ਮੁੰਬਈ ਤੋਂ ਮੇਰੇ ਪਰਮ ਮਿੱਤਰ ਮੋਹਨ ਬੱਗੜ ਹੁਰਾਂ ਨਾਲ ਇਕ ਵਾਰ ਮੁੰਬਈ ਵਿਚਲੇ ਪੰਜਾਬੀ ਸਿੱਖ ਕਮਿਊਨਿਟੀ ਭਾਈਚਾਰੇ ਬਾਰੇ ਗੱਲ ਚੱਲ ਰਹੀ ਸੀ ਤਾਂ ਉਨ੍ਹਾਂ ਨੇ ਦੱਸਿਆ ਕਿ ਬਾਈ ਤੂੰ ਸਰਦਾਰ ਸਿੰਘ ਸੂਰੀ ਦੇ ਨਾਂਮ ਦਾ ਸੁਣਿਆਂ ਹੈ ਤਾਂ ਮੈਂ ਨਾਂਹ ਵਿੱਚ ਸਿਰ ਹਿਲਾਇਆ ਤਾਂ ਉਨ੍ਹਾਂ ਨੇ ਸੂਰੀ ਸਾਹਿਬ ਦੀ ਸ਼ਖ਼ਸੀਅਤ ਬਾਰੇ ਦੱਸਣਾ ਸ਼ੁਰੂ ਕੀਤਾ ਤਾਂ ਮੇਰੀ ਦਿਲਚਸਪੀ ਹੋਰ ਵੀ ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਜਾਨਣ ਦੀ ਵੱਧ ਗਈ। ਤਾਂ ਮੈਂ ਬੱਗੜ ਸਾਹਬ ਨੂੰ ਪੁੱਛਿਆ ਕੀ ਉਨ੍ਹਾਂ ਨੂੰ ਮਿਲ ਸਕਦਾ ਹਾਂ ਤਾਂ ਉਨ੍ਹਾਂ ਨੇ ਮੰਗਤ ਬਾਈ ! ਸੂਰੀ ਸਾਹਿਬ ਤਾਂ 6 ਕੁ ਸਾਲ ਪਹਿਲਾਂ ਹੀ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ ਹਨ, ਹਾਂ ਮੈਂ ਤੈਨੂੰ ਉਨਾਂ ਦੇ ਬੇਟੇ ਜਸਪਾਲ ਸਿੰਘ ਸੂਰੀ ਨਾਲ ਕੱਲ ਨੂੰ ਚਾਰ ਬੰਗਲਾ ਗੁਰਦੁਆਰਾ ਸਾਹਿਬ ਜ਼ਰੂਰ ਮੁਲਾਕਾਤ ਕਰਵਾਵਾਂਗਾ। ਤੈਨੂੰ ਐਦਾਂ ਹੀ ਮਹਿਸੂਸ ਹੋਵੇਗਾ ਜਿਵੇਂ ਸੂਰੀ ਸਾਹਿਬ ਸ਼ਾਖਸ਼ਾਤ ਤੇਰੇ ਸਾਹਮਣੇ ਬੈਠੇ ਹੋਣ ਤੈਨੂੰ ਐਦਾਂ ਮਹਿਸੂਸ ਹੋਵੇਗਾ, ਅਗਲੇ ਦਿਨ ਬੱਗੜ ਸਾਹਬ ਨੇ ਮੇਰੀ ਜਾਣ ਪਛਾਣ ਜਸਪਾਲ ਸਿੰਘ ਸੂਰੀ ਨਾਲ ਕਰਵਾਉਂਦੇ ਹੋਏ ਕਿਹਾ ਭਾਜੀ ਇਹ ਪੰਜਾਬ ਬਠਿੰਡਾ ਤੋਂ ਮੇਰੇ ਦੋਸਤ ਮੰਗਤ ਗਰਗ ਨੇ ਤਾਂ ਜਸਪਾਲ ਜੀ ਬੜੀ ਹੀ ਗਰਮਜੋਸ਼ੀ ਨਾਲ ਮਿਲੇ , ਜਦੋਂ ਮੈਂ ਜਸਪਾਲ ਨੂੰ ਉਨ੍ਹਾਂ ਦੇ ਪਿਤਾ ਜੀ ਬਾਰੇ ਹੋਰ ਵਿਸਥਾਰ ਨਾਲ ਜਾਨਣ ਦੀ ਇੱਛਾ ਪ੍ਰਗਟਾਈ ਤਾਂ ਉਨ੍ਹਾਂ ਨੇ ਦੱਸਣਾ ਸ਼ੁਰੂ ਕੀਤਾ ਕਿ ਪਿਤਾ ਜੀ ਦਾ ਜਨਮ 26 ਜੁਲਾਈ 1934 ਨੂੰ ਰਾਵਲਪਿੰਡੀ ਸ਼ਹਿਰ ਵਿਖੇ ਹੋਇਆ। 1947 ਦੇ ਬਟਵਾਰੇ ਤੋਂ ਬਾਅਦ ਅੰਬਾਲਾ ਆ ਗਏ ਤੇ ਆਪਣੇ ਵਿਆਹ ਤੋਂ ਬਾਅਦ ਮੁੰਬਈ ਚਲੇ ਗਏ। ਹੱਡ ਭੰਨਵੀ ਸਖ਼ਤ ਮਿਹਨਤ ਕੀਤੀ। ਪਹਿਲਾਂ ਕਿਰਾਏ ਤੇ ਟੈਕਸੀ ਚਲਾਈ ਫਿਰ ਹੋਲੀ – ਹੋਲੀ ਹੋਰ ਟੈਕਸੀਆਂ ਦੇ ਮਾਲਕ ਬਣੇ । ਫਿਰ ਉਨ੍ਹਾਂ ਨੇ ਇਕ ਪੰਜਾਬੀ ਫਿਲਮ ‘ ਇਹ ਧਰਤੀ ਪੰਜਾਬ ਦੀ ‘ ਬਣਾਈ ਚਾਹੇ ਕਾਰੋਬਾਰੀ ਦੇ ਨਜ਼ਰੀਏ ਨਾਲ ਵੇਖੀਏ ਤਾਂ ਆਰਥਿਕ ਤੌਰ ਤੇ ਬਹੁਤ ਵੱਡਾ ਨੁਕਸਾਨ ਹੋਇਆ ਪਰ ਫਿਰ ਵੀ ਇਸ ਨੂੰ ਐਵਾਰਡ ਮਿਲਣ ਦੇ ਨਾਲ – ਨਾਲ ਜਿਸ ਦਾ ਟੈਕਸ ਭਾਰਤ ਸਰਕਾਰ ਨੇ ਮਾਫ਼ ਕਰ ਦਿੱਤਾ। ਉਸ ਤੋਂ ਬਾਅਦ ਹੋਲੀ – ਹੋਲੀ ਅਸੀਂ ਬਿਲਡਿੰਗ ਕੰਨਟਰੱਕਸਨ ਦਾ ਕੰਮ ਸ਼ੁਰੂ ਕੀਤਾ ਤੇ ਅਕਾਲ ਪੁਰਖ ਜੀ ਦੀ ਮੇਹਰ ਸਦਕਾ ਉਚਾਈਆਂ ਤੇ ਪਹੁੰਚੇ ।
ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਚਾਰ ਗੁਰਦੁਆਰਾ ਸਾਹਿਬ ਦਾ ਨਿਰਮਾਣ, ਪੰਚਾਇਤ ਘਰਾਂ, ਗੁਰੂ ਨਾਨਕ ਕਾਲਜ ਕੋਲੀਵਾੜਾ ਦੀ ਬਿਲਡਿੰਗ ਦਾ ਨਿਰਮਾਣ ਕਰਵਾਇਆ।
ਪੂਰੇ ਅੰਧੇਰੀ ਵਿੱਚ ਪਿਆਰ ਨਾਲ ‘ਡੈਡੀ ਜੀ’ ਵਜੋਂ ਜਾਣੇ ਜਾਂਦੇ ਸਰਦਾਰ ਸਿੰਘ ਸੂਰੀ ਜੀ ਨੇ 4 ਬੰਗਲੇ ਗੁਰਦੁਆਰਾ ਮੁੰਬਈ ਦੀ ਸਥਾਪਨਾ ਕੀਤੀ, ਅਤੇ ਲਗਭਗ 45 ਸਾਲਾਂ ਤੱਕ ਪ੍ਰਧਾਨ ਰਹੇ,
ਅਤੇ ਸੇਵਾ (ਸਮਾਜਿਕ ਕਾਰਜ) ਦੀ ਇਹ ਜ਼ਿੰਮੇਵਾਰੀ ਸੰਗਤਾਂ ਨੇ ਹੁਣ ਉਨ੍ਹਾਂ ਦੇ ਪੁੱਤਰ ਜਸਪਾਲ ਸਿੰਘ ਸੂਰੀ ਨੇ ਸੰਭਾਲੀ ਹੈ।
ਸੂਰੀ ਸਾਬ ਸੱਚਮੁੱਚ ਬਹੁਤ ਲੋਕਾਂ ਲਈ ਪਿਤਾ ਦਾ ਪ੍ਰਤੀਕ ਸਨ ।
ਸਰਦਾਰ ਸਿੰਘ ਸੂਰੀ ਜੀ ਨੂੰ ਮੁੰਬਈ ਵਿੱਚ ਸਮੁੱਚੇ ਸਿੱਖ ਭਾਈਚਾਰੇ ਵਿੱਚ ਸਤਿਕਾਰਿਆ ਜਾਂਦਾ ਸੀ, ਅਤੇ ਉਹਨਾਂ ਦੇ ਸਮਾਜਿਕ ਕੰਮਾਂ ਲਈ ਹੋਰ ਭਾਈਚਾਰਿਆਂ ਵਿੱਚ ਵੀ ਜਾਣੇ ਜਾਂਦੇ ਅਤੇ ਪ੍ਰਸਿੱਧ ਸਨ। ਆਪਣੇ ਦੁੱਖਾਂ ਨੂੰ ਸੁਲਝਾਉਣ ਲਈ ਹਰ ਰੋਜ਼ ਹਜ਼ਾਰਾਂ ਲੋਕ ਉਸ ਕੋਲ ਆਉਂਦੇ ਸਨ।
ਉਨ੍ਹਾਂ ਨੇ ਸਾਲ 1991 ਵਿੱਚ ਜੀਟੀਬੀਪੀ ਸਕੂਲ ਦੇ ਨਾਮ ਨਾਲ ਇੱਕ ਚੈਰੀਟੇਬਲ ਸਕੂਲ ਦੀ ਸਥਾਪਨਾ ਵੀ ਕੀਤੀ। ਉਦੋਂ ਤੋਂ, ਉਨ੍ਹਾਂ ਦਾ ਪਰਿਵਾਰ ਨੇੜਲੇ ਝੁੱਗੀਆਂ-ਝੌਂਪੜੀਆਂ ਦੇ ਸੈਂਕੜੇ ਵਿਦਿਆਰਥੀਆਂ ਨੂੰ ਘੱਟ ਖਰਚੇ ਵਿੱਚ ਸਿੱਖਿਆ ਦੇ ਰਿਹਾ ਹੈ।
ਜਸਪਾਲ ਸਿੰਘ ਸੂਰੀ ਨੇ ਕਿਹਾ ਕਿ ਮੈਂਨੂੰ ਹਮੇਸ਼ਾ ਹੀ ਮਾਂਣ ਰਹੇਗਾ ਕਿ ਮੈਂ ਸਰਦਾਰ ਸਿੰਘ ਸੂਰੀ ਦਾ ਬੇਟਾ ਹਾਂ ਤੇ ਉਹ ਮੇਰੇ ਪਿਤਾ ਜੀ ਸਨ। ਉਨ੍ਹਾਂ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ, ਉਹ ਹਮੇਸ਼ਾ ਇਕ ਹੀ ਗੱਲ ਕਿਹਾ ਕਰਦੇ ਸਨ ਕਿ ਸਾਨੂੰ ਨਿਰਸਵਾਰਥ ਹੋ ਕੇ ਗੁਰੂ ਘਰ ਦੀ ਸੇਵਾ ਤੇ ਇਸ ਦੇ ਨਾਲ ਹੀ ਲੋੜਵੰਦਾਂ ਦੀ ਮਦਦ ਵੀ ਕਰਨੀ ਚਾਹੀਦੀ ਹੈ ।
ਉਨ੍ਹਾਂ ਦੇ ਸੰਸਾਰਿਕ ਵਿਛੋੜੇ ਬਾਅਦ ਮੈਨੂੰ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਬਣਾਇਆ ਗਿਆ।
9 ਅਪ੍ਰੈਲ 2019 ਨੂੰ ਉਹ ਹਮੇਸ਼ਾ ਲਈ ਸਰੀਰਕ ਤੌਰ ਤੇ ਅਲਵਿਦਾ ਆਖ ਗਏ। ਸਵਰਗੀ ਸਰਦਾਰ ਸਿੰਘ ਸੂਰੀ ਜੀ ਦੇ 87ਵੇਂ ਜਨਮ ਦਿਨ ਮੌਕੇ ਉਨ੍ਹਾਂ ਦੀ ਯਾਦ ਵਿੱਚ ਇੱਕ ਚੌਕ ਦਾ ਨਾਂ ਰੱਖਿਆ ਗਿਆ ਹੈ। ਇਸ ਗੁਰਦੁਆਰੇ ਵਿੱਚ, ਕਈ ਸਾਲਾਂ ਤੋਂ, ਸਾਲ ਵਿੱਚ 365 ਦਿਨ ਸੈਂਕੜੇ ਲੋਕਾਂ ਨੂੰ ਰੋਜ਼ਾਨਾ ਲੰਗਰ ਵਰਤਾਇਆ ਜਾਂਦਾ ਹੈ, ਅਤੇ ਕੋਵਿਡ 19 ਲੌਕਡਾਊਨ ਦੌਰਾਨ ਰੋਜ਼ਾਨਾ 5000 ਲੋੜਵੰਦਾਂ ਨੂੰ ਦਿਨ ਵਿੱਚ ਦੋ ਵਾਰ ਲੰਗਰ ਵਰਤਾਇਆ ਜਾਂਦਾ ਸੀ।
ਅੱਜ 9 ਅਪ੍ਰੈਲ ਨੂੰ ਉਨ੍ਹਾਂ ਦੀ 6 ਬਰਸੀ ਦੇ ਭੋਗ ਤੇ ਪਰਵਾਰਿਕ ਮੈਂਬਰ
ਜਸਪਾਲ ਸਿੰਘ ਸੂਰੀ (ਬੇਟਾ),
ਮਨਿੰਦਰ ਸਿੰਘ ਸੂਰੀ (ਪੋਤਰਾ)
ਮੋਹਨ ਬੱਗੜ, ਜਗਮੀਤ ਸਿੰਘ ਗਾਂਧੀ, , ਅਰਵਿੰਦਰ ਸਿੰਘ ਆਨੰਦ, ਅਚਲੇਸ਼ਵਰ ਸਿੰਘ ਦਿਓ ਆਦਿ ਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਚਾਹੇ ਸੂਰੀ ਸਾਹਿਬ ਨੂੰ ਸਰੀਰਕ ਤੌਰ ਤੇ ਸਾਡੇ ਤੋਂ ਬਹੁਤ ਦੂਰ ਜਾ ਚੁੱਕੇ ਹਨ
ਪਰ ਆਤਮਿਕ ਤੌਰ ਤੇ ਉਹ ਹਮੇਸ਼ਾਂ ਸਾਡੇ ਨਾਲ ਹਨ।
ਮੰਗਤ ਗਰਗ
ਫ਼ਿਲਮ ਜਰਨਲਿਸਟ
ਮੋਬਾਈਲ ਨੰਬਰ -9822398202
Leave a Comment
Your email address will not be published. Required fields are marked with *