ਫ਼ਰੀਦਕੋਟ, 29 ਨਵੰਬਰ (ਜਸਬੀਰ ਕੌਰ ਜੱਸੀ/ਵਰਲਡ ਪੰਜਾਬੀ ਟਾਈਮਜ਼)
ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਦੇ ਆਦੇਸ਼ਾਂ ਅਨੁਸਾਰ ਸਰਕਾਰੀ ਮਿਡਲ ਸਕੂਲ ਪੱਕਾ ਵਿਖੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸਹਿਯੋਗ ਨਾਲ ਡੀ-ਵਾਰਮਿੰਗ ਡੇ ਮਨਾਇਆ ਗਿਆ। ਇਸ ਮੌਕੇ ਬੀ.ਆਰ.ਸੀ.ਜਸਵੀਰ ਸਿੰਘ, ਸਚਿਨ ਸੇਠੀ, ਪਰਮਜੀਤ ਕੌਰ, ਬਲਵਿੰਦਰ ਕੌਰ ਅਤੇ ਹੈਲਥ ਵਿਭਾਗ ਦੇ ਆਸ਼ਾ ਵਰਕਰ ਲਖਵੀਰਪਾਲ ਕੌਰ ਉਚੇਚੇ ਤੌਰ ਤੇ ਸਕੂਲ ’ਚ ਪਹੁੰਚੇ। ਇਸ ਮੌਕੇ ਸਕੂਲ ਦੇ ਹਿੰਦੀ ਮਾਸਟਰ ਵਿਕਾਸ ਅਰੋੜਾ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਉਨ੍ਹਾਂ ਵਿਦਿਆਰਥੀਆਂ ਨੂੰ ਡੀ-ਵਾਰਮਿੰਗ ਡੇ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਬੀ.ਆਰ.ਸੀ. ਜਸਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਸਾਡੇ ਜੀਵਨ ’ਚ ਜਲ ਦੀ ਮਹੱਤਤਾ, ਇਸ ਦੀ ਵਰਤੋਂ, ਇਸ ਦੀ ਇੱਕ-ਇੱਕ ਬੂੰਦ ਬਚਾਉਣ ਵਾਸਤੇ ਪ੍ਰੇਰਿਤ ਕੀਤਾ। ਇਸ ਮੌਕੇ ਸਚਿਨ ਸੇਠੀ ਨੇ ਵਿਦਿਆਰਥੀਆਂ ਚੰਗੀ ਆਦਤਾਂ ਦੇ ਧਾਰਨੀ ਬਣਨ ਵਾਸਤੇ ਪ੍ਰੇਰਿਆ। ਬੀ.ਆਰ.ਸੀ.ਪਰਮਜੀ ਕੌਰ-ਬਲਵਿੰਦਰ ਕੌਰ ਨੂੰ ਵਿਦਿਆਰਥੀਆਂ ਨੂੰ ਸਫ਼ਾਈ ਦੀ ਮਹੱਤਤਾ ਦੱਸਦਿਆਂ, ਖਾਣਾ ਖਾਣ ਤੋਂ ਪਹਿਲਾਂ, ਬਾਅਦ ਚੰਗੀ ਹੱਥ ਧੋਣ ਵਾਸਤੇ ਸਹੀ ਢੰਗ ਦੱਸਿਆ। ਉਨ੍ਹਾਂ ਕਿਹਾ ਬੀਮਾਰੀਆਂ ਤੋਂ ਬਚਣ ਵਾਸਤੇ ਸਾਨੂੰ ਆਲੇ-ਦੁਆਲੇ ਨੂੰ ਵੀ ਸਾਫ਼ ਰੱਖਣਾ ਚਾਹੀਦਾ ਹੈ। ਇਸ ਮੌਕੇ ਸਕੂਲ ਵਿਦਿਆਰਥੀਆਂ ਨੂੰ ਸਿਹਤ ਵੱਲੋਂ ਭੇਜੀਆਂ ਅਲਬੈਂਡਾਜ਼ੋਲ ਦੀਆਂ ਗੋਲੀਆਂ ਖੁਆਈਆਂ ਗਈਆਂ। ਅੰਤ ’ਚ ਸਕੂਲ ਦੇ ਮੁਖੀ ਜਸਬੀਰ ਸਿੰਘ ਜੱਸੀ ਨੇ ਸਭ ਦਾ ਸਕੂਲ ਪਹੁੰਚਣ ਤੇ ਧੰਨਵਾਦ ਕੀਤਾ। ਇਸ ਮੌਕੇ ਸਕੂਲ ਅਧਿਆਪਿਕਾ ਕਵਿਤਾ ਚਾਵਲਾ, ਪ੍ਰਵੀਨ ਲਤਾ, ਸੁਦੇਸ਼ ਕੁਮਾਰ ਸ਼ਰਮਾ ਅਤੇ ਜਸਵਿੰਦਰ ਕੌਰ ਵੀ ਹਾਜ਼ਰ ਸਨ।