ਸ. ਜਗਦੇਵ ਸਿੰਘ ਜੱਸੋਵਾਲ ਜੀ ਦੇ ਉਹ ਸਹਿਪਾਠੀ ਤੇ ਗੂੜ੍ਹੇ ਵਿਸ਼ਵਾਸਪਾਤਰ ਹੋਣ ਕਾਰਨ ਉਹ ਪਿਛਲੇ ਤੀਹ ਪੈਂਤੀ ਸਾਲ ਸਾਡੇ ਮਿੱਤਰ ਦਾਇਰੇ ਨਾਲ ਵੱਡੇ ਫਰਾਵਾਂ ਵਾਂਗ ਰਹੇ।
ਉਹ ਹਰ ਪਲ ਖੇੜੇ ਵਿੱਚ ਰਹਿੰਦੇ। ਯੂ ਕੇ ਵਿੱਚ ਵੱਡਾ ਕਾਰੋਬਾਰ ਸੀ ਪਰ ਪਿਛਲੀ ਉਮਰ ਦਾ ਅੱਧ ਉਨ੍ਹਾਂ ਆਪਣੇ ਪਿੰਡ ਲਤਾਲਾ ਤੇ ਲੁਧਿਆਣਾ ਵਿੱਚ ਗੁਜ਼ਾਰਿਆ। ਲੁਧਿਆਣਾ ਵਿੱਚ ਪਹਿਲਾ ਫਾਈਵ ਸਟਾਰ ਹੋਟਲ “ਪਾਰਕ ਪਲਾਜ਼ਾ” ਉਨ੍ਹਾਂ ਹੀ ਉਸਾਰਿਆ।
ਗੋਵਿੰਦ ਨੈਸ਼ਨਲ ਕਾਲਿਜ ਨਾਰੰਗਵਾਲ (ਲੁਧਿਆਣਾ)ਆਰਥਕ ਸੰਕਟ ਵਿੱਚੋਂ ਪ੍ਰਧਾਨ ਬਣ ਕੇ ਕੱਢਿਆ।
ਵੱਡਾ ਪੁੱਤਰ ਜੱਸੀ ਕਿਲਾਰਾਏਪੁਰ ਹਲਕੇ ਤੋਂ ਵਿਧਾਇਕ ਬਣਿਆ।
ਵੱਡਾ ਕਮਾਲ ਇਹ ਸੀ ਕਿ ਸ. ਜਗਪਾਲ ਸਿੰਘ ਨੇ ਸਮਾਜਿਕ ਰਿਸ਼ਤਿਆਂ ਤੇ ਮੁਹੱਬਤਾਂ ਨੂੰ ਕਦੇ ਨਾ ਵਿਸਾਰਿਆ।
ਆਪਣੇ ਪਿੰਡ ਤੇ ਗੋਤ ਬਾਰੇ ਖੋਜ ਆਧਾਰਿਤ ਪੁਸਤਕ ਡਾ. ਗੁਰਦੇਵ ਸਿੰਘ ਸਿੱਧੂ ਜੀ ਤੋਂ ਲਿਖਵਾਈ ਤੇ ਛਪਵਾ ਕੇ ਪੂਰੀ ਦੁਨੀਆਂ ਵਿੱਚ ਵੰਡੀ।
ਵੱਡੇ ਵੀਰ ਦੇ ਚਲਾਣੇ ਤੇ ਮਨ ਉਦਾਸ ਹੈ।
ਪ੍ਰਭੂ ਚਰਨਾਂ ਵਿੱਚ ਨਿਵਾਸ ਬਖਸ਼ੇ।
ਗੁਰਭਜਨ ਗਿੱਲ

