ਕੋਟਕਪੂਰਾ, 9 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇਥੋਂ ਨੇੜਲੇ ਪਿੰਡ ਹਰੀ ਨੌ ਵਿਖੇ ਸੁਪਨਦੀਪ ਸਿੰਘ ਸਿੱਧੂ ਦੀ ਯਾਦ ਵਿੱਚ ਬਣਾਈ ਗਈ ਲਾਇਬਰੇਰੀ ਸੁਪਨਦੀਪ ਸਿੰਘ ਸਿੱਧੂ ਯਾਦਗਾਰੀ ਲਾਇਬਰੇਰੀ ਅਤੇ ਸੈਮੀਨਾਰ ਹਾਲ ਹਰੀ ਨੌ ਵਿਖੇ ਉਹਨਾਂ ਦੇ ਮਾਤਾ ਪਿਤਾ ਮੈਡਮ ਪ੍ਰੋ. ਦਵਿੰਦਰ ਕੌਰ ਸਿੱਧੂ ਉਹਨਾਂ ਦੇ ਹਮਸਫਰ ਰਿਟਾਇਰਡ ਬੈਂਕ ਮੈਨੇਜਰ ਗੁਰਮੁਖ ਸਿੰਘ ਸਿੱਧੂ ਕਨੇਡਾ ਤੋਂ ਵਾਪਸ ਆ ਕੇ ਲਾਇਬਰੇਰੀ ਪਹੁੰਚਣ ‘ਤੇ ਮਾਸਟਰ ਗੇਜ ਰਾਮ ਭੌਰਾ, ਡਾ. ਕਰਮਜੀਤ ਸਿੰਘ ਸਿੱਧੂ, ਲਾਈਨਮੈਨ ਬਲਦੇਵ ਸਿੰਘ, ਮੈਡਮ ਗੁਰਤੇਜ ਕੌਰ ਸਿੱਧੂ, ਮੈਡਮ ਨਵਜੋਤ ਕੌਰ ਸੰਧੂ ਅਤੇ ਬਾਬੂ ਰਾਮ ਤੇ ਸਮੂਹ ਬੱਚਿਆਂ ਨੇ ਮੈਡਮ ਨੂੰ ਜੀ ਆਇਆ ਕਹਿ ਕੇ ਨਿੱਘਾ ਸਵਾਗਤ ਕੀਤਾ। ਮੈਡਮ ਨੇ ਬੱਚਿਆਂ ਨੂੰ ਕਿਤਾਬਾਂ ਨਾਲ ਜੁੜੇ ਦੇਖ ਕੇ ਬਹੁਤ ਖੁਸ਼ੀ ਪ੍ਰਗਟ ਕੀਤੀ ਅਤੇ ਬੱਚਿਆਂ ਨੂੰ ਕਿਤਾਬਾਂ ਨਾਲ ਜੁੜਨ ਸਬੰਧੀ ਸੈਮੀਨਾਰ ਲਾਇਆ ਗਿਆ। ਆਖਿਰ ਦੇ ਵਿੱਚ ਸਾਰਿਆਂ ਨੂੰ ਸਨਮਾਨ ਚਿੰਨ ਦੇ ਕੇ ਰਿਫਰੈਸ਼ਮੈਂਟ ਪਾਰਟੀ ਕੀਤੀ ਗਈ।
