ਪੰਜਾਬੀ ਅੰਤਰਰਾਸ਼ਟਰੀ ਤ੍ਰਿੰਞਣ ਬੀਬੀਆਂ ਦੀ ਸੱਥ ਨੂੰ ਚਾਰ ਸਾਲ ਹੋ ਗਏ। ਇਸ ਸੱਥ ਦਾ ਨਿਰਮਾਣ ਚਰਨਜੀਤ ਕੌਰ ਆਸਟ੍ਰੇਲੀਆ ਮੈਲਬਰਨ ਵਜੋਂ ਕੀਤੀ। ਜਿਸ ਵਿੱਚ ਅੱਜ 400 ਦੇ ਕਰੀਬ ਬੀਬੀਆਂ ਸ਼ਾਮਿਲ ਹੈਂ।ਪੰਜਾਬੀ ਅੰਤਰਰਾਸ਼ਟਰੀ ਤ੍ਰਿੰਞਣ ਬੀਬੀਆਂ ਦੀ ਸੱਥ ਪੰਜਾਬ ਦੇ ਨਾਲ ਨਾਲ ਦੇਸ਼ ਵਿਦੇਸ਼ ਵਿੱਚੋਂ ਵੀ ਬੀਬੀਆਂ ਸ਼ਾਮਿਲ ਹੋ ਚੁੱਕੀਆ ਹੈ। ਇਹ ਸੱਥ ਪੰਜਾਬੀ ਪੰਜਾਬੀਅਤ , ਵਿਰਾਸਤ, ਸੱਭਿਆਚਾਰ, ਦੇ ਨਾਲ ਨਾਲ ਰਾਜਨੀਤਕ ਅਤੇ ਅਜੋਕੇਕ ਸਮੇਂ ਵਿੱਚ ਪੰਜਾਬ ਵਿੱਚ ਹੋਣ ਵਾਲੀਆਂ ਸੱਮਸਿਆ ਤੇ ਵਿਚਾਰ ਵਟਾਂਦਰਾ ਕਰਦੀਆ ਹਨ। ਇਸ ਸੱਥ ਵਿੱਚ ਹਾਸੇ ਠੱਠੇ ਅਤੇ ਬੁਝਾਰਤਾਂ, ਮੁਹਾਵਰੇ,ਵੀ ਵਰਤਦੇ ਜਾਂਦੇ ਹਨ। ਇਸ ਸੱਥ ਦੀ ਅਗਵਾਈ ਚਰਨਜੀਤ ਕੌਰ ਆਸਟ੍ਰੇਲੀਆ ਮੈਲਬਰਨ ਦੇ ਨਾਲ ਨਾਲ ਜਸਵਿੰਦਰ ਕੌਰ ਜੱਸੀ, ਨਵਗੀਤ ਕੌਰ, ਲਖਵਿੰਦਰ ਕੌਰ ਪਿੰਕੀ ਲੁਧਿਆਣੇ ਤੋਂ, ਚਰਨਜੀਤ ਕੌਰ ਪਟਿਆਲੇ ਤੋਂ,, ਰਵਨਜੋਤ ਕੌਰ ਸਿੱਧੂ ਰਾਵੀ ਨਵਾਂ ਸ਼ਹਿਰ ( ਸ਼ਹੀਦ ਭਗਤ ਸਿੰਘ ਨਗਰ) ਤੋਂ,,, ਡਾਕਟਰ ਵੀਰਪਾਲ ਕੌਰ ਜਲੰਧਰ ਤੋਂ,, ਵੋਲਵੋ ਜੱਟੀ ਯੂ.ਕੇ ਤੋਂ ਕਰ ਰਹੀਆਂ ਹਨ, ਬਾਕੀ ਸਾਥੀ ਵੀ ਉਹਨਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਤੁਰ ਰਹੇ ਨੇ,ਪੰਜਾਬੀ ਅੰਤਰਰਾਸ਼ਟਰੀ ਤ੍ਰਿੰਞਣ ਬੀਬੀਆਂ ਦੀ ਸੱਥ ਉਹਨਾਂ ਵੀਰ ਭੈਣਾਂ ਦਾ ਵੀ ਸੰਯੋਗ ਵੱਧ ਚੜ ਕੇ ਕਰਦਾ ਹੈ ਜੋ ਵੀਰ ਭੈਣ ਪੰਜਾਬ ਤੇ ਪੰਜਾਬੀ ਸਾਹਿਤ ਤੇ ਖੇਤਰ ਵਿੱਚ ਕੁਝ ਕਰਨਾ ਚਾਹੁੰਦੇ ਹੈਂ। ਪੰਜਾਬੀ ਅੰਤਰਰਾਸ਼ਟਰੀ ਤ੍ਰਿੰਞਣ ਬੀਬੀਆਂ ਦੀ ਸੱਥ ਦੀ ਔਨਲਾਈਨ ਦੇ ਨਾਲ-ਨਾਲ ਬੀਬੀਆਂ ਆਪਣੇ ਕੰਮ ਕਾਰ ਤੋਂ ਬਰੇਕ ਲੈ ਕੇ ਆਪਸ ਵਿੱਚ ਪਿਕਨਿਕ ਤੇ ਜਾਂਦੀਆਂ ਹੈ ਅਤੇ ਪਿਕਨਿਕ ਤੇ ਜਾ ਕੇ ਮੌਜ ਮਸਤੀ ਕਰਨ ਦੇ ਨਾਲ ਨਾਲ ਕੀ ਅਜੋਕੇ ਸਮੇ ਚਲਦੇ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਦੀਆਂ।ਪੰਜਾਬੀ ਅੰਤਰਰਾਸ਼ਟਰੀ ਤ੍ਰਿੰਞਣ ਬੀਬੀਆਂ ਦੀ ਸੱਥ ਵਿੱਚ ਹਰ ਸਾਲ ਸਾਉਣ ਦੇ ਮਹੀਨੇ ਮਾਣਮੱਤੀ ਪੰਜਾਬਣ ਤੇ ਨਾਮ ਨਾਲ ਬੀਬੀਆਂ ਨੂੰ ਮਾਣ ਦਿੱਤਾ ਜਾਂਦਾ ਹੈ। ਪੰਜਾਬੀ ਅੰਤਰਰਾਸ਼ਟਰੀ ਤ੍ਰਿੰਞਣ ਬੀਬੀਆਂ ਦੀ ਸੱਥ ਉਹਨਾਂ ਮਰਦ ਪ੍ਰਧਾਨ ਲਈ ਇਕ ਸੇਧ ਹੈ ਜੋ ਔਰਤ ਨੂੰ ਹਜੇ ਵੀ ਪੈਰ ਦੀ ਜੁੱਤੀ ਸਮਝਦੇ ਹੈ ਕਿ ਔਰਤ ਚਾਹੇ ਤਾਂ ਕੁਝ ਵੀ ਕਰ ਸਕਦੀ ਹੈ। ਅੱਗੇ ਤੋਂ ਉਮੀਦ ਰੱਖਦੇ ਹਾਂ ਕਿ ਭਵਿੱਖ ਵਿੱਚ ਪੰਜਾਬੀ ਅੰਤਰਰਾਸ਼ਟਰੀ ਤ੍ਰਿੰਞਣ ਬੀਬੀਆਂ ਦੀ ਸੱਥ ਹੋਰ ਵੀ ਉੱਦਮੀ ਕੰਮ ਕਰਕੇ ਅੱਗੇ ਆਉਣਗੀਆਂ।
ਧੰਨਵਾਦ ਜੀ
ਰਵਨਜੋਤ ਕੌਰ ਸਿੱਧੂ ਰਾਵੀ
Leave a Comment
Your email address will not be published. Required fields are marked with *