ਇਉਂ ਲੱਗਦਾ ਸੀ ਉਸ ਦੀਆਂ ਨੀਲੀਆਂ
ਅੱਖਾਂ ਵਿੱਚੋਂ ਖਾਰੇ ਹੰਝੂ ਡੁੱਲੇ ਸੀ,
ਇੰਜ ਜਾਪੇ ਜਿਉ ਦੂਰ ਗਏ ਸੱਜਣ
ਉਸ ਨੂੰ ਅੱਜ ਵੀ ਨਾ ਭੁੱਲੇ ਸੀ,,
ਹੱਸ ਹੱਸ ਕਰਦਾ ਕੋਮਲ ਮੁੱਖੜਾ
ਕਿਉਂ ਅੱਜ ਮੁਰਝਾਇਆ ਸੀ,
ਮਨ ਤਾ ਲੱਗਦਾ ਆਖੇ ਲੱਗ ਗਿਆ
ਦਿਲ ਨਾ ਮੰਨਿਆ ਬੜਾ ਸਮਝਾਇਆ ਸੀ,,
ਕਦਰ ਨਾ ਕੀਤੀ ਉਸ ਬੇਕਦਰੇ ਨੇ
ਪਰੀਆਂ ਵਰਗੀ ਸੂਰਤ ਸੀਰਤ ਸੋਹਣੇ ਚਿਹਰੇ ਦੀ,
ਭੁੱਲ ਗਿਆ ਹੋਵੇ ਜਿਉਂ ਮੰਜ਼ਿਲ ਰਾਹੀ
ਥਕਾਨ ਸੀ ਡਾਢੀ ਰਾਹ ਲੰਮੇਰੇ ਦੀ,,
ਦਿਲ ਤੇ ਚੋਟ ਹਿਜਰ ਦੀ ਪੈਂਦੀ
ਹੋਇਆ ਪਛਤਾਵਾ ਅੱਖੀਆਂ ਲਾਈਆਂ ਦਾ,
ਦਿਲ ਦੇ ਵਿਹੜੇ ਲਟ ਲਟ ਭਾਂਬੜ ਮੱਚੇ
ਚੜਦੀ ਉਮਰੇ ਇਸ਼ਕ ਦੀਆਂ ਅੱਗਾਂ ਲਾਈਆਂ ਦਾ,,
ਸੀ ਹਾਲਤ ਉਸਦੀ ਜਿਉਂ ਬਹਾਰ ਦੀ ਰੁੱਤੇ
ਜ਼ਿੰਦਗੀ ਵਿੱਚ ਪੱਤਝੜ ਆਈ ਸੀ,
ਉਸ ਆਪਣਾ ਆਪ ਮਚਾਇਆ ਸੀ ਜਾਂ
ਸੰਧੂਆ ਕਿਸੇ ਨੇ ਤੀਲੀ ਲਾਈ ਸੀ,
–ਕਿਸੇ ਨੇ ਤੀਲੀ ਲਾਈ ਸੀ,,,,
ਬਲਤੇਜ ਸੰਧੂ
ਬੁਰਜ ਲੱਧਾ
ਬਠਿੰਡਾ
9465818158
