ਕੋਟਕਪੂਰਾ, 14 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਦੁਆਰੇਆਣਾ ਰੋਡ ’ਤੇ ਸਥਿੱਤ ਇਲਾਕੇ ਦੀ 36 ਸਾਲ ਪੁਰਾਣੀ ਸੰਸਥਾ ਗੁਰੂ ਨਾਨਕ ਮਿਸ਼ਨ ਸਕੂਲ ਵਿਖੇ ਮਾਂ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਪਿ੍ਰੰਸੀਪਲ ਗੁਰਪ੍ਰੀਤ ਸਿੰਘ ਮੱਕੜ ਦੀ ਯੋਗ ਅਗਵਾਈ ਹੇਠ ਜਸਪ੍ਰੀਤ ਕੌਰ ਨੇ ਸਵੇਰ ਦੀ ਸਭਾ ਵਿੱਚ ਬੱਚਿਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਹੁੰਦਿਆਂ ਦੱਸਿਆ ਕਿ ਮਾਂ ਦਾ ਰਿਸ਼ਤਾ ਇਸ ਦੁਨੀਆਂ ਤੇ ਸਭ ਤੋਂ ਉੱਤਮ ਮੰਨਿਅ ਜਾਂਦਾ ਹੈ, ਕਿਉਂਕਿ ਸਾਨੂੰ ਸਭ ਨੂੰ ਦੁਨੀਆਂ ਦਿਖਾਉਣ ਵਾਲੀ ਇੱਕ ਮਾਂ ਹੀ ਹੈ ਅਤੇ ਮਾਂ ਹਰੇਕ ਇਨਸਾਨ ਦਾ ਪਹਿਲਾ ਅਧਿਆਪਕ ਵੀ ਹੁੰਦੀ ਹੈ, ਇਸ ਉਪਰੰਤ ਉਹਨਾਂ ਦੁਨੀਆਂ ਦੀ ਹਰੇਕ ਮਾਂ ਨੂੰ ਮਾਂ ਦਿਵਸ ’ਤੇ ਮੁਬਾਰਕਬਾਦ ਦਿੱਤੀ ਅਤੇ ਬੱਚਿਆਂ ਨੂੰ ਆਪਣੇ ਮਾਪਿਆਂ ਦਾ ਸਤਿਕਾਰ ਕਰਨ ਅਤੇ ਉਹਨਾਂ ਦੇ ਕਹਿਣੇ ਵਿੱਚ ਰਹਿਣ ਦੀ ਵੀ ਸੇਧ ਦਿੱਤੀ। ਸਕੂਲ ਦੇ ਨੰਨ੍ਹੇ ਮੁੰਨੇ ਬੱਚਿਆਂ ਨੇ ਵੱਖ-ਵੱਖ ਰੰਗਾਂ ਨਾਲ ਆਪਣੀ ਮਾਂ ਦਾ ਨਾਮ ਲਿਖਿਆ, ਉਹਨਾਂ ਲਈ ਕਾਰਡ ਤਿਆਰ ਕੀਤੇ ਅਤੇ ਸਕੂਲ ਕੈਂਪਸ ਵਿਖੇ ਆਪਣੀ ਮਾਂ ਨੂੰ ਦਿੱਤੇ ਅਤੇ ਯਾਦਗਾਰੀ ਤਸਵੀਰਾਂ ਵੀ ਕਰਵਾਈਆਂ। ਇਸ ਤੋਂ ਇਲਾਵਾ ਬੱਚਿਆਂ ਨੇ ਸਵੇਰ ਦੀ ਸਭਾ ਦੌਰਾਨ ਮਾਂ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਸਕੂਲ ਦੀ ਮੈਨੇਜਮੈਂਟ ’ਚੋਂ ਪ੍ਰਧਾਨ ਕਰਨੈਲ ਸਿੰਘ ਮੱਕੜ ਨੇ ਵੀ ਦੁਨੀਆਂ ਦੀ ਹਰੇਕ ਮਾਂ ਨੂੰ ਵਧਾਈਆਂ ਪੇਸ ਕੀਤੀਆਂ।