
ਕੋਟਕਪੂਰਾ, 31 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਛੇਵੀਆਂ ਸਟੇਟ ਪੱਧਰੀ ਰਿਲੇਅ ਦੌੜਾਂ ਦੇ ਸਮਾਗਮ ਮੌਕੇ ਕਲੱਬ ਪ੍ਰਧਾਨ ਖਰੈਤੀ ਲਾਲ ਸ਼ਰਮਾ ਸਟੇਟ ਐਵਾਰਡੀ ਅਤੇ ਜਨਰਲ ਸਕੱਤਰ ਜੁਗਰਾਜ ਸਿੰਘ ਧਾਲੀਵਾਲ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਪਰਮਜੀਤ ਸਿੰਘ ਢਿੱਲੋਂ ਅਤੇ ਗੁਪਾਲ ਵੋਹਰਾ ਦੀ ਸਰਪ੍ਰਸਤੀ ਹੇਠ ਖੇਡਾਂ ਦਾ ਪ੍ਰੋਗਰਾਮ ਬਹੁਤ ਹੀ ਸ਼ਾਨਦਾਰ ਰਿਹਾ, ਜਿਸ ਵਿੱਚ ਪੰਜਾਬ ਭਰ ਦੇ ਤਕਰੀਬਨ 250 ਖਿਡਾਰੀਆਂ ਨੇ ਭਾਗ ਲਿਆ, ਜਿਸ ’ਚ ਰਿਲੇਅ ਦੌੜ (ਪਹਿਲਾ ਵਰਗ) 4 ਗੁਣਾ 400 ਮੀਟਰ ’ਚ ਪਹਿਲਾ ਸਥਾਨ ਥੋਮਸ ਮਸੀਹ, ਕਰਨਜੀਤ ਸਿੰਘ, ਧਰਮਪ੍ਰੀਤ ਸਿੰਘ, ਪਵਨਦੀਪ ਸਿੰਘ ਦੂਜਾ ਯਸਬੋਧ, ਗੁਰਬਖਸ਼ੀਸ਼ਦੀਪ, ਉਦੇਵੀਰ ਸਿੰਘ, ਰੁਪਿੰਦਰ ਸ਼ਰਮਾ ਅਤੇ ਤੀਜਾ ਅਜੇ ਸਿੰਘ, ਪਿ੍ਰੰਸਪਾਲ ਸਿੰਘ, ਨਰਿੰਦਰ ਸਿੰਘ, ਰਜਿੰਦਰ ਕੌਰ (ਦੂਜਾ ਵਰਗ) ਪਹਿਲਾ ਸਥਾਨ ਜਸਵੀਰ ਸਿੰਘ ਅਤੇ ਸਾਥੀ, ਦੂਜਾ ਅਵਤਾਰ ਸਿੰਘ ਸਾਥੀ, ਤੀਜਾ ਗੁਰਮੀਤ ਸਿੰਘ ਅਤੇ ਸਾਥੀ, 100 ਮੀਟਰ ਦੌੜ (ਲੜਕੀਆਂ) ਪਹਿਲਾ ਸਥਾਨ ਜਸ਼ਨ ਕੌਰ, ਦੂਜਾ ਸਥਾਨ ਗੁਰਸ਼ਰਨ ਕੌਰ, ਤੀਜਾ ਸਨੇਹਮੀਤ ਕੌਰ, 10 ਸਾਲ ਤੋਂ ਘੱਟ 100 ਮੀਟਰ ਦੌੜ (ਲੜਕੇ) ’ਚ ਅਭੀਜੀਤ ਸਿੰਘ, ਅਰਸ਼ਦੀਪ ਸਿੰਘ, ਤਰਨਪ੍ਰੀਤ ਸਿੰਘ, 10 ਸਾਲ ਤੋਂ 15 ਸਾਲ 100 ਮੀਟਰ ਦੌੜ (ਲੜਕੇ) ਵਿੱਚ ਅਮਰਿੰਦਰ ਸਿੰਘ, ਸੋਨੂੰ, ਨਵਨੀਤ ਸਿੰਘ, 10 ਸਾਲ ਤੋਂ 15 ਸਾਲ (ਲੜਕੀਆਂ) ’ਚ ਪ੍ਰਭਜੋਤ ਕੌਰ, ਜਸਨੀਤ ਕੌਰ, ਗੁਰਵੀਰ ਕੌਰ, 15 ਸਾਲ ਤੋਂ 30 ਸਾਲ 100 ਮੀਟਰ (ਲੜਕੇ) ਦੌੜ ’ਚ ਪਿ੍ਰੰਸਪਾਲ, ਪ੍ਰਕਾਸ਼ ਸਿੰਘ, ਸਾਜਨ ਸਿੰਘ, 200 ਮੀਟਰ ਦੌੜ ਵਿੱਚ 15 ਸਾਲ ਤੋਂ 30 ਸਾਲ ਤੱਕ (ਲੜਕੀਆਂ) ਰਜਿੰਦਰ ਕੌਰ, ਸਿਵਨੀਤ ਕੌਰ, ਹਰਵਿੰਦਰ ਕੌਰ, 400 ਮੀਟਰ ਦੌੜ 30 ਸਾਲ ਤੋਂ 45 ਸਾਲ ਤੱਕ (ਲੜਕੇ) ਥੋਮਸ ਮਸੀਹ, ਬਲਵਿੰਦਰ ਸਿੰਘ, ਰਮਨਦੀਪ ਸਿੰਘ, 400 ਮੀਟਰ ਦੌੜ 30 ਸਾਲ ਤੋਂ 45 ਸਾਲ ਤੱਕ (ਲੜਕੀਆਂ) ਦਰਸ਼ਨਪ੍ਰੀਤ ਕੌਰ, ਤੇਜਿੰਦਰ ਕੌਰ, ਅੰਜੂ ਬਾਲਾ, 400 ਮੀਟਰ ਦੌੜ 45 ਸਾਲ ਤੋਂ 60 ਸਾਲ (ਲੜਕੇ) ਜਸ਼ਨਵੀਰ ਸਿੰਘ ਸਿੱਧੂ, ਕਸ਼ਮੀਰ ਸਿੰਘ ਮੋਗਾ, ਬਲਜੀਤ ਗਰੋਵਰ, 400 ਮੀਟਰ ਦੌੜ 45 ਸਾਲ ਤੋਂ 60 ਸਾਲ (ਲੜਕੀਆਂ) ਬਖਸ਼ੀਸ਼ ਕੌਰ, ਵੀਰਪਾਲ ਕੌਰ, ਪਰਮਜੀਤ ਕੌਰ, ਚਾਟੀ ਦੌੜ (ਲੜਕੀਆਂ) ਵੀਰਪਾਲ ਕੌਰ, ਪਰਮਜੀਤ ਕੌਰ, ਹਰਜਿੰਦਰ ਕੌਰ 1200 ਮੀਟਰ ਵਾਕ ਰੇਸ ਸਿਕੰਦਰ ਸਿੰਘ ਜੈਤੋ, ਬਲਵਿੰਦਰ ਸਿੰਘ ਮੋਗਾ, ਰਛਪਾਲ ਸਿੰਘ ਫ਼ਰੀਦਕੋਟ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਸਾਰੇ ਹੀ ਖਿਡਾਰੀਆਂ ਨੂੰ ਕਲੱਬ ਵੱਲੋਂ ਨਗਦ ਇਨਾਮ ਅਤੇ ਮੈਡਲ ਪ੍ਰਦਾਨ ਕੀਤੇ ਗਏ। ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਵਿਸ਼ੇਸ ਮਹਿਮਾਨ ਅਜੈਪਾਲ ਸਿੰਘ ਸੰਧੂ ਅਤੇ ਕੁਲਤਾਰ ਸਿੰਘ ਬਰਾੜ ਨੇ ਆਏ ਹੋਏ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਤੇ ਕਲੱਬ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ। ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਵਿਸ਼ਵ ਪ੍ਰਸਿੱਧ ਸਮਾਜਸੇਵੀ ਸੰਸਥਾ ਗੁੱਡ ਮੋਰਨਿੰਗ ਵੈਲਫੇਅਰ ਕਲੱਬ ਦਾ ਭਰਪੂਰ ਯੋਗਦਾਨ ਰਿਹਾ। ਇਸ ਤੋਂ ਇਲਾਵਾ ਡਾ. ਮਨਜੀਤ ਸਿੰਘ ਢਿੱਲੋਂ, ਗੁਰਿੰਦਰ ਸਿੰਘ ਮਹਿੰਦੀਰੱਤਾ, ਗੁਰਚਰਨ ਸਿੰਘ ਨਾਇਬ ਤਹਿਸੀਲਦਾਰ, ਜਗਤਾਰ ਸਿੰਘ ਐਸ.ਈ., ਜਗਸੀਰ ਸਿੰਘ ਖਾਰਾ, ਸੁਭਾਸ਼ ਕੁਮਾਰ, ਕੇਵਲ ਸਿੰਘ ਸਰਪੰਚ ਪੰਜਗਰਾਈਂ ਕਲਾਂ, ਜਸਪਾਲ ਸਿੰਘ ਪੰਜਗਰਾਈਂ, ਕੋਮਲ ਸਿੰਘ, ਐਡਵੋਕੇਟ ਵਿਨੋਦ ਮੈਨੀ, ਜੈ ਪ੍ਰਕਾਸ਼ ਆਦਿ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਐਡਵੋਕੇਟ ਬੀਰਇੰਦਰ ਸਿੰਘ ਨੂੰ ਕਲੱਬ ਵੱਲੋਂ ਮੰਗ ਪੱਤਰ ਦਿੱਤਾ ਗਿਆ ਤਾਂ ਜੋ ਇਹਨਾਂ ਮੰਗਾਂ ਦੀ ਪੂਰਤੀ ਨਾਲ ਬੱਚਿਆਂ ਅਤੇ ਨੌਜਵਾਨਾ ਨੂੰ ਨਸ਼ਾ ਰਹਿਤ ਜ਼ਿੰਦਗੀ ਜਿਉਣ ਅਤੇ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ। ਮੰਚ ਸੰਚਾਲਨ ਦੀ ਭੂਮਿਕਾ ਲੈਕ. ਮਨਦੀਪ ਸਿੰਘ ਚਹਿਲ ਅਤੇ ਉਦੇ ਰੰਦੇਵ ਵੱਲੋਂ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਕਲੱਬ ਵੱਲੋਂ ਬੱਚਿਆਂ ਨੂੰ ਪ੍ਰੈਕਟਿਸ ਕਰਵਾਉਣ ਵਾਲੇ ਥੋਮਸ ਮਸੀਹ ਅਤੇ ਗੁਰਸੇਵਕ ਸਿੰਘ ਰਿਟਾਇਰ ਲੈਕਚਰਾਰ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਪ੍ਰਧਾਨ ਅਤੇ ਜਨਰਲ ਸਕੱਤਰ ਸਮੇਤ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਬਰਜਿੰਦਰ ਸਿੰਘ ਸ਼ੰਟੀ, ਨੱਥੂ ਰਾਮ, ਵਜਿੰਦਰ ਸਿੰਘ, ਧਰਮਹਿੰਦਰ ਸਿੰਘ ਡੋਡ, ਗੁਰਬਿੰਦਰ ਸਿੰਘ, ਕੁਲਵੰਤ ਸਿੰਘ ਖਹਿਰਾ, ਪਰਮਿੰਦਰ ਸਿੰਘ, ਥੋਮਸ ਮਸੀਹ, ਗੁਰਸੇਵਕ ਸਿੰਘ ਨੇ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਈ ਅਤੇ ਧਨਵੰਤ ਖਹਿਰਾ, ਵਿੱਕੀ ਬਾਜਵਾ, ਗੋਰੀ ਮੱਤਾ, ਜਸਵਿੰਦਰ ਸਿੰਘ, ਲਾਲੀ ਲਾਇਲਪੁਰੀ, ਮੇਜਰ ਸਿੰਘ, ਪਰਮਜੀਤ ਸਿੰਘ, ਬਲਜਿੰਦਰ ਸਿੰਘ ਢਿੱਲੋਂ, ਜਸਕੀਰਤਪਾਲ ਸਿੰਘ, ਮਾ. ਮਨਜੀਤ ਸਿੰਘ, ਪਰਮ ਸਿੰਘ, ਮੱਖਣ ਸਿੰਘ ਔਲਖ, ਨਵਦੀਪ ਸਿੰਘ ਢਿੱਲੋਂ, ਬੇਅੰਤ ਸਿੰਘ ਸਿੱਧੂ, ਸਤਨਾਮ ਸਿੰਘ, ਜਸਵਿੰਦਰ ਸਿੰਘ ਕਾਕਾ, ਮੱਖਣ ਲਾਲ, ਰਾਜੂ ਥਾਪਰ, ਮਨਜੀਤ ਸਿੰਘ, ਅਜਮੇਰ ਸਿੰਘ, ਕੁਲਵੰਤ ਸਿੰਘ ਗਿੱਲ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।

