ਜਦੋਂ ਬੰਦੇ ਦੇ ਕੁਝ ਰਹਿੰਦਾ ਨਹੀਂ ਹੱਥ ਪੱਲੇ
ਉਦੋਂ ਪੇਸ਼ ਨਾ ਉਹਦੀ ਕੋਈ ਚੱਲੇ
ਫਿਰ ਸੋਚੇ ਆਪਣੇ ਮਾੜੇ ਨਸੀਬ ਨੂੰ
ਸਭ ਪੈਸੇ ਵਾਲੇ ਦੇ ਯਾਰ ਨੇ ਕੋਈ ਬੁਲਾਵੇ ਨਾ ਗਰੀਬ ਨੂੰ
ਬੰਦਾ ਮਾਰੇ ਬਹੁਤ ਹੱਥ ਪੱਲੇ
ਕਿਸਮਤ ਲਾ ਕੇ ਰੱਖਦੀ ਥੱਲੇ
ਦੇਣ ਲੈਣ ਵਾਲਾ ਸੁਨੇਹਾ ਜਦੋਂ ਘੱਲੇ
ਘਰੋਂ ਭੱਜਣ ਦੀ ਸਕੀਮ ਬਣਾਵੇ ਅਖੀਰ ਨੂੰ
ਸਭ ਪੈਸੇ ਵਾਲੇ ਦੇ ਯਾਰ ਨੇ ਕੋਈ ਬੁਲਾਵੇ ਨਾ ਗਰੀਬ ਨੂੰ
ਧੀ ਵਿਆਹੁਣ ਦੀ ਸਕੀਮ ਜਦੋਂ ਬਣਾਵੇ
ਸਾਹੂਕਾਰ ਝੱਟ ਆ ਰੌਲਾ ਪਾਵੇ
ਕੋਈ ਨਾ ਉਦੋਂ ਰਾਹ ਥਿਆਵੇ
ਹੱਥ ਬੰਨ ਕੇ ਮਨਾਵੇ ਅਮੀਰ ਨੂੰ
ਸਭ ਪੈਸੇ ਵਾਲੇ ਦੇ ਯਾਰ ਨੇ ਕੋਈ ਬੁਲਾਵੇ ਨਾ ਗਰੀਬ ਨੂੰ
ਮੁੱਕੇ ਹੁੰਦੇ ਜਦੋਂ ਘਰ ਵਿੱਚ ਦਾਣੇ
ਭੁੱਖੇ ਵਿਲਕਣ ਬਾਲ ਨਿਆਣੇ
ਹੋਕੇ ਫਿਰ ਰੱਬ ਸਹਾਈ
ਬਦਲ ਦੇਵੇ ਤਕਦੀਰ ਨੂੰ
ਸਭ ਪੈਸੇ ਵਾਲੇ ਦੇ ਯਾਰ ਨੇ ਕੋਈ ਬੁਲਾਵੇ ਨਾ ਗਰੀਬ ਨੂੰ

-ਬਲਵਿੰਦਰ ਸਿੰਘ ਮੋਮਨਾਬਾਦ
ਪਿੰਡ ਮੋਮਨਾਬਾਦ (ਮਲੇਰਕੋਟਲਾ)
ਸੰਪਰਕ 87280-76174