ਮੰਚ ਦੀ ਨੋਟਬੁੱਕ ਨੂੰ ਲੋਕ ਅਰਪਨ ਕਰਣ ਦੀ ਰਸਮ ਰਸ਼ਪਿੰਦਰ ਕੌਰ ਗਿੱਲ ਜੀ, ਪਰਵੀਨ ਕੌਰ ਸਿੱਧੂ ਜੀ, ਜਤਿੰਦਰਪਾਲ ਕੌਰ ਭਿੰਡਰ ਜੀ, ਸਤਵੰਤ ਕੌਰ ਸੱਤੀ ਜੀ, ਇਕਬਾਲ ਸਿੰਘ ਪੁੜੈਣ ਜੀ ਅਤੇ ਧਰਮਿੰਦਰ ਸਿੰਘ ਮੁੱਲਾਂਪੁਰੀ ਜੀ ਨੇ ਨਿਭਾਈ

ਜਲੰਧਰ 27 ਅਗਸਤ (ਵਰਲਡ ਪੰਜਾਬੀ ਟਾਈਮਜ਼)
ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਮੰਚ ਦੇ ਨਾਮ ਦੀ ਨੋਟਬੁੱਕ ਦਾ ਲੋਕ ਅਰਪਣ ਜ਼ਿਲ੍ਹਾ ਜਲੰਧਰ ਵਿੱਚ ਪਾਵਨ ਅਸਥਾਨ ਛੇਵੀਂ ਪਾਤਸ਼ਾਹੀ ਗੁਰੂਦੁਆਰਾ ਸਾਹਿਬ ਵਿਖੇ ਭਾਈ ਗੁਰਦਾਸ ਹਾਲ ਵਿੱਚ ਸੰਪਣ ਹੋਇਆ। ਇਸ ਨੋਟਬੁੱਕ ਨੂੰ ਸਪਾਂਸਰ ਕੀਤਾ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ, ਗੁਰਬਿੰਦਰ ਕੌਰ ਟਿੱਬਾ ਜੀ, ਡਾ. ਸੁਰਜੀਤ ਸਿੰਘ ਜਰਮਨੀ ਜੀ, ਰਛਪਾਲ ਸਿੰਘ ਜੀ, ਵਕੀਲ ਤ੍ਰਿਪਤਾ ਬਰਮੌਤਾ ਜੀ ਅਤੇ ਪਰਵੀਨ ਕੌਰ ਸਿੱਧੂ ਜੀ ਨੇ। ਮੰਚ ਦੀ ਨੋਟਬੁੱਕ ਨੂੰ ਲੋਕ ਅਰਪਨ ਕਰਣ ਦੀ ਰਸਮ ਰਸ਼ਪਿੰਦਰ ਕੌਰ ਗਿੱਲ ਜੀ, ਪਰਵੀਨ ਕੌਰ ਸਿੱਧੂ ਜੀ, ਜਤਿੰਦਰਪਾਲ ਕੌਰ ਭਿੰਡਰ ਜੀ, ਸਤਵੰਤ ਕੌਰ ਸੱਤੀ ਜੀ, ਇਕਬਾਲ ਸਿੰਘ ਪੁੜੈਣ ਜੀ ਅਤੇ ਧਰਮਿੰਦਰ ਸਿੰਘ ਮੁੱਲਾਂਪੁਰੀ ਜੀ ਨੇ ਨਿਭਾਈ। ਪੀਂਘਾਂ ਸੋਚ ਦੀਆਂ ਮੰਚ ਦੀ ਸੰਸਥਾਪਕ ਅਤੇ ਪ੍ਰਧਾਨ ਰਸ਼ਪਿੰਦਰ ਕੌਰ ਗਿੱਲ ਜੀ ਨੇ ਦੱਸਿਆ ਕਿ ਇਹ ਨੋਟਬੁੱਕ ਸਪੈਸ਼ਲ ਲੇਖਕਾਂ ਲਈ ਹੀ ਡਿਜ਼ਾਇਨ ਕੀਤੀ ਗਈ ਹੈ। ਇਸ ਨੋਟਬੁੱਕ ਵਿੱਚ ਲੇਖਕ ਆਪਣੀਆਂ ਰਚਨਾਵਾਂ ਨੂੰ ਕਲਮਬੱਧ ਕਰਕੇ ਰੱਖ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕਿਤਾਬ ਦਾ ਕਵਰ ਪੇਜ ਦਾ ਡਿਜ਼ਾਇਨ ਡਾ. ਸੁਰਜੀਤ ਸਿੰਘ ਜਰਮਨੀ ਜੀ ਨਾਲ ਸਲਾਹ ਕਰਕੇ ਉਨ੍ਹਾਂ ਨੇ ਡਿਜ਼ਾਇਨ ਕੀਤਾ। ਇਸ ਨੋਟਬੁੱਕ ਵਿੱਚ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦਾ ਉਦੇਸ਼ ਕੀ ਹੈ, ਮੰਚ ਵੱਲੋਂ ਹੁਣ ਤੱਕ ਕੀ ਕਾਰਜ ਕੀਤੇ ਗਏ ਹਨ, ਆਉਣ ਵਾਲੇ ਸਮੇਂ ਵਿੱਚ ਮੰਚ ਵੱਲੋਂ ਜੋ ਕਾਰਜ ਉਲੀਕੇ ਗਏ ਹਨ, ਮੰਚ ਵੱਲੋਂ ਜੋ ਸਲਾਨਾ ਪੁਰਸਕਾਰ ਦਿੱਤੇ ਜਾਂਦੇ ਹਨ ਅਤੇ ਮੰਚ ਵੱਲੋਂ ਕੀਤੇ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਤਸਵੀਰਾਂ ਸਮੇਤ ਇਸ ਕਿਤਾਬ ਰਾਹੀਂ ਸਾਂਝਾ ਕੀਤਾ ਗਿਆ ਹੈ। ਇਸ ਨੋਟਬੁੱਕ ਦੇ ਕੁੱਲ 200 ਪੰਨੇ ਹਨ। ਰਸ਼ਪਿੰਦਰ ਕੌਰ ਗਿੱਲ ਜੀ ਨੂੰ ਉਮੀਦ ਹੈ ਕਿ ਇਹ ਨੋਟਬੁੱਕ ਸਭ ਨੂੰ ਬਹੁਤ ਪਸੰਦ ਆਵੇਗੀ।