ਕੋਟਕਪੂਰਾ, 8 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੀ ਸ਼ਾਮ ਸਥਾਨਕ ਹੋਟਲ ਸਾਗਰ ਵਿਖ਼ੇ ਕੋਟਕਪੂਰਾ ਵਿਸ਼ਵਾਸ਼ ਲਾਇਨਜ ਕਲੱਬ ਵੱਲੋ ਅੰਤਰ-ਰਾਸ਼ਟਰੀ ਅਧਿਆਪਕ ਦਿਵਸ ਮਨਾਇਆ ਗਿਆ। ਜਿਸ ਵਿੱਚ ਚਾਰ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨਿਤ ਅਧਿਆਪਕਾਂ ਵਿਚ ਸ. ਗੁਰਦੇਵ ਸਿੰਘ ਪੰਜਾਬੀ ਅਧਿਆਪਕ ਮੜਾਕ, ਸ੍ਰੀ ਕਮਲ ਕੁਮਾਰ ਮੈਥ ਅਧਿਆਪਕ ਮੜਾਕ, ਸਿਰੀ ਰਾਮ ਕਿਸ਼ਨ ਸਾਇੰਸ ਅਧਿਆਪਕ ਰੋਮਾਨਾ ਅਲਬੇਲ ਸਿੰਘ, ਸ੍ਰੀਮਤੀ ਸ਼ਵੇਤਾ ਹਿੰਦੀ ਅਧਿਆਪਕ ਰੋਮਾਨਾ ਅਲਬੇਲ ਸਿੰਘ ਸ਼ਾਮਲ ਸਨ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਲਾਇਨ ਵਿਕਰਾਂਤ ਧੀਂਗੜਾ ਨੇ ਬਾਖੂਬੀ ਨਿਭਾਈ। ਲਾਇਨ ਕੁਲਵੰਤ ਸਿੰਘ ਸਰਾਂ ਪ੍ਰਧਾਨ ਨੇ ਸਨਮਾਨਿਤ ਅਧਿਆਪਕਾਂ ਨਾਲ ਜਾਣ ਪਛਾਣ ਕਰਵਾਈ ਅਤੇ ਉਹਨਾਂ ਦੇ ਅਧਿਆਪਨ ਦੇ ਕਿੱਤੇ ਅਤੇ ਸਕੂਲ ਵਿਚ ਹੋਰ ਗਤੀਵਿਧੀਆ ਦਾ ਬਾਖੂਬੀ ਚਾਨਣਾ ਪਾਇਆ। ਸਨਮਾਨਿਤ ਅਧਿਆਪਕਾਂ ਵੱਲੋ ਸ. ਗੁਰਦੇਵ ਸਿੰਘ ਪੰਜਾਬੀ ਅਧਿਆਪਕ ਵੱਲੋ ਕਲੱਬ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਆਪਣੇ ਧੰਨਵਾਦੀ ਭਾਸ਼ਣ ਵਿਚ ਲਾਇਨ ਰਾਜਿੰਦਰ ਸਿੰਘ ਸਰਾਂ ਨੇ ਪਵਿੱਤਰ ਅਧਿਆਪਨ ਕਿਤੇ ਦੀ ਭਰਪੂਰ ਸ਼ਲਾਘਾ ਕਰਦਿਆਂ ਅਧਿਆਪਕ ਸਾਥੀਆਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹਾਜ਼ਰ ਮੈਂਬਰ ਸਹਿਬਾਨ ਦਾ ਅਤੇ ਪਰਵਾਰਿਕ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੀਟਿੰਗ ਵਿੱਚ ਐਮ.ਜੇ.ਐਫ. ਲਾਇਨ ਗੁਰਦੀਪ ਸਿੰਘ, ਲਾਇਨ ਜਗਸੀਰ ਸਿੰਘ ਸਰਪੰਚ, ਲਾਇਨ ਸੰਦੀਪ ਕੌੜਾ, ਲਾਇਨ ਚਰਨਜੀਤ ਸਿਡਾਨਾ, ਲਾਇਨ ਗੁਰਦੀਪ ਸਿੰਘ ਸੈਕਟਰੀ, ਲਾਇਨ ਸ਼ਸ਼ੀ ਚੋਪੜਾ, ਲਾਇਨ ਗੁਰਿੰਦਰ ਸਿੰਘ ਜੋਜੋ, ਲਾਇਨ ਸੁਖਵਿੰਦਰ ਸਿੰਘ ਹੈਲੀ, ਲਾਇਨ ਲੇਡੀਜ ਜਸਵੀਰ ਕੌਰ, ਪ੍ਰਵੀਨ ਕੌਰ, ਨੇਹਾ ਧੀਗੜਾਂ, ਹਰਪ੍ਰੀਤ ਕੰਵਰ ਅਤੇ ਬੱਚੇ ਸ਼ਾਮਲ ਸਨ। ਇਸ ਉਪਰੰਤ ਕਲੱਬ ਦੀ ਜਨਰਲ ਮੀਟਿੰਗ ਹੋਈ ਜੋ ਬਹੁਤ ਹੀ ਖੁਸ਼ਗਵਾਰ ਮਹੌਲ ਵਿੱਚ ਹੋਈ।

