ਫਰੀਦਕੋਟ , 26 ਮਾਰਚ (ਵਰਲਡ ਪੰਜਾਬੀ ਟਾਈਮਜ਼)
ਕੇਂਦਰੀ ਮਾਡਰਨ ਜੇਲ ਫਰੀਦਕੋਟ ਕੈਦੀਆਂ ਤੇ ਹਵਾਲਾਤੀਆਂ ਕੋਲੋਂ ਮੋਬਾਇਲ ਫੋਨ ਜਾਂ ਹੋਰ ਇਤਰਾਜਯੋਗ ਵਸਤੂਆਂ ਮਿਲਣ ਕਾਰਨ ਅਕਸਰ ਚਰਚਾ ਵਿੱਚ ਰਹਿੰਦੀ ਹੈ। ਜ਼ੇਲ ਗਾਰਦ ਵਲੋਂ ਹੁਣ ਫਿਰ ਜ਼ੇਲ ਅੰਦਰੋਂ 10 ਮੋਬਾਇਲ ਫੋਨ ਅਤੇ ਹੋਰ ਇਤਰਾਜਯੋਗ ਵਸਤੂਆਂ ਬਰਾਮਦ ਕਰਨ ਦੀ ਖਬਰ ਮਿਲੀ ਹੈ। ਜਿਕਰਯੋਗ ਹੈ ਕਿ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਦੀਆਂ ਸਰਕਾਰਾਂ ਮੌਕੇ ਜ਼ੇਲ ਅੰਦਰੋਂ ਮਿਲਦੇ ਮੋਬਾਇਲ ਅਤੇ ਇਤਰਾਜਯੋਗ ਵਸਤੂਆਂ ਕਾਰਨ ਅਕਸਰ ਵਿਰੋਧੀ ਧਿਰ ਸੱਤਾਧਾਰੀਆਂ ਦੀ ਨੁਕਤਾਚੀਨੀ ਕਰਦੀ ਰਹਿੰਦੀ ਸੀ ਤੇ ਆਮ ਆਦਮੀ ਪਾਰਟੀ ਨੇ ਸੱਤਾ ਸੰਭਾਲਦਿਆਂ ਹੀ ਜ਼ੇਲਾਂ ਵਿੱਚ ਸੁਧਾਰ ਕਰਨ ਦਾ ਦਾਅਵਾ ਕੀਤਾ ਸੀ ਪਰ ਹੁਣ ਪੁਲਿਸ ਪ੍ਰਸ਼ਾਸ਼ਨ ਦੀ ਵੱਡੀ ਟੀਮ ਵਲੋਂ ਜੇਲ ਦੀ ਤਲਾਸ਼ੀ ਤੋਂ ਇਲਾਵਾ ਜ਼ੇਲ ਮੰਤਰੀ ਦੀ ਆਮਦ ਦੇ ਬਾਵਜੂਦ ਵੀ ਜ਼ੇਲ ਅੰਦਰੋਂ ਮੋਬਾਇਲ ਫੋਨ ਤੇ ਹੋਰ ਸਮਾਨ ਮਿਲਣ ਦਾ ਸਿਲਸਿਲਾ ਜਾਰੀ ਹੈ। ਪੁਲਿਸ ਨੂੰ ਸੌਂਪੀ ਸ਼ਿਕਾਇਤ ਵਿੱਚ ਸਹਾਇਕ ਸੁਪਰਡੈਂਟ ਕਰਮਜੀਤ ਸਿੰਘ ਨੇ ਦੱਸਿਆ ਕਿ ਜ਼ੇਲ ਅੰਦਰੋਂ ਤਲਾਸ਼ੀ ਦੌਰਾਨ 17 ਗੇਂਦਾਂ ਫੈਂਕੇ, ਜਿੰਨਾ 54 ਪੁੜੀਆਂ ਜਰਦਾ, 2 ਹੀਟਰ ਸਪਰਿੰਗ, 4 ਬੰਡਲ ਬੀੜੀਆਂ, 6 ਮੋਬਾਇਲ ਫੋਨ ਅਤੇ 23 ਪੱਤੇ ਨਸ਼ੀਲੇ ਕੈਪਸੂਲ ਬਰਾਮਦ ਹੋਏ। ਇਸੇ ਤਰ੍ਹਾਂ ਸਹਾਇਕ ਸੁਪਰਡੈਂਟ ਵੀਰਪਾਲ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਬਲਾਕ-ਜੇ ਦੀ ਬੈਰਕ ਨੰਬਰ 6 ਵਿੱਚ ਬੰਦ ਹਵਾਲਾਤੀ ਦਾਰਾ ਸਿੰਘ ਦੀ ਜਿਸਮਾਨੀ ਤਲਾਸ਼ੀ ਮੌਕੇ ਇਕ ਮੋਬਾਇਲ ਫੋਨ ਬਰਾਮਦ ਹੋਇਆ। ਬਲਾਕ-ਜੀ ਦੀ ਬੈਰਕ ਨੰਬਰ 3 ਦੀ ਤਲਾਸ਼ੀ ਮੌਕੇ ਹਵਾਲਾਤੀ ਸੂਰਜ ਸ਼ਰਮਾ ਦੀ ਜਿਸਮਾਨੀ ਤਲਾਸ਼ੀ ਕਰਕੇ ਇਕ ਮੋਬਾਇਲ ਫੋਨ ਬਰਾਮਦ ਕੀਤਾ ਗਿਆ। ਉਹਨਾਂ ਦੱਸਿਆ ਕਿ ਜ਼ੇਲ ਗਾਰਦ ਨਾਲ ਉਹਨਾ ਜ਼ੇਲ ਅੰਦਰ ਤਲਾਸ਼ੀ ਕੀਤੀ ਤਾਂ 2 ਹੋਰ ਟੱਚ ਸਕਰੀਨ ਮੋਬਾਇਲ ਫੋਨ ਅਤੇ ਇਕ ਚਾਰਜਰ ਲਵਾਰਸ ਹਾਲਤ ਵਿੱਚ ਬਰਾਮਦ ਹੋਇਆ। ਸਿਟੀ ਥਾਣਾ ਫਰੀਦਕੋਟ ਵਿਖੇ ਜੇਲ ਐਕਟ ਦੀਆਂ ਧਾਰਾਵਾਂ ਤਹਿਤ ਤਿੰਨ ਵੱਖ ਵੱਖ ਮਾਮਲੇ ਦਰਜ ਕੀਤੇ ਗਏ ਹਨ।
Leave a Comment
Your email address will not be published. Required fields are marked with *