2024 ਚੋਣ ਵਰ੍ਹਾ ਗਿਆ ਆ।
ਚੜ੍ਹਿਆ ਪੰਜਾਬੀਆਂ ਨੂੰ ਗੋਡੇ ਗੋਡੇ ਚਾਅ।
ਕਿੰਨੇ ਹਾਂ ਗੰਭੀਰ ਦਿੱਤਾ ਬਹੁਤਿਆਂ ਵਿਖਾਅ।
ਬਾਕੀ ਕੰਮਕਾਰ ਸਭ ਦਿੱਤੇ ਨੇ ਭੁਲਾਅ।
ਗਿਆਨ, ਧਿਆਨ ਦਿੱਤੇ ਕਿੱਡੇ ਮੁੱਦੇ ‘ਤੇ ਟਿਕਾਅ।
ਜਿੱਥੇ ਲੋਟ ਲੱਗਾ ਉੱਥੇ ਦਿੱਤਾ ਏ ਉਠਾਅ।
ਕਿ “ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚਲਾਅ।”
ਬੋਲ਼ਿਆਂ ਦੇ ਕੰਨਾਂ ‘ਚ ਵੀ ਦਿੱਤਾ ਵੇਖ ਪਾ।
ਰੋਮੀ ਤੇਰੇ ਵਰਗਿਆਂ ਤੋਂ ਉੱਡੀ ਨਾ ਸੁਆਹ।
ਘੜਾਮੇਂ ਪਿੰਡ ਕਾਹਤੋਂ ਰਿਹਾ ਬੇਜ਼ਤੀ ਕਰਾ।
ਸੰਘਰਸ਼ ਦੇ ਵਿੱਚ ਤੂੰ ਵੀ ਯੋਗਦਾਨ ਪਾ।
ਬਹੁਤਾ ਨ੍ਹੀ ਤਾਂ ਬੱਸ ਇੱਕ ਵਾਰ ਤਾਂ ਵੇ ਗਾ
ਕਿ “ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚਲਾਅ।”
ਵਿਕਾਸ ਦੀ ਪੰਜਾਬ ਵਿੱਚ ਨ੍ਹੇਰੀ ਜਾਊ ਆ।
ਜਾਗੋਆਂ ਨੂੰ ਕੱਢ ਨਾਲ਼ ਬੋਲੀਆਂ ਵੀ ਪਾ।
ਜਿੰਨੇ ਵੀ ਨੇ ਨਾਲ਼ ਸੰਗੀ ਸਾਥੀਆਂ ਨੂੰ ਲਾ।
ਚੇਤਨਾ ਸਿਆਸੀ ਹੁੰਦੀ ਕਿਹੜੀ ਵੇ ਬਲਾਅ।
ਸਿਖਿਆ ਤੇ ਸਿਹਤ ਜਮ੍ਹਾ ਮਨ ਤੋਂ ਭੁਲਾਅ।
ਲੱਗੀ ਜਾਵੇ ਭਾਵੇਂ ਰੋਜ਼ਗਾਰਾਂ ਤਾਈ ਢਾਅ।
ਰੀਲ੍ਹਾਂ ਨੂੰ ਬਣਾ ਕੇ ਤੂੰ ਵੀ ਢੋਲੇ ਦੀਆਂ ਲਾ।
ਗਲ਼ੀਆਂ, ਮੁਹੱਲਿਆਂ ‘ਚ ਉੱਚੀ ਉੱਚੀ ਗਾ
ਕਿ “ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚਲਾਅ।”
“ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚਲਾਅ।”

ਰੋਮੀ ਘੜਾਮੇਂ ਵਾਲ਼ਾ।
9855281105