ਜੇਕਰ ਪ੍ਰਸ਼ਾਸਨ ਵੱਲੋਂ ਠੋਸ ਕਾਰਵਾਈ ਨਾ ਕੀਤੀ ਗਈ ਤੇ 13 ਅਗਸਤ ਨੂੰ ਧਰਨਾ ਥਾਣਾ ਸਦਰ ਅੱਗੇ ਲਾਇਆ ਜਾਏਗਾ।
ਝਾਮਕਾ 12 ਅਗਸਤ (ਵਰਲਡ ਪੰਜਾਬੀ ਟਾਈਮਜ਼)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਅਗਾੜਾਪਿਛਾੜਾ ਦੇ ਪਿੰਡ ਝਾਮਕਾ ਵਿਖੇ ਬੀਤੇ ਦਿਨੀ ਨੌਜਵਾਨ ਦੇ ਕਤਲ ਦੇ ਮਸਲੇ ਵਿੱਚ ਪ੍ਰਸ਼ਾਸਨ ਵੱਲੋਂ ਢਿੱਲੀ ਕਾਰਜਗਾਰੀ ਕਰਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 12 ਅਗਸਤ ਨੂੰ ਥਾਣਾ ਸਦਰ ਅੱਗੇ ਧਰਨਾ ਲਾਏ ਜਾ ਰਿਹਾ ਸੀ ।ਜਿਸ ਦੇ ਚਲਦਿਆਂ ਡਿਪਟੀ ਰਵੀ ਸ਼ੇਰ ਸਿੰਘ ਅਤੇ ਐਸ ਐਚ ਓ ਸੁਖਬੀਰ ਸਿੰਘ ਵੱਲੋਂ ਕਿਸਾਨਾਂ ਨਾਲ 11 ਅਗਸਤ ਨੂੰ ਮੀਟਿੰਗ ਕਰਕੇ ਇਹ ਵਿਸ਼ਵਾਸ ਦਵਾਇਆ ਗਿਆ ਕਿ ਪ੍ਰਸ਼ਾਸਨ ਵੱਲੋਂ ਜਲਦੀ ਹੀ ਇਸ ਮਸਲੇ ਨੂੰ ਹੱਲ ਕੀਤਾ ਜਾਊਗਾ ਅਤੇ ਅਬੀਨੂਰ ਸਿੰਘ ਨੂੰ ਇਨਸਾਫ ਦਵਾਇਆ ਜਾਏਗਾ। ਇਸ ਮੀਟਿੰਗ ਤੋਂ ਬਾਅਦ ਕਿਸਾਨਾਂ ਵੱਲੋਂ ਇਹ ਧਰਨਾ ਮੁਲਤਵੀ ਕਰ ਦਿੱਤਾ ਗਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਅਗਾੜਾਪਿਛਾੜ ਦੇ ਪ੍ਰਧਾਨ ਸਲਵਿੰਦਰ ਸਿੰਘ ਜੀਓਬਾਲਾ ਨੇ ਕਿਹਾ ਕਿ 30 ਜੁਲਾਈ ਨੂੰ ਦੋਸ਼ੀਆਂ ਵੱਲੋਂ ਅਬੀਨੂਰ ਸਿੰਘ ਨੂੰ ਮਾਰ ਕੇ ਸੁੱਟ ਦਿੱਤਾ ਸੀ। ਜੋ ਕਿ ਛੇ ਅਗਸਤ ਨੂੰ ਕੇ ਡੀ ਹਸਪਤਾਲ ਵਿੱਚ ਅਬੀਨੂਰ ਸਿੰਘ ਦਮ ਤੋੜ ਗਿਆ ਉਹਨਾਂ ਕਿਹਾ 30 ਤਰੀਕ ਤੋਂ ਲੈ ਕੇ 12 ਤਰੀਕ ਤੱਕ ਪ੍ਰਸ਼ਾਸਨ ਵੱਲੋਂ ਢਿੱਲੀ ਕਾਰਜਕਾਰੀ ਕਰਕੇ ਕੋਈ ਠੋਸ ਰਿਪੋਰਟ ਨਹੀਂ ਤਿਆਰ ਕੀਤੀ। 10 12 ਦਿਨ ਬੀਤ ਜਾਣ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਦੋਸ਼ੀ ਅਰਸ਼ਦੀਪ ਸਿੰਘ ਨੂੰ ਜਲਦੀ ਤੋਂ ਜਲਦੀ ਰਿਮਾਂਡ ਵਿੱਚ ਲੈ ਕੇ ਸੱਚ ਸਾਹਮਣੇ ਲਿਆਂਦਾ ਜਾਵੇ। ਅਰਸ਼ਦੀਪ ਸਿੰਘ ਨੂੰ ਜੇਲ ਵਿੱਚ ਭੇਜਿਆ ਜਾਵੇ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਜੋਨ ਅਗਾੜਾ ਪਿਛਾੜਾ ਦੇ ਆਗੂਆਂ ਵੱਲੋਂ ਮੀਟਿੰਗ ਕਰਕੇ ਇਹ ਫੈਸਲਾ ਲਿਆ ਗਿਆ ਜੇਕਰ ਜਲਦੀ ਤੋਂ ਜਲਦੀ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਾਰਵਾਈ ਨਾ ਕੀਤੀ ਗਈ ਤਾਂ13-8-24 ਨੂੰ ਥਾਣਾ ਸਦਰ ਅੱਗੇ ਧਰਨਾ ਲਾਇਆ ਜਾਏਗਾ । ਚੇਤਾਵਨੀ ਦਿੰਦੇ ਹੋਏ ਕਿਹਾ ਜੇਕਰ ਜਲਦੀ ਹੱਲ ਨਾ ਕੀਤਾ ਤੇ ਸੰਘਰਸ਼ ਹੋਰ ਤੇਜ਼ ਕੀਤਾ ਜਾਊਗਾ ਤੇ ਇਸ ਦਾ ਜਿੰਮੇਵਾਰ ਪ੍ਰਸ਼ਾਸਨ ਹੋਵੇਂਗਾ ।ਇਸ ਮੋਕੇ ਖਜਾਣ ਸਿੰਘ ਝਾਮਕਾ,ਜੱਸਾ ਸਿੰਘ ਝਾਮਕਾ,ਭਜਨ ਸਿੰਘ ਝਾਮਕਾ, ਮੁਖਤਾਰ ਸਿੰਘ ਬਾਕੀਪੁਰ, ਗੁਰਦੇਵ ਸਿੰਘ ਝਾਮਕਾ, ਰਣਜੀਤ ਸਿੰਘ ਝਾਮਕਾ, ਜੋਗਿੰਦਰ ਸਿੰਘ ਜੀਉਬਾਲਾ,ਦਿਆਲ ਸਿੰਘ ਝਾਮਕਾ, ਮਨਜਿੰਦਰ ਸਿੰਘ ਝਾਮਕਾ, ਸਰਬਜੀਤ ਸਿੰਘ ਝਾਮਕਾ, ਜਸਵੰਤ ਸਿੰਘ ਸਰਾਏਦਵਾਨਾ, ਸਵਿੰਦਰ ਸਿੰਘ ਝਾਮਕਾ,ਰਵੇਲ ਸਿੰਘ ਝਾਮਕਾ,ਖੜਕ ਸਿੰਘ ਝਾਮਕਾ ਆਦਿ ਆਗੂ ਹਾਜ਼ਰ ਸਨ।