ਕੋਟਕਪੂਰਾ, 26 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਹਾਨ ਸੂਫ਼ੀ ਸੰਤ ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ-2026 ਦੇ ਸ਼ੁੱਭ ਮੌਕੇ ’ਤੇ ਜ਼ਿਲ੍ਹਾ ਪ੍ਰਸ਼ਾਸ਼ਨ ਫ਼ਰੀਦਕੋਟ ਵੱਲੋਂ ਕੀਤੇ ਗਏ ਸਮਾਗਮਾਂ ਵਿੱਚ ਮੰਚ ਸੰਚਾਲਕ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਜਸਬੀਰ ਸਿੰਘ ਜੱਸੀ ਨੇ ਜਿੱਥੇ ਆਪਣੇ ਨਿਵੇਕਲੇ ਅੰਦਾਜ਼ ਵਿੱਚ ਸ਼ੇਅਰੋ-ਸ਼ਾਇਰੀ ਨਾਲ ਮੇਲੇ ਦੇ ਚਾਰੇ ਦਿਨ ਖੂਬ ਰੰਗ ਬੰਨਿਆ। ਉਨ੍ਹਾਂ ਮੇਲੇ ਦੌਰਾਨ ਸਮਾਜਿਕ ਕੁਰੀਤੀਆਂ ਦਾ ਖਾਤਮਾ ਕਰਕੇ ਰੰਗਲੇ ਪੰਜਾਬ ਦੀ ਸਿਰਜਣਾ ਲਈ ਵੀ ਸਾਰਥਿਕ ਸਨ੍ਹੇਹੇ ਦਿੱਤੇ। ਮੇਲੇ ਦੇ ਅੰਤਿਮ ਦਿਨ ਹਲਕੇ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਡਿਪਟੀ ਕਮਿਸ਼ਨਰ ਫ਼ਰੀਦਕੋਟ ਰਾਹੁਲ ਚਾਬਾ, ਗੁਰਬੰਸ ਸਿੰਘ ਬੈਂਸ ਐੱਸ.ਐੱਸ.ਪੀ. ਫ਼ਰੀਦਕੋਟ, ਕੇਸ਼ਵ ਗੋਇਲ ਏ.ਡੀ.ਸੀ (ਜਨਰਲ), ਇਨਫ਼ਰਮੇਸ਼ਰ ਕਮਿਸ਼ਨਰ ਪੰਜਾਬ ਸੰਦੀਪ ਸਿੰਘ ਧਾਲੀਵਾਲ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ ਗੁਰਤੇਜ ਸਿੰਘ ਖੋਸਾ, ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਸਮੇਤ ਹਾਜ਼ਰ ਅਧਿਕਾਰੀਆਂ ਨੇ ਮਿਲ ਕੇ ਜਸਬੀਰ ਸਿੰਘ ਜੱਸੀ ਨੂੰ ਸਨਮਾਨਿਤ ਕੀਤਾ। ਇੱਥੇ ਜ਼ਿਕਰਯੋਗ ਹੈ ਜਸਬੀਰ ਸਿੰਘ ਜੱਸੀ, ਜਿੱਥੇ ਸਿੱਖਿਆ ਵਿਭਾਗ ਅੰਦਰ ਜ਼ਿਲਾ ਗਾਈਡੈਂਸ ਕਾਊਂਸਲਰ ਵਜੋਂ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਹਨ, ਉੱਥੇ ਸਮਾਜਸੇਵੀ ਸੰਸਥਾਵਾਂ ਵਿੱਚ ਵੀ ਉਹ ਹਮੇਸ਼ਾ ਸਰਗਰਮੀ ਨਾਲ ਮਾਨਵਤਾ ਭਲਾਈ ਕਾਰਜ ਕਰਦੇ ਹਨ ਅਤੇ ਬਤੌਰ ਅਦਾਕਾਰ ਵੀ ਗੂੜੀ ਪਹਿਚਾਣ ਰੱਖਦੇ ਹਨ।

