ਅੱਜ ਅਸੀਂ ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਤੇ ਉਹਨਾਂ ਨੂੰ ਕੋਟਿ-ਕੋਟਿ ਪ੍ਰਣਾਮ ਕਰਦੇ ਹਾਂ ਜੀ।
ਸੰਖੇਪ ਜੀਵਨ:
- ਜਨਮ: 5 ਮਈ 1479, ਪਿੰਡ ਬਾਸਰਕੇ, ਅੰਮ੍ਰਿਤਸਰ
- ਗੁਰਗੱਦੀ: 73 ਸਾਲ ਦੀ ਉਮਰ ਵਿੱਚ ਸੇਵਾ ਕਰਕੇ ਗੁਰੂ ਬਣੇ – ਇਹ ਹੁਕਮ ਕਰਦੇ ਨੇ ਕਿ ਸੇਵਾ ਦੀ ਕੋਈ ਉਮਰ ਨਹੀਂ ਹੁੰਦੀ।
- ਰਚਨਾ: ਅਨੰਦ ਸਾਹਿਬ – ਜੋ ਹਰ ਖੁਸ਼ੀ ਦੇ ਮੌਕੇ ਤੇ ਪੜ੍ਹਿਆ ਜਾਂਦਾ ਹੈ।
- ਸੇਵਾ: ਗੋਇੰਦਵਾਲ ਸਾਹਿਬ ਵਿਖੇ ਬਾਉਲੀ ਸਾਹਿਬ ਬਣਵਾਈ, ਲੰਗਰ ਦੀ ਪ੍ਰਥਾ ਨੂੰ ਪੱਕਾ ਕੀਤਾ, ਸੰਗਤ ਪੰਗਤ ਦਾ ਨਾਅਰਾ ਦਿੱਤਾ ਕਿ ਪਹਿਲਾਂ ਪੰਗਤ ਫੇਰ ਸੰਗਤ।
- ਸਤੀ ਪ੍ਰਥਾ ਤੇ ਪਰਦਾ ਪ੍ਰਥਾ ਦਾ ਵਿਰੋਧ ਕੀਤਾ, ਔਰਤਾਂ ਨੂੰ ਬਰਾਬਰ ਦਾ ਦਰਜਾ ਦਿੱਤਾ।
ਜੋਤੀ ਜੋਤ:
ਗੁਰੂ ਜੀ 1 ਸਤੰਬਰ 1574 ਨੂੰ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ। ਜਾਂਦੇ-ਜਾਂਦੇ ਗੁਰਗੱਦੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੂੰ ਸੌਂਪ ਗਏ।
ਗੁਰੂ ਅਮਰਦਾਸ ਜੀ ਨੇ ਸਾਨੂੰ ਸਿਖਾਇਆ – ਨਿਮਰਤਾ, ਸੇਵਾ ਤੇ ਸਬਰ ਹੀ ਸਭ ਤੋਂ ਵੱਡਾ ਧਰਮ ਹੈ।
ਸਤਿਗੁਰੂ ਸੇਵਿ ਨਿਸੰਗੁ ਭਰਮੁ ਚੁਕਾਈਐ ॥
ਸੁਰਜੀਤ ਕੌਰ ਸਾਰੰਗ
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਲ

