ਮਿੱਤਰ ਉਹ ਜੋ ਜਿੰਦਗੀ ਵਿੱਚ ਹਰ ਸਮੇ ਕੰਮ ਆਵੇ ,ਕਿਤਾਬਾਂ ਅਤੇ ਕਿਤਾਬੀ ਗਿਆਨ ਸਾਡੇ ਜੀਵਨ ਦੇ ਨਾਲ ਨਾਲ ਚੱਲਦਾ ਰਹਿੰਦਾ ਹੈ ਅਤੇ ਸਾਡੀ ਸਹਾਇਤਾ ਕਰਦਾ ਹੈ।ਇਹ ਸਾਰੀ ਉਮਰ ਸਾਡੇ ਨਾਲ ਮਿੱਤਰਤਾ ਨਿਭਾਉਦਾ ਹੈ।ਕਿਤਾਬਾਂ ਦੀ ਮਹੱਤਤਾ ਜਦੋ ਵਿਦਿਆਰਥੀ ਪੜ੍ਹਨ ਲੱਗਦਾ ਹੈ ਤਾ ਉਸ ਦਿਨ ਤੋ ਹੀ ਇਸ ਨਾਲ ਜੁੜ੍ਹ ਜਾਦਾ ਹੈ ।ਇਸ ਦੀ ਮਹਾਨਤਾ ਬਾਰੇ ਨਾਲੋ ਨਾਲ ਸਿੱਖਦਾ ਰਹਿੰਦਾ ਹੈ। ਵਿਦਿਆਰਥੀ ਆਪਣੀਆ ਕਿਤਾਬਾਂ ਨੂੰ ਸੰਭਾਲ ਉਸ ਉੱਪਰ ਜਿਲਤ ਚੜ੍ਹਾ ਰੱਖਦਾ ਹੈ ਤਾ ਜੋ ੳੇੁਸ ਪਾਠ ਪੁਸਤਿਕ ਕਿਤਾਬ ਪੜ੍ਹਨ ਲਈ ਵਧੇਰੇ ਦਿਲ ਕਰੇ। ਸਿੱਖਿਆ ਵਿਭਾਗ ਵੱਲੋ ਪੰਜਾਬ ਰਾਜ ਦੇ ਵਿਦਿਆਰਥੀਆਂ ਲਈ ਕਿਤਾਬਾਂ ਦਿੱਤੀਆ ਜਾਦੀਆ ਹਨ।ਵਿਦਿਆਰਥੀ ਸਾਰਾ ਸਾਲ ਪੜ੍ਹਦੇ ਹਨ।ਉਸ ਬਾਦ ਬਹੁਤ ਸਾਰੇ ਸਕੂਲਾਂ ਵੱਲੋ ਬੁੱਕ ਬੈਕ ਵੀ ਸਕੂਲਾਂ ਵਿੱਚ ਸਥਾਪਤ ਕੀਤਾ ਗਿਆ ਹੈ। ਉੱਥੇ ਵਿਦਿਆਰਥੀ ਕਿਤਾਬਾਂ ਜਮਾ ਕਰਵਾ ਦਿੰਦੇ ਹਨ। ਉਹੀ ਕਿਤਾਬਾਂ ਆਪਣੀ ਲੋੜ੍ਹ ਅਨੁਸਾਰ ਹਰ ਵਿਦਿਆਰਥੀ ਲੈ ਸਕਦਾ ਹੈ ।ਪਾਠ ਪੁਸਤਿਕ ਦਾ ਸਬੰਧ ਜਿਆਦਾ ਵਿਦਿਆਰਥੀ ਦੇ ਸਿਲੇਬਸ ਉਸਦੇ ਸਾਲਾਨਾ ਪੇਪਰਾ ਦੀ ਤਿਆਰੀ ਨਾਲ ਸਬੰਧਿਤ ਹੁੰਦਾ ਹੈ। ਇਸ ਤੋ ਇਲਾਵਾ ਸਰਕਾਰੀ ਸਕੂਲਾਂ ਵਿੱਚ ਲਾਇਬਰੇਰੀਆ ਸਥਾਪਤ ਕੀਤੀਆ ਗਈਆ ਹਨ। ਸਕੂਲਾਂ ਵਿੱਚ ਲਾਇਬਰੇਰੀ ਦੇ ਲੰਗਰ ਲਗਾਏ ਜਾ ਰਹੇ ਹਨ ਕਿਤਾਬਾਂ ਨੂੰ ਪ੍ਰਦਰਸ਼ਿਤ ਕਰ ਸਕੂਲੀ ਵਿਦਿਆਰਥੀਆਂ ,ਮਾਪਿਆਂ ਆਮ ਲੋਕਾਂ ਪੰਚਾਇਤਾ ਸਕੂਲ ਮੈਨੇਜਮੈਟ ਕਮੇਟੀ ਦੇ ਮੈਬਰਾਨ ਨੂੰ ਵੀ ਕਿਤਾਬਾਂ ਦੀ ਮਹੱਤਤਾ ਨਾਲ ਲਾਇਬਰੇਰੀ ਲੰਗਰ ਦੌਰਾਨ ਜੋੜ੍ਹਿਆ ਜਾ ਰਿਹਾ ਹੈ।ਇਹਨਾ ਸਮਾਗਮਾਂ ਦੌਰਾਨ ਹਰ ਵਰਗ ਦੇ ਲੋਕ ਸਰਕਾਰੀ ਸਕੂਲਾਂ ਵਿੱਚ ਸਮੂਲੀਅਤ ਕਰਦੇ ਹਨ ਅਤੇ ਇਸ ਕਿਤਾਬੀ ਕਲਚਰ ਨਾਲ ਜੁੜਦੇ ਹਨ।ਸਕੂਲਾਂ ਵੱਲੋ ਲਗਾਤਾਰ ਲਾਇਬਰੇਰੀ ਲੰਗਰ ਲਗਾਏ ਜਾ ਰਹੇ ਹਨ। ਵਿਦਿਆਰਥੀ ਨੂੰ ਇਹ ਕਿਤਾਬਾਂ ਵੀ ਜਾਰੀ ਕੀਤੀਆ ਜਾਦੀਆ ਹਨ ਉਹ ਪੜ੍ਹਦੇ ਹਨ ਅਤੇ ਫੀਡਬੈਕ ਰਜਿਸਟਰ ਉੱਪਰ ਇਸ ਬਾਰੇ ਆਪਣੇ ਵਿਚਾਰ ਜਰੀਏ ਲਿਖ ਸਕਦੇ ਹਨ ਕਿ ਕਿਤਾਬ ਦਾ ਟਾਈਟਲ ਵਧੀਆ ਲੱਗਿਆ ਪਾਤਰ ਵਧੀਆ ਲੱਗਿਆ ਇਹ ਕਹਾਣੀ ਵਧੀਆ ਲੱਗੀ ਇਹ ਪਾਠ ਪ੍ਰੇਰਨਾ ਵਾਲਾ ਸੀ ਆਦਿ ਬਾਰੇ ਲਿਖ ਆਪਣੀ ਕਿਤਾਬ ਪੜ੍ਹੀ ਦੀ ਪੜਚੋਲ ਕਰਦੇ ਹਨ।ਜਿਸ ਤਰਾ ਜਿੰਮ ਵਿੱਚ ਕਸਰਤ ਕਰਨ ਦਾ,ਗਰਾਊਡ ਵਿੱਚ ਖੇਡਣ ਦਾ ਵੱਖਰਾ ਮਜਾ ਆਉਦਾ ਹੈ ।ਇਸ ਤਰਾ ਲਾਇਬਰੇਰੀ ਵਿੱਚ ਪੜ੍ਹਨ ਦਾ ਵੱਖਰਾ ਆਨੰਦਮਈ ਮਾਹੌਲ ਹੁੰਦਾ ਹੈ। ਹਰ ਇੱਕ ਬਹੁਤ ਸਾਤੀ ਨਾਲ ਪੜ੍ਹ ਰਿਹਾ ਹੁੰਦਾ ਹੈ। ਸਕੂਲਾਂ ਵਿੱਚ ਵੀ ਵਿਦਿਆਰਥੀ ਲਾਇਬਰੇਰੀ ਵਿੱਚ ਬੈਠ ਪੜ੍ਹਦੇ ਹਨ। ਕਾਲਿਜ ਯੂਨੀਵਰਸਿਟੀਆ ਵਿੱਚ ਹਮੇਸ਼ਾ ਹੀ ਵਿਦਿਆਰਥੀਆਂ ਦਾ ਇੱਕੱਠ ਪੜ੍ਹਨ ਵਾਲਿਆਂ ਦਾ ਵੇਖਣ ਨੂੰ ਮਿਲਦਾ ਹੈ।ਸਾਨੂੰ ਅਧਿਆਪਕਾਂ,ਵਿਦਿਆਂਰਥੀਆਂ ,ਸਮਾਜ ਸੇਵੀ ,ਕਲੱਬ ਮੈਬਰਜ ,ਸਾਹਿਤ ਨਾਲ ਪਿਆਰ ਕਰਨ ਵਾਲੇ ,ਭਾਸ਼ਾ ਅਧਿਆਪਕਾਂ, ਲਾਇਬਰੇਰੀ ਇੰਚਾਰਜ ,ਲਾਇਬਰੇਰੀ ਸਟੋਰਰ ਅਤੇ ਕਵੀ ਆਦਿ ਨੂੰ ਆਪਣੇ ਆਪਣੇ ਘਰਾ ਵਿੱਚ ਲਾਇਬਰੇਰੀ ਬਣਾਉਣੀ ਚਾਹੀਦੀ ਹੈ। ਉਸਨੂੰ ਤੁਸੀ ਕਿਸੇ ਵੀ ਰੂਪ ਵਿੱਚ ਬਣਾ ਸਕਦੇ ਹੋ। ਕੁਝ ਕਿਤਾਬਾਂ ਨੂੰ ਕਨਸ ਉੱਪਰ ਇੱਕਤਰ ਕਰ ਕੁਝ ਕਿਤਾਬਾਂ ਨੂੰ ਅਲਮਾਰੀ ਵਿੱਚ ਸੰਭਾਲ ਜੋ ਕਿ ਸੀਸੀਆਂ ਵਾਲੀ ਹੋਵੇ ਕਿਉਕਿ ਸੀਸੇ ਨਾਲ ਕਿਤਾਬ ਦਾ ਟਾਈਟਲ ਦਿਸ ਜਾਦਾ ਹੈ ਪਾਠਕ ਨੂੰ ਟਾਈਟਲ ਹੀ ਵਧੇਰੇ ਆਕਰਸ਼ਿਤ ਕਰਦਾ ਹੈ, ਘਰ ਵਿੱਚ ਕਿਤਾਬ ਕਾਰਨਰ, ਕਿਤਾਬਾਂ ਦਾ ਸਮੂਹ ਇੱਕਤਰ ਕਰ ਸਕਦੇ ਹੋ। ਵੱਧ ਤੋ ਵੱਧ ਸਾਨੂੰ ਕਿਤਾਬਾਂ ਖਰੀਦਣੀਆ ਚਾਹੀਦੀਆ ਹਨ । ਉੱਘੇ ਲੇਖਕ ਰਿਟਾਇਰਡ ਅਧਿਆਪਕ ਡਾਕਟਰ ਤੇਜਾ ਸਿੰਘ ਤਿਲਕ ਵੱਲੋ ਆਪਣੇ ਘਰ ਬਰਨਾਲਾ ਸਹਿਰ ਵਿਖੇ ਸਾਨਦਾਰ ਲਾਇਬਰੇਰੀ ਬਣਾਈ ਹੈ। ਜਿਥੇ ਅਲਮਾਰੀਆ, ਖਾਨਿਆ ਆਦਿ ਵਿੱਚ ਆਕਰਸ਼ਿਤ ਰੂਪ ਵਿੱਚ ਕਿਤਾਬਾਂ ਦੇ ਸਮੂਹ ਹਨ । ਇੱਥੇ ਕਵੀ ਬੈਠਕਾ ਅਤੇ ਸਾਹਿਤਕ ਸਭਾ ਮੀਟਿੰਗਜ ਦਾ ਵੀ ਆਯੋਜਨ ਕੀਤਾ ਜਾਦਾ ਹੈ। ਕਿਤਾਬਾਂ ਸਾਡੀਆ ਨੇੜ੍ਹਲੀਆ ਮਿੱਤਰ ਹਨ ਇਹ ਸਾਨੂੰ ਜੀਵਨ ਜਾਚ ਸਿਖਾਉਦੀਆ ਹਨ। ਵਕਤਾ ਇਹਨਾ ਦੀ ਸਹਾਇਤਾ ਨਾਲ ਆਪਣਾ ਲੈਕਚਰ ਤਿਆਰ ਕਰ ਸਕਦਾ ਹੈ। ਅੰਕੜੇ੍ਹ ਇੱਕਠੇ ਕਰ ਸਕਦਾ ਹੈ। ਇਸ ਲਈ ਇਹਨਾਂ ਕਿਤਾਬਾਂ ਨੂੰ ਬਹੁਤ ਪਵਿੱਤਰ ਮੰਨਿਆ ਜਾਦਾ ਹੈ। ਹਰ ਇੱਕ ਇਹਨਾ ਦਾ ਸਤਿਕਾਰ ਕਰਦਾ ਹੈ। ਕਈ ਵਿਦਿਆਰਥੀ ਇਹਨਾ ਕਿਤਾਬਾਂ ਵਿੱਚ ਵਿੱਦਿਆ ਪੜ੍ਹਾਈ ਜਾ ਮੋਰ ਪੰਖ ਵੀ ਪਾ ਰੱਖਦੇ ਹਨ।ਸਰੀਰਕ ਕਸਰਤ ਦੀ ਤਰਾ ਪੜ੍ਹਨਾ ਵੀ ਦਿਮਾਗ ਦੀ ਕਸਰਤ ਦਾ ਇੱਕ ਰੂਪ ਹੈ ਜੋ ਸਕੂਲੀ ਵਿਦਿਆਰਥੀ ਦੀ ਯਾਦ ਸਕਤੀ ਵੀ ਵਧਾਉਦਾ ਹੈ। ਸੋ ਮਾਪਿਆਂ ਅਧਿਆਪਕਾਂ ਵਿਸ਼ਾ ਅਧਿਆਪਕਾਂ ਇੰਚਾਰਜ ਸਕੂਲ ਮੁਖੀ ਲਾਇਬਰੇਰੀ ਇੰਚਾਰਜ ਭਾਸ਼ਾ ਅਧਿਆਪਕਾਂ ਨੂੰ ਅਪੀਲ ਹੈ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਵੱਧ ਤੋ ਵੱਧ ਕਿਤਾਬਾਂ ਪੜ੍ਹਨ ਪਾਠ ਪੁਸਤਿਕ,ਹੋਰ ਲਾਇਬਰੇਰੀ ਦੀਆ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਨ । ਕਿਤਾਬ ਦੀਆ ਫੋਟੋਜ ਮਹੱਤਵਪੂਰਨ ਪੁਆਇਟ ਤੱਥ ਜਰੂਰ ਲਿਖੇ ਜਾਣ। ਇਸ ਤਰਾ ਲਿਖਣ ਨਾਲ ਭਵਿੱਖ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਕਵੀ ਲੇਖਕ ਬਣਨ ਵਿੱਚ ਇਹ ਕਿਰਿਆ ਅਹਿਮ ਰੋਲ ਅਦਾ ਕਰੇਗੀ।ਉੱਘੇ ਲੇਖਕ ਗੰਗਾਧਰ ਤਿਲਕ ਲਿਖਦੇ ਹਨ ਕਿ ਮੈ ਨਰਕ ਵਿੱਚ ਵੀ ਕਿਤਾਬਾਂ ਦਾ ਸਵਾਗਤ ਕਰਾਗਾ ਕਿਉਕਿ ਕਿਤਾਬਾਂ ਵਿੱਚ ਇੰਨੀ ਸਕਤੀ ਤਾਕਤ ਹੈ ਕਿ ਜਿੱਥੇ ਵੀ ਹੋਣਗੀਆਂ ਉਸ ਥਾ ਨੂੰ ਸਵਰਗ ਬਣਾ ਦੇਣਗੀਆ।ਕਿਤਾਬਾਂ ਵਿੱਚੋ ਵਧੀਆ ਸਬਦ ਮਿਲਦੇ ਹਨ।ਇੱਕ ਵਾਰ ਚਾਕੂ ਕਹਿੰਦਾ ਮੈ ਡੂੰਘਾ ਜਖਮ ਕਰਦਾ ਹਾ ਤਲਵਾਰ ਕਹਿੰਦੀ ਮੈ ਨੇਜਾ ਕਹਿੰਦਾ ਨਹੀ ਮੈ ,ਕੋਲ ਸਬਦ ਬੈਠਾ ਹੱਸ ਰਿਹਾ ਸੀ। ਕਿਤਾਬਾਂ ਸਕੂਲੀ ਵਿਦਿਆਰਥੀਆਂ ਦਾ ਇੱਕਲਾ ਮਾਨਸਿਕ ਬੌਧਿਕ ਅਧਿਆਤਮਿਕ ਵਿਕਾਸ ਹੀ ਨਹੀ ਕਰਦੀਆ ਸਗੋ ਉਹਨਾ ਦੇ ਚਰਿੱਤਰ ਨਿਰਮਾਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਦੀਆ ਹਨ।ਕਿਤਾਬਾਂ ਦਾ ਮੁੱਲ ਮੋਤੀਆ ਗਹਿਣੇ ਹੀਰਿਆ ਰਤਨਾ ਤੋ ਵੀ ਵੱਧ ਹੁੰਦਾ ਹੈ। ਇਹ ਬਾਹਰੀ ਸੁੰਦਰਤਾ ਵਧਾਉਦੇ ਹਨ।ਪਰ ਕਿਤਾਬਾਂ ਅੰਦਰੂਨੀ ਸਖਸ਼ੀਅਤ ਵਧੀਆ ਵਿਚਾਰਾ ਨਾਲ ਖੁਸਬੂ ਦੇ ਰੂਪ ਵਿੱਚ ਵਾਧਾ ਕਰਦੇ ਹਨ।ਚੰਗੀਆ ਕਿਤਾਬਾਂ ਚੰਗੇ ਲੋਕ ਛੇਤੀ ਸਮਝ ਨਹੀ ਆਉਦੇ ਸਗੋ ਉਹਨਾ ਨੂੰ ਪੜ੍ਹਨਾ ਪੈਦਾ ਹੈ। ਕਿਤਾਬ ਇੱਕ ਤੋਹਫਾ ਹੈ ਜਿਸਨੂੰ ਤੁਸੀ ਵਾਰ ਵਾਰ ਖੋਲ ਸਕਦੇ ਹੋ ਵਾਰ ਵਾਰ ਪੜ੍ਹ ਸਕਦੇ ਹੋ।ਕਿਤਾਬਾਂ ਵਿਚਾਰਸੀਲ ਸੋਚਣ ਚੰਗੇ ਗੁਣਾ ਨਾਲ ਉਕਸਾਉਣ ਵਾਲੀਆ ਤੋਹਫਾ ਹੂੰਦੀਆ ਹਨ। ਉਸ ਪਲ ਨੂੰ ਹਮੇਸਾ ਯਾਦ ਰੱਖੋਗੇ ਜਦੋ ਤੁਹਾਨੂੰ ਕਿਤਾਬ ਕਿਸੇ ਵੱਲੋ ਦਿੱਤੀ ਗਈ ਸੀ ਜਾ ਤੁਸੀ ਖਰੀਦੀ ਸੀ। ਪਹਿਰਾਵੇ ਦਾ ਦਿੱਤਾ ਸਾਮਾਨ ਜਿਆਦਾ ਸਮਾ ਫਿੱਟ ਨਹੀ ਰਹੇਗਾ। ਸਜਾਵਟ ਦਾ ਸਾਮਾਨ ਦੀ ਜਲਦੀ ਟੁੱਟ ਜਾਵੇਗਾ ।ਪਰ ਬੁੱਕ ਹਮੇਸਾ ਅਲਮਾਰੀ ਕਨਸ ਮੇਜ ਕੁਰਸੀ ਤੇ ਪਈ ਤੁਹਾਡਾ ਇੰਤਜਾਰ ਕਰਦੀ ਰਹੇਗੀ ਕਿ ਤੁਸੀ ਉਸਨੂੰ ਕਦੋ ਚੁੱਕ ਪੜ੍ਹੋਗੇ।ਕਿਤਾਬਾ ਸਾਨੂੰ ਜੀਵਨ ਜਾਚ ਸਿਖਾਉਦੀਆ ਹਨ ਕਿਤਾਬਾਂ ਪੜ੍ਹਨ ਵਾਲੀ ਸਖਸ਼ੀਅਤ ਦਾ ਲੈਕਚਰ ਵੀ ਵਿਲੱਖਣ ਹੁੰਦਾ ਹੈ ਜਿਸਨੂੰ ਵੱਖ ਵੱਖ ਕਿਤਾਬਾ ਪੜ੍ਹਨ ਨਾਲ ਸਬਦਾ ਦਾ ਭੰਡਾਰ ਮਿਲਦਾ ਰਹਿੰਦਾ ਹੈ।ਬੋਲਣ ਵਾਲੇ ਦੀ ਸਬਦਾਵਲੀ ,ਬੋਲਣ ਦਾ ਅੰਦਾਜ ਉਸਦੀ ਸਖਸੀਅਤ ਬਾਰੇ ਬਹੁਤ ਕੁਝ ਆਪਣੇ ਆਪ ਦੱਸ ਦਿੰਦਾ ਹੈ। ਸੋ ਆਪਣੇ ਵਿਆਹ ਸਮਾਗਮਾਂ, ਜਨਮ ਦਿਨ ਵੱਖ ਵੱਖ ਵਿਦਿਆਰਥੀਆਂ ਦੇ ਇਨਾਮ ਵੰਡ ਸਮਾਰੋਹ ਜਿਵੇ ਸਾਲਾਨਾ ਇਨਾਮ ਵੰਡ ਸਮਾਰੋਹ,ਲਾਇਬਰੇਰੀ ਲੰਗਰ,ਅੰਤਰ ਹਾਊਸ ਮੁਕਾਬਲਾ,ਸਾਲਾਨਾ ਐਥਲੈਕਟਿਕਸ ਮੀਟ,ਮਾਪੇ ਅਧਿਆਪਕ ਮਿਲਣੀ ,ਵਿਗਿਆਨ ਦਿਵਸ,ਕੁਦਰਤੀ ਆਫਤਾ ਦਾ ਪ੍ਰਬੰਧਨ ਦਿਵਸ,ਵਿਸਵ ਏਡਜ ਦਿਵਸ ,ਵਿਸਵ ਵਾਤਾਵਰਣ ਦਿਵਸ,ਕਵੀ ਦਰਬਾਰ,ਸਰਧਾਜਲੀ ਸਮਾਗਮ,ਖੁਸੀਆ ਦੀ ਇੱਕਤਰਤਾ ਦੌਰਾਨ ਸਨਮਾਨ ਚਿੰਨ ਵੱਜੋ ਦੂਸਰਿਆ ਨੂੰ ਕਿਤਾਬਾਂ ਭੇਟ ਕਰੋਗੇ।ਇਸ ਤਰਾ ਕਿਤਾਬਾਂ ਦੀ ਮਹੱਤਤਾ ਤੋ ਜਾਣੂ ਹੁੰਦੇ ਹੋਏ ਆਪਣੇ ਆਪ ਵੱਧ ਤੋ ਵੱਧ ਕਿਤਾਬਾਂ ਨਾਲ ਜੁੜੋ੍ਹ ਅਤੇ ਪੜ੍ਹੋ ਅਤੇ ਲਿਖੋ ਅਤੇ ਦੂਸਰਿਆਂ ਨੂੰ ਵੀ ਕਿਤਾਬਾਂ ਖਰੀਦਣ ਅਤੇ ਪੜ੍ਹਨ ਲਈ ਪ੍ਰੇਰਿਤ ਕਰੋਗੇ।
ਬਰਜਿੰਦਰ ਪਾਲ ਸਿੰਘ ਬਰਨ ਧਨੌਲਾ-
ਪੀ.ਈ.ਐਸ.-1
ਮੋਬਾਈਲ ਨੰਬਰ 9815516435
Leave a Comment
Your email address will not be published. Required fields are marked with *