ਫ਼ਰੀਦਕੋਟ 9 ਅਕਤੂਬਰ (ਸ਼ਿਵਨਾਥ /ਵਰਲਡ ਪੰਜਾਬੀ ਟਾਈਮਜ਼)
ਅੱਜ ਸਹੀਦ ਕਾਮਰੇਡ ਅਮੋਲਕ ਭਵਨ ਫ਼ਰੀਦਕੋਟ ਵਿਖੇ ਨਰੇਗਾ ਮਜ਼ਦੂਰਾਂ ਦੀ ਭਰਵੀ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਕਾਮਰੇਡ ਵੀਰ ਸਿੰਘ ਕੰਮੇਆਣਾ, ਬਲਕਾਰ ਸਿੰਘ ਸਹੋਤਾ, ਸੁਖਮੰਦਰ ਸਿੰਘ ਢੁੱਡੀ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿੱਚ ਨਰੇਗਾ ਮਜ਼ਦੂਰਾਂ ਦੇ ਬੰਦ ਪਏ ਕੰਮ ਨਹਿਰਾਂ ਤੇ ਖਾਲੇ ਸੂਏ , ਪਿੰਡਾਂ ਦੇ ਛੱਪੜਾਂ ਦੇ ਕੰਮ ਆਦਿ ਬੰਦ ਪਏ ਕੰਮਾਂ ਦੇ ਸਬੰਧ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਨਾਲ ਹੀ ਪਿੰਡ ਦੀਪ ਸਿੰਘ ਵਾਲਾ ਇੱਕ ਗਰੀਬ ਪਰਿਵਾਰ ਦੀ ਗਲੀ ਤੇ ਨਜਾਇਜ਼ ਕਬਜ਼ੇ ਹੋਏ ਦੇ ਸਬੰਧ ਵਿੱਚ ਵਿਚਾਰ ਕੀਤੇ ਗਏ ਅਤੇ ਨਾਲ ਹੀ ਗ੍ਰਾਮ ਸੇਵਕ ਹਰਪ੍ਰੀਤ ਸਿੰਘ ਦੀ ਬਦਲੀ ਕਰਵਾਉਣ ਸੰਬੰਧੀ ਵਿਚਾਰ ਚਰਚਾ ਕੀਤੀ ਗਈ । ਪਿਛਲੇ ਲਗਭਗ ਦੋ ਤਿੰਨ ਮਹੀਨਿਆਂ ਤੋਂ ਨਰੇਗਾ ਰੋਜ਼ਗਾਰ ਪ੍ਰਾਪਤ ਯੂਨੀਅਨ ਦੇ ਧਿਆਨ ਵਿੱਚ ਆਇਆ ਸੀ ਕਿ ਗ੍ਰਾਮ ਸੇਵਕ ਹਰਪ੍ਰੀਤ ਸਿੰਘ ਨਰੇਗਾ ਮੁਲਾਜ਼ਮ ਪਿਛਲੇ ਲੰਮੇ ਸਮੇਂ ਤੋਂ ਮਜ਼ਦੂਰਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਸੰਬੰਧ ਵਿੱਚ ਕਈ ਸ਼ਿਕਾਇਤਾਂ ਯੂਨੀਅਨ ਨੂੰ ਮਿਲੀਆਂ ਹਨ । ਇਸ ਵਿਸ਼ੇ ਤੇ ਅਸੀਂ ਆਪਣੀ ਜਥੇਬੰਦੀ ਵੱਲੋਂ ਕਈ ਵਾਰ ਸਬੰਧਤ ਏਡੀਸੀ ਸਾਹਿਬ ਨਾਲ ਮੀਟਿੰਗ ਕਰਕੇ ਵਿਚਾਰ ਚਰਚਾ ਕੀਤੀ ਗਈ ਕਿ ਇਸ ਨੂੰ ਜ਼ਿਲਾ ਫਰੀਦਕੋਟ ਤੋਂ ਬਦਲ ਕੇ ਕਿਸੇ ਹੋਰ ਜਿਲੇ ਵਿੱਚ ਲਾਇਆ ਜਾਵੇ ਜੀ , ਪ੍ਰੰਤੂ ਏਡੀਸੀ ਸਾਹਿਬ ਵੱਲੋਂ ਜਥੇਬੰਦੀ ਨੂੰ ਇਹ ਜਵਾਬ ਦਿੱਤਾ ਗਿਆ ਕਿ ਮੈਂ ਗ੍ਰਾਮ ਸੇਵਕ ਨੂੰ ਫਰੀਦਕੋਟ ਜਿਲੇ ਤੋਂ ਬਦਲ ਕੇ ਕਿਸੇ ਹੋਰ ਜਿਲੇ ਵਿੱਚ ਨਹੀਂ ਲਾ ਰਹੇ ਅਤੇ ਦੂਸਰੀ ਮੰਗ ਇਹ ਪਿਛਲੇ ਦੋ ਤਿੰਨ ਤੋਂ ਨਰੇਗਾ ਮਜ਼ਦੂਰਾਂ ਦੀਆਂ ਪੇਮੈਂਟਾਂ ਖਾਤਿਆਂ ਵਿੱਚ ਨਹੀਂ ਪਈਆਂ ਹਨ ਅਤੇ ਤੀਸਰੀ ਮੰਗ ਇਹ ਹੈ ਕਿ ਗ੍ਰਾਮ ਸੇਵਕ ਹਰਪ੍ਰੀਤ ਸਿੰਘ ਨੂੰ ਜ਼ਿਲਾ ਫਰੀਦਕੋਟ ਤੋਂ ਬਦਲ ਕੇ ਕਿਸੇ ਹੋਰ ਜਿਲੇ ਵਿੱਚ ਲਾਇਆ ਜਾਵੇ ਜੀ ।
ਇਹ ਸਾਡੀਆਂ ਮੰਗਾਂ ਨਾ ਪ੍ਰਵਾਨ ਕੀਤੀਆਂ ਗਈਆਂ ਤਾਂ ਆਉਣ ਵਾਲੀ 19 ਸਤੰਬਰ ਨੂੰ ਏਡੀਸੀ ਜ਼ਿਲਾਂ ਪ੍ਰੀਸ਼ਦ ਫਰੀਦਕੋਟ ਦਫਤਰ ਵਿਖੇ ਨਰੇਗਾ ਮਜ਼ਦੂਰਾਂ ਦਾ ਵੱਡਾ ਇਕੱਠ ਕਰਕੇ ਅਣਮਿਥੇ ਸਮੇਂ ਲਈ ਧਰਨਾ ਲਾਇਆ ਜਾਵੇਗਾ ਤੇ ਜਿਸ ਦੀ ਜਿੰਮੇਵਾਰੀ ਸੰਬੰਧਿਤ ਵਿਭਾਗ ਦੀ ਹੋਵੇਗੀ , ਕਿਉਂਕਿ ਪਿਛਲੇ ਦੋ ਤਿੰਨ ਮਹੀਨੇ ਤੋਂ ਨਰੇਗਾ ਮਜ਼ਦੂਰ ਲਗਾਤਾਰ ਏਡੀਸੀ ਸਾਹਿਬ ਦੇ ਦਫਤਰ ਦੇ ਚੱਕਰ ਕੱਟ ਰਹੇ ਹਨ। ਏ ਡੀ ਸੀ ਸਾਹਿਬ ਨੇ ਇਹਨਾਂ ਮਜ਼ਦੂਰਾਂ ਅਤੇ ਯੂਨੀਅਨ ਦੀ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ , ਇਸ ਕਰਕੇ ਜਥੇਬੰਦੀ ਵਿੱਚ ਭਾਰੀ ਰੋਸ ਹੈ । ਜਥੇਬੰਦੀ ਨੇ ਵਿਚਾਰ ਵਟਾਂਦਰਾ ਕਰਕੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਆਉਣ ਵਾਲੀ 19 ਅਕਤੂਬਰ ਨੂੰ ਏ ਡੀ ਸੀ ਜ਼ਿਲਾ ਪ੍ਰੀਸ਼ਦ ਦਫਤਰ ਵਿਖੇ ਰੋਸ ਰੈਲੀ ਕੀਤੀ ਜਾਵੇਗੀ ।
ਇਸ ਮੌਕੇ ਹਾਜ਼ਰ ਬਲਕਾਰ ਸਿੰਘ ਸਹੋਤਾ, ਵੀਰਪਾਲ ਕੌਰ ਨਵਾਂ ਕਿਲਾ, ਸੁਖਮੰਦਰ ਸਿੰਘ ਪਿਪਲੀ, ਜਿਲਾ ਸਕੱਤਰ ਸੁਖਮੰਦਰ ਸਿੰਘ ਢੁੱਡੀ, ਵਿੱਤ ਸਕੱਤਰ ਲਵਪ੍ਰੀਤ ਕੌਰ ਪਿਪਲੀ, ਮੇਟ ਨੱਥਾ ਸਿੰਘ ਰਾਈਆਂ ਵਾਲਾ, ਮੇਟ ਵੀਰਪਾਲ ਕੌਰ, ਮੇਟ ਤਰਲੋਕ ਕੌਰ ਜੈਤੋ, ਮੇਟ ਸੁਖਜੀਤ ਕੌਰ ਗੰਧਾਰਾ, ਮੇਟ ਰਮਨਦੀਪ ਕੌਰ ਪਿਪਲੀ, ਕਾਮਰੇਡ ਮੁਖਤਾਰ ਸਿੰਘ ਭਾਣਾ, ਜਸਵਿੰਦਰ ਸਿੰਘ ਦੀਪ ਸਿੰਘ ਵਾਲਾ, ਮੇਟ ਕੁਲਦੀਪ ਕੌਰ ਕੋਟ ਸੁਖੀਆ ਆਦਿ ਹਾਜ਼ਰ ਹੋਏ ।

