ਲੋਕੀਂ ਕਹਿੰਦੇ ਨੇ ਰੰਮੀ
ਤੂੰ ਸੱਚ ਕਹਿਣਾ ਛੱਡ ਦੇ
ਕਿਉਂ ਕੀ ਗੁਨਾਹ ਕਰਦੀ ਹਾਂ ਮੈਂ
ਨਹੀਂ ਇਹ ਨਹੀਂ ਕਰ ਸਕਦੀ ਮੈੰ
ਮੇਰੀ ਜ਼ਮੀਰ ਮਰੀ ਨਹੀਂ ਅਜੇ
ਮੇਰੇ ਅੰਦਰ ਇਨਸਾਨੀਅਤ ਹੈ
ਨਹੀਂ ਕਰ ਸਕਦੀ ਇਸ ਤਰਾਂ ਮੈਂ
ਆਪਣੀ ਜ਼ਮੀਰ ਨਾਲ ਸਮਝੋਤਾ
ਨਹੀਂ ਕਰ ਸਕਦੀ ਮੈਂ
ਕੀ ਫਾਇਦਾ ਸਾਡੇ ਪੜ੍ਹਣ ਲਿਖਣ ਦਾ
ਅਗਰ ਸੱਚ ਕਹਿ ਸੁਣ ਨਹੀਂ ਸਕਦੇ
ਹੋਰ ਹੁੰਦੇ ਹੋਣਗੇ ਉਹ ਜਿਹਨਾਂ ਦੀਆਂ
ਜ਼ਮੀਰਾਂ ਮਰੀਆਂ ਹੁੰਦੀਆਂ ਨੇ
ਚਿਹਰੇ ਤੇ ਨਕਾਬ ਪਾਏ ਹੋਏ ਨੇ ਉਹਨਾਂ
ਅੰਦਰੋਂ ਹੋਰ ਤੇ ਬਾਹਰੋਂ ਹੋਰ ਹੁੰਦੇ ਨੇ ਉਹ
ਜਿਹਨਾਂ ਦੀਆਂ ਜ਼ਮੀਰਾਂ ਮਰੀਆਂ ਹੁੰਦੀਆਂ ਨੇ
ਇਨਸਾਨੀਅਤ ਨਾਮ ਦੀ ਚੀਜ਼ ਵੀ
ਉਹਨਾਂ ਵਿੱਚ ਨਹੀਂ ਹੁੰਦੀ
ਉਹਨਾਂ ਦੀ ਕਹਿਣੀ ਕਥਨੀ ‘ਚ
ਫ਼ਰਕ ਹੁੰਦਾ ਹੈ
ਨਹੀਂ ਤੇ ਮੇਰੀ ਕਲਮ ਨੇ
ਕੁਰਲਾ ਉੱਠਣਾ ਹੈ ਇਕ ਦਿਨ
ਕਹੇਗੀ ਕੀ ਗੱਲ ਹੁਣ ਤੂੰ
ਸੱਚ ਕਹਿਣਾ ਛੱਡ ਤਾ
ਤੇਰੀ ਜ਼ਮੀਰ ਨੂੰ ਹੁਣ ਕੀ ਹੋ ਗਿਆ
ਦੁਨੀਆਂ ਤੇ ਕਦੀ ਵੀ ਕਿਸੇ ਨੂੰ
ਟਿਕਣ ਨਹੀਂ ਦਿੰਦੀ
ਫਿਰ ਕਿਸੇ ਲਈ ਆਪਣੀ
ਆਦਤ ਕਿਉਂ ਬਦਲਾਂ ਮੈਂ
ਹਾਂ ਸੱਚ ਤੇ ਹਮੇਸ਼ਾਂ ਪਹਿਰਾ ਦਿਆਂਗੀ ਮੈਂ
ਸੱਚ ਕਹਿਣਾ , ਸੁਨਣਾ ਤੇ ਲਿਖਣਾ
ਕਦੀ ਨਹੀਂ ਛੱਡਾਂਗੀ ਹੁਣ ਮੈਂ।
( ਰਮਿੰਦਰ ਰੰਮੀ )