ਬੀ.ਐੱਸ.ਸੀ. ਨਰਸਿੰਗ ਦੇ ਅੱਠਵੇਂ ਸਮੈਸਟਰ ਅਤੇ ਜੀ.ਐਨ.ਐਮ. ਦੇ ਤੀਜੇ ਸਾਲ ਦੇ ਵਿਦਿਆਰਥੀਆਂ ਵਾਸਤੇ ਇੱਕ ਪ੍ਰਭਾਵਸ਼ਾਲੀ ਸਮਾਗਮ
ਫ਼ਰੀਦਕੋਟ, 24 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸ਼ਮੇਸ਼ ਕਾਲਜ ਆਫ ਨਰਸਿੰਗ ਚ ਨਵੇਂ ਆਏ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਅਤੇ ਬੀ.ਐੱਸ.ਸੀ. ਨਰਸਿੰਗ ਦੇ ਅੱਠਵੇਂ ਸਮੈਸਟਰ (ਚੌਥੇ ਸਾਲ) ਅਤੇ ਜੀ.ਐਨ.ਐਮ. ਦੇ ਤੀਜੇ ਸਾਲ ਦੇ ਫਾਈਨਲ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦੇਣ ਵਾਸਤੇ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਸ. ਜਸਬੀਰ ਸਿੰਘ ਸੰਧੂ ਪਰੈਜੀਡੈਂਟ ਆਫ ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜੂਕੇਸ਼ਨਲ ਸੁਸਾਇਟੀ, ਫਰੀਦਕੋਟ, ਡਾਇਕਟੈਰ ਡਾ. ਗੁਰਸੇਵਕ ਸਿੰਘ ਸੀਨੀਅਰ ਵਾਇਸ ਪਰੈਜੀਡੈਂਟ ਆਫ ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜੂਕੇਸ਼ਨਲ ਸੁਸਾਇਟੀ, ਫਰੀਦਕੋਟ, ਜੁਆਇੰਟ ਡਾਇਰੈਕਟਰ ਸ. ਸਵਰਨਜੀਤ ਸਿੰਘ ਗਿੱਲ, ਸੈਕਰੇਟਰੀ ਆਫ ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜੂਕੇਸ਼ਨਲ ਸੁਸਾਇਟੀ, ਫਰੀਦਕੋਟ ਅਤੇ ਸ. ਕਰਤਾਰ ਸਿੰਘ ਬਰਾੜ ਐਗਜੀਕੁਯੁਟਿਵ ਮੈਬਰ ਆਫ ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜੂਕੇਸ਼ਨਲ ਸੁਸਾਇਟੀ, ਫਰੀਦਕੋਟ ਸ਼ਾਮਿਲ ਹੌਏ। ਇਹ ਪ੍ਰੋਗਰਾਮ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਭੁਪਿੰਦਰ ਕੌਰ ਦੀ ਸਮੁੱਚੀ ਨਿਗਰਾਨੀ ਹੇਠ ਕਰਵਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਭੁਪਿੰਦਰ ਕੌਰ ਵੱਲੋ ਆਏ ਹੋਏ ਮੁੱਖ ਮਹਿਮਾਨਾਂ ਨੂੰ ਪ੍ਰਤੀਕ ਪੌਦਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਦਿਆਂ ਹਾਜਰੀਨ ਦਾ ਮਨ ਮੋਹ ਲਿਆ। ਇਸ ਮੌਕੇ ਮਾਡਲਿੰਗ, ਗਿੱਧਾ ਅਤੇ ਭੰਗੜੇ ਨੂੰ ਹਰ ਵਰਗ ਦੇ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ। ਨਵੇਂ ਆਏ ਵਿਦਿਆਰਥੀਆਂ ਅਤੇ ਆਖਰੀ ਸਾਲ ਦੇ ਵਿਦਿਆਰਥੀਆਂ ਚੋ ਮਿਸ ਫਰੈਸ਼ਰ, ਮਿਸਟਰ ਫਰੈਸ਼ਰ, ਮਿਸ ਫੇਂਅਰਵੈੱਲ ਅਤੇ ਮਿਸਟਰ ਫੇਂਅਰਵੈੱਲ ਚੁਣੇ ਗਏ। ਆਖਰੀ ਸਾਲ ਦੇ ਵੱਖ ਵੱਖ ਖੇਤਰਾਂ ਚ ਸ਼ਾਨਦਾਰ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਸ. ਜਸਬੀਰ ਸਿੰਘ ਸੰਧੂ ਪਰੈਜੀਡੈਂਟ ਆਫ ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜੂਕੇਸ਼ਨਲ ਸੁਸਾਇਟੀ, ਫਰੀਦਕੋਟ, ਡਾਇਕਟੈਰ ਡਾ. ਗੁਰਸੇਵਕ ਸਿੰਘ ਸੀਨੀਅਰ ਵਾਇਸ ਪਰੈਜੀਡੈਂਟ ਆਫ ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜੂਕੇਸ਼ਨਲ ਸੁਸਾਇਟੀ, ਫਰੀਦਕੋਟ, ਜੁਆਇੰਟ ਡਾਇਰੈਕਟਰ ਸ. ਸਵਰਨਜੀਤ ਸਿੰਘ ਗਿੱਲ, ਸੈਕਰੇਟਰੀ ਆਫ ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜੂਕੇਸ਼ਨਲ ਸੁਸਾਇਟੀ, ਫਰੀਦਕੋਟ ਨੇ ਨਵੇਂ ਆਏ ਵਿਦਿਆਰਥੀਆਂ ਦਾ ਹੌਸਲਾ ਅਫਜਾਈ ਕੀਤੀ ਅਤੇ ਉਹਨਾਂ ਨੂੰ ਦਿਲ ਲਾ ਕੇ ਪੜ੍ਹਨ ਲਈ ਉਤਸ਼ਾਹਿਤ ਕੀਤਾ। ਇਸ ਪ੍ਰੋਗਰਾਮ ਵਿੱਚ ਕਾਲਜ ਸਟਾਫ ਚ ਖਾਸ ਤੌਰ ’ਤੇ ਮਿਸਟਰ ਨਰੇਂਦਰ ਕੁਮਾਰ ਸੁਮੇਰੀਆ, ਐਸ.ਐਨ.ਏ. ਐਡਵਾਇਜਰ ਡਾ. ਸੁਮਨ ਐਸ. ਐਲਗਜੈਂਡਰ, ਪ੍ਰੋਫੈਸਰ ਰਾਜਵਿੰਦਰ ਕੌਰ ਗਿੱਲ, ਪ੍ਰੋਫੈਸਰ ਕਿਰਨਜੀਤ ਕੌਰ, ਪ੍ਰੋਫੈਸਰ ਗੁਰਕਿਰਨ ਕੌਰ, ਅਸਿਸਟੈਂਟ ਪ੍ਰੋਫੈਸਰ ਰਮਨਦੀਪ ਕੌਰ ਅਤੇ ਬਾਕੀ ਸਟਾਫ ਮੈਬਰ ਨੇ ਇਸ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਬਣਾਉਣ ਲਈ ਅਹਿਮ ਭੂਮਿਕਾ ਅਦਾ ਕੀਤੀ। ਆਖੀਰ ਵਿੱਚ ਅਸਿਸਟੈਂਟ ਪ੍ਰੋਫੈਸਰ ਕੋਮਲਪ੍ਰੀਤ ਕੌਰ ਨੇ ਵੋਟ ਆਫ ਥੈਕਸ ਕਰਕੇ ਸਭ ਦਾ ਧੰਨਵਾਦ ਕੀਤਾ।

