੁਰਸ਼ਰਨ ਸਿੰਘ ਕਾਕਾ, ਮੰਦਰ ਗਿੱਲ ਸਾਹਿਬਚੰਦੀਆ, ਮੋਨਿਕਾ ਸ਼ਰਮਾ, ਅੰਜੂ ਚੇਤਲ, ਮਨਮੋਹਨ ਸਿੰਘ ਦਾਊਂ, ਸੁਖਚਰਨ ਸਿੰਘ ਸਿੱਧੂ, ਸੋਹਣ ਸਿੰਘ ਬੈਨੀਪਾਲ, ਰੀਤਾ ਦੇਵੀ, ਐਸ.ਕੇ. ਅਰੋੜਾ, ਸੁਰਿੰਦਰ ਕੁਮਾਰ, ਦਿਲਦਾਰ ਸਿੰਘ, ਅਮੀਰ ਸੁਲਤਾਨਾ, ਸੁਰਿੰਦਰ ਸਿੰਘ, ਸੰਤੋਸ਼ ਨਾਗਪਾਲ, ਜੀ ਵਿੱਜ, ਪ੍ਰਤਾਪ ਪਾਰਸ ਗੁਰਦਾਸਪੁਰੀ, ਜਸਪਾਲ ਸਿੰਘ ਕਮਲ, ਡਾ. ਰਜਿੰਦਰ ਰੇਨੂੰ, ਨਰਿੰਦਰ ਕੌਰ ਲੌਂਗੀਆ,ਨੀਲਮ ਨਾਰੰਗ, ਨਰਿੰਦਰ ਸਿੰਘ ਦੌੜਕਾ, ਬਲਜੀਤ ਸਿੰਘ ਫਿੱਡਿਆਂਵਾਲਾ, ਐਸ.ਕੇ. ਅਰੋੜਾ ਆਦਿ ਨੇ ਹਾਜ਼ਰੀ ਭਰੀ।
ਲੰਬਾ ਸਮਾਂ ਚੱਲੇ ਇਸ ਭਾਵਪੂਰਤ ਸਮਾਰੋਹ ਦਾ ਮੰਚ ਸੰਚਾਲਨ ਰਾਜ ਕੁਮਾਰ ਸਾਹੋਵਾਲੀਆ ਨੇ ਕੀਤਾ। ਅੰਤ ਵਿੱਚ ਸਭ ਦਾ ਧੰਨਵਾਦ ਸ਼੍ਰੀ ਸਿਰੀ ਰਾਮ ਅਰਸ਼ ਪੋਤਰੀ ਡਾ. ਤ੍ਰਿਸ਼ਾ ਵੱਲੋਂ ਕੀਤਾ ਗਿਆ। ਇਸ ਤਰ੍ਹਾਂ ਇਹ ਸਮਾਗਮ ਆਪਣੀਆਂ ਨਿਵੇਕਲੀਆਂ ਪੈੜਾਂ ਛੱਡਦਾ ਸਿੱਖਰਾਂ ਛੂਹ ਕੇ ਸੰਪੰਨ ਹੋਇਆ।

