
ਪਟਿਆਲਾ, 29 ਸਤੰਬਰ:(ਵਰਲਡ ਪੰਜਾਬੀ ਟਾਈਮਜ਼)
ਖੇਡ ਵਿਭਾਗ ਪਟਿਆਲਾ ਵੱਲ਼ੋਂ ਮਿਤੀ 29-9-26 ਨੂੰ ਤੀਜੇ ਦਿਨ ਦੀਆਂ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਜਿਲ੍ਹਾ ਪੱਧਰੀ ਖੇਡਾਂ ਕਰਵਾਈਆਂ ਗਈਆਂ।
ਜਿਲ੍ਹਾ ਪੱਧਰੀ ਖੇਡਾਂ ਦੇ ਤੀਸਰੇ ਦਿਨ ਐਥਲੈਟਿਕਸ, ਕਬੱਡੀ ਸਰਕਲ ਸਟਾਇਲ, ਵਾਲੀਬਾਲ ਸ਼ੂਟਿੰਗ, ਹੈਂਡਬਾਲ, ਗੱਤਕਾ, ਬੈਡਮਿੰਟਨ, ਲਾਅਨ ਟੈਨਿਸ, ਟੇਬਲ ਟੈਨਿਸ, ਤੈਰਾਕੀ, ਰੋਲਰ ਸਕੇਟਿੰਗ, ਵੇਟਲਿਫਟਿੰਗ, ਆਰਚਰੀ, ਕਿੱਕ ਬਾਕਸਿੰਗ ਅਤੇ ਟੈਨਿਸ ਬਾਲ ਕ੍ਰਿਕਟ ਖੇਡਾਂ ਵੱਖ-ਵੱਖ ਉਮਰ ਵਰਗ ਅਤੇ ਵੱਖ-ਵੱਖ ਸਥਾਨਾਂ ਤੇ ਕਰਵਾਈਆਂ ਗਈਆਂ।
ਇਹਨਾਂ ਖੇਡਾਂ ਬਾਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਖੇਡ ਅਫਸਰ, ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਸ. ਜਸਵੀਰ ਸਿੰਘ ਜੱਸੀ ਸੋਹੀਆਂਵਾਲਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਨਾਭਾ ਵਲੋਂ ਸ਼ਿਰਕਤ ਕੀਤੀ ਗਈ।
ਗੇਮ ਵੇਟਲਿਫਟਿੰਗ ਉਮਰ ਵਰਗ ਅੰਡਰ-17 ਲੜਕਿਆਂ ਵਿੱਚ ਭਾਰ ਵਰਗ 55 ਕਿ.ਗ ਸ਼ਗਨਦੀਪ ਸਿੰਘ ਨੇ ਪਹਿਲਾ, ਅਨੂਜ ਨੇ ਦੂਸਰਾ ਅਤੇ ਸਮਰਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਭਾਰ ਵਰਗ 60 ਕਿ.ਗ ਵਿੱਚ ਸ਼ੁਭਮ ਨੇ ਪਹਿਲਾ ਨਿਤਿਨ ਵਰਮਾ ਨੇ ਦੂਸਰਾ ਅਤੇ ਆਰਚਿਤ ਸ਼ਰਮਾ ਨੇ ਤੀਸਰਾ ਸਥਾਨ ਹਾਸਲ ਕੀਤਾ। ਭਾਰ ਵਰਗ 65 ਕਿ.ਗ ਵਿੱਚ ਨਿਤਿਲ ਕੁਮਾਰ ਨੇ ਪਹਿਲਾ ਅਤੇ ਮਾਨ ਰਾਏ ਨੇ ਦੂਸਰਾ ਸਥਾਨ ਹਾਸਲ ਕੀਤਾ। ਭਾਰ ਵਰਗ 70 ਕਿ.ਗ ਵਿੱਚ ਵਿਵੇਕ ਨੇ ਪਹਿਲਾ ਅਤੇ ਅਕਾਸ਼ ਨੇ ਦੂਸਰਾ ਸਥਾਨ ਹਾਸਲ ਕੀਤਾ। ਭਾਰ ਵਰਗ 75 ਕਿ.ਗ ਵਿੱਚ ਮਾਨਵ ਨੇ ਪਹਿਲਾ ਸਥਾਨ, ਭਾਰ ਵਰਗ 85 ਕਿ.ਗ ਵਿੱਚ ਅਭਿਜੋਤ ਨੇ ਪਹਿਲਾ ਸਥਾਨ ਅਤੇ ਭਾਰ ਵਰਗ 95 ਕਿ.ਗ ਵਿੱਚ ਹਿਮਾਂਗ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। +95 ਕਿ.ਗ ਵਿੱਚ ਅਜੈਬੀਰ ਸਿੰਘ ਨੇ ਪਹਿਲਾ ਸਥਾਨ ਅਤੇ ਅੰਮ੍ਰਿਤ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ।
ਟੇਬਲ ਟੈਨਿਸ ਗੇਮ ਵਿੱਚ ਅਭੀਜੀਤ ਸਿੰਘ ਨੇ ਪਹਿਲਾ ਸਥਾਨ, ਤਸ਼ਾਂਤ ਨੇ ਦੂਸਰਾ ਸਥਾਨ, ਸਤਪ੍ਰੀਤ ਸਿੰਘ ਅਤੇ ਸਕਸ਼ ਨਰੂਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਗੇਮ ਰੋਲਰ ਸਕੇਟਿੰਗ ਰੋਡ ਰੇਸ ਇਨਲਾਈਨ ਅੰਡਰ-14 ਲੜਕਿਆਂ ਵਿੱਚ ਜਸਕਰਨ ਸਿੰਘ ਨੇ ਪਹਿਲਾ ਸਥਾਨ, ਏਕਜੋਤ ਸਿੰਘ ਨੇ ਦੂਸਰਾ ਸਥਾਨ, ਅਸ਼ਵਿਕ ਕਾਂਸਲ ਨੇ ਤੀਸਰਾ ਸਥਾਨ ਅਤੇ ਅਰਜੁਨ ਸੂਦ ਨੇ ਚੌਥਾ ਸਥਾਨ ਹਾਸਲ ਕੀਤਾ। ਅੰਡਰ-17 ਲੜਕਿਆਂ ਵਿੱਚ ਕਰਨਵੀਰ ਸਿੰਘ ਨੇ ਪਹਿਲਾ ਅਤੇ ਸ਼ਿਵਾਂਸ ਪਾਂਡੇ ਨੇ ਦੂਸਰਾ ਸਥਾਨ ਹਾਸਲ ਕੀਤਾ। ਅੰਡਰ-21 ਵਿੱਚ ਅਰਮਾਨ ਭੱਲਾ ਨੇ ਪਹਿਲਾ ਸਥਾਨ ਹਾਸਲ ਕੀਤਾ।
ਕਬੱਡੀ ਸਰਕਲ ਸਟਾਇਲ ਉਮਰ ਵਰਗ 21-30 ਲੜਕੀਆਂ ਵਿੱਚ ਭੁਨਰਹੇੜੀ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-17 ਲੜਕੀਆਂ ਵਿੱਚ ਪਾਤੜਾਂ ਏ ਟੀਮ ਨੇ ਪਹਿਲਾ ਸਥਾਨ, ਸਮਾਣਾ ਏ ਟੀਮ ਨੇ ਦੂਸਰਾ ਸਥਾਨ ਅਤੇ ਪਟਿਆਲਾ ਸ਼ਹਿਰੀ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ।
ਵਾਲੀਬਾਲ ਸ਼ੂਟਿੰਗ ਉਮਰ ਵਰਗ ਅੰਡਰ-21 ਲੜਕਿਆਂ ਵਿੱਚ ਪਟਿਆਲਾ ਸ਼ਹਿਰੀ ਦੀ ਟੀਮ ਨੇ ਪਹਿਲਾ ਸਥਾਨ, ਸਮਾਣਾ ਦੀ ਟੀਮ ਨੇ ਦੂਸਰਾ ਸਥਾਨ, ਨਾਭਾ ਦੀ ਟੀਮ ਨੇ ਤੀਸਰਾ ਸਥਾਨ ਅਤੇ ਘਨੌਰ ਦੀ ਟੀਮ ਨੇ ਚੌਥਾ ਸਥਾਨ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ ਹਾਸਲ ਕੀਤੀ।
ਐਥਲੈਟਿਕਸ ਉਮਰ ਵਰਗ ਅੰਡਰ-21 ਹਰਡਲ 100 ਮੀਟਰ ਵਿੱਚ ਹਰਗੁਨਦੀਪ ਕੌਰ ਨੇ ਪਹਿਲਾ, ਗੁਰਪ੍ਰੀਤ ਕੌਰ ਨੇ ਦੂਸਰਾ ਅਤੇ ਅਰਸ਼ਦੀਪ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਲੜਕੇ 31-40 ਈਵੈਂਟ 200 ਮੀਟਰ ਵਿੱਚ ਅਮਨਜੋਤ ਸਿੰਘ ਨੇ ਪਹਿਲਾ, ਗੁਰਜਸਪਾਲ ਨੇ ਦੂਸਰਾ ਅਤੇ ਇੰਦਰਜੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ।

