ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਪਿੰਡ ਔਲਖ ਵਿਖੇ ਭਾਰਤ ਦੇ ਚੀਫ ਇਲੈਕਸ਼ਨ ਕਮਿਸ਼ਨਰ ਦਾ ਫੂਕਿਆ ਪੁਤਲਾ
ਕੋਟਕਪੂਰਾ, 4 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤ ਦੀਆਂ ਪੰਜ ਖੱਬੀਆਂ ਧਿਰਾਂ ਵੱਲੋਂ ਉਲੀਕੇ ਹੋਏ ਪ੍ਰੋਗਰਾਮਾਂ ਦੀ ਲੜੀ ਤਹਿਤ 2 ਅਕਤੂਬਰ ਨੂੰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਪਿੰਡ ਔਲਖ ਵਿਖੇ ਸ਼ਹੀਦ ਕਾਮਰੇਡ ਅਮੋਲਕ ਸਿੰਘ ਦੀ ਯਾਦਗਾਰ ਜਗ੍ਹਾ ‘ਤੇ ਆਰ.ਐੱਮ.ਪੀ.ਆਈ. ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਔਲਖ ਦੀ ਅਗਵਾਈ ਹੇਠ ਐਸ.ਆਈ.ਆਰ. ਦੇ ਨਾਮ ‘ਤੇ ਨਜਾਇਜ਼ ਤੌਰ ‘ਤੇ ਵੋਟਾਂ ਕੱਟਣ ਦੇ ਵਿਰੋਧ ਵਿੱਚ ਭਾਰਤ ਦੇ ਚੀਫ ਇਲੈਕਸ਼ਨ ਕਮਿਸ਼ਨਰ ਦਾ ਪੁਤਲਾ ਫੂਕਿਆ ਗਿਆ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਐਸ.ਆਈ.ਆਰ. ਲਾਗੂ ਕਰਨ ਸਮੇਂ ਹਰ ਤਰ੍ਹਾਂ ਦੇ ਤਰੀਕਿਆਂ ਰਾਹੀਂ ਵੋਟਾਂ ਕੱਟਣ ਦੇ ਪ੍ਰਬੰਧ ਵਿੱਚ ਆਪਣੇ ਦੋ ਸਾਥੀ ਚੋਣ ਕਮਿਸ਼ਨਰ ਐਸ.ਐਸ. ਸੰਧੂ ਅਤੇ ਵਿਵੇਕ ਜੋਸ਼ੀ ਵੱਲੋਂ 14 ਵਾਰ ਉਠਾਏ ਇਤਰਾਜਾਂ ਅਤੇ ਮਸ਼ਵਰਿਆਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਆਗੂਆਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਮੁੱਖ ਚੋਣ ਕਮਿਸ਼ਨਰ ਤੋਂ ਤੁਰੰਤ ਅਸਤੀਫਾ ਲਿਆ ਜਾਵੇ ਅਤੇ ਗੈਰ ਕਾਨੂੰਨੀ ਢੰਗ ਨਾਲ ਲੋਕਾਂ ਨੂੰ ਐਸ.ਆਈ.ਆਰ. ਪ੍ਰਕਿਰਿਆ ਵਿੱਚ ਉਲਝਾ ਕੇ 13 ਕਰੋੜ 30 ਲੱਖ ਤੋਂ ਵੱਧ ਕੱਟੀਆਂ ਗਈਆਂ ਵੋਟਾਂ ਬਹਾਲ ਕੀਤੀਆਂ ਜਾਣ।ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਇਕਲਾਖੀ ਜਿੰਮੇਵਾਰੀ ਸਮਝਦੇ ਹੋਏ ਆਪਣੇ ਅਹੁਦੇ ਤੋਂ ਇਸਤੀਫਾ ਦੇਣ ਚੋਣ ਕਮਿਸ਼ਨਰ ਦੀ ਭਰੋਸੇਯੋਗਤਾ, ਇਮਾਨਦਾਰੀ, ਨਿਰਪੱਖਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਈ ਜਾਵੇ। ਇਸ ਰੋਸ ਪ੍ਰਦਰਸ਼ਨ ਵਿੱਚ ਜੇ.ਪੀ.ਐੱਮ.ਓ. ਜ਼ਿਲਾ ਫਰੀਦਕੋਟ ਦੇ ਕਨਵੀਨਰ ਵੀਰਇੰਦਰਜੀਤ ਸਿੰਘ ਪੁਰੀ ਤੋਂ ਇਲਾਵਾ ਅਮਰਜੀਤ ਸਿੰਘ ਬਰਾਂਚ ਸਕੱਤਰ ਆਰਐਮਪੀਆਈ, ਗਗਨਦੀਪ ਕੌਰ ਮੈਂਬਰ ਆਰ ਐਮਪੀਆਈ, ਸੁਖਦੇਵ ਸਿੰਘ ਮੈਂਬਰ ਆਰ.ਐਮ.ਪੀ.ਆਈ. ਅਤੇ ਹੋਰ ਸਾਥੀ ਵੀ ਸ਼ਾਮਿਲ ਹੋਏ।

