ਮੋਹਨ ਸਿੰਘ ਧੂਰੀ ਬਣੇ ਜ਼ਿਲ੍ਹਾ ਪ੍ਰਧਾਨ ਤੇ ਅਸ਼ਵਨੀ ਕੁਮਾਰ ਜ਼ਿਲ੍ਹਾ ਜਨਰਲ ਸਕੱਤਰ

ਸੰਗਰੂਰ 30 ਜਨਵਰੀ ( ਸਾਧਾ ਸਿੰਘ ਵਿਰਕ/ਵਰਲਡ ਪੰਜਾਬੀ ਟਾਈਮਜ਼)
ਆਲ ਇੰਡੀਆ ਬੀਐਸਐਨਐਲ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਦੀ ਇੱਕ ਰੋਜ਼ਾ ਜਿਲਾ ਕਾਨਫਰੰਸ ਸਥਾਨਕ ਧਰਮਸ਼ਾਲਾ ਵਿਖੇ ਸ੍ਰੀ ਪੀ. ਕੇ. ਗਰਗ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੰਜਾਬ ਸਰਕਲ ਦੇ ਸਰਕਲ ਸੈਕਟਰੀ ਕਾਮਰੇਡ ਜੀ ਐਸ ਬਾਜਵਾ, ਸਰਕਲ ਪ੍ਰਧਾਨ ਕਾਮਰੇਡ ਸੰਤ ਸਿੰਘ, ਕਾਮਰੇਡ ਆਤਮਾ ਰਾਮ ਸਰਕਲ ਵਾਇਸ ਪ੍ਰੈਜੀਡੈਂਟ ,ਕਾਮਰੇਡ ਰਾਜ ਕੁਮਾਰ ਸੈਣੀ ਜਥੇਬੰਦਕ ਸੱਕਤਰ ਏਆਈਬੀਪੀਡਬਲਯੂਏ ਅਤੇ ਕਾਮਰੇਡ ਆਰ. ਕੇ. ਸ਼ਰਮਾ ਸਰਕਲ ਕੈਸ਼ੀਅਰ ਨੇ ਜਿਲਾ ਜਥੇਬੰਦੀ ਦੇ ਸੱਦੇ ਤੇ ਸ਼ਿਰਕਤ ਕੀਤੀ।ਸ਼ੁਰੂਆਤ ਵਿੱਛੜ ਗਏ ਪੈਨਸ਼ਨਰਜ ਸਾਥੀਆਂ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਧਾਰਣ ਕਰਕੇ ਕੀਤੀ ਗਈ । ਸ਼੍ਰੀ ਸਾਧਾ ਸਿੰਘ ਵਿਰਕ ਨੇ ਸੰਗਰੂਰ ਟੀਮ ਵੱਲੋਂ ਪੈਨਸ਼ਨਰਜ ਸਾਥੀਆਂ ਦੇ ਸਮਾਜਿਕ ਕਾਰਜ਼ਾਂ ਦੀ ਜਾਣਕਾਰੀ ਦਿੱਤੀ ਅਤੇ ਇਸਨੂੰ ਜਾਰੀ ਰੱਖਣ ਲਈ ਵਿਸ਼ਵਾਸ ਦਵਾਇਆ, ਸ਼੍ਰੀ ਨਵਨੀਤ ਕੁਮਾਰ ਬਰਨਾਲਾ ਦੀਆਂ ਸੇਵਾਵਾਂ ਦੀ ਸ਼ਾਲਾਘਾ ਕੀਤੀ lਸ੍ਰੀ ਸ਼ਾਮ ਸੁੰਦਰ ਕੱਕਡ਼ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਕੀਤੀ ਸੇਵਾ ਲਈ ਸਥਾਨਕ ਟੀਮ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਸਰਕਲ ਸੈਕਟਰੀ ਨੂੰ ਪੈਨਸ਼ਨ ਰਵੀਜਨ ਦੀ ਤਾਜਾ ਸਥਿਤੀ ਬਾਰੇ ਬੇਨਤੀ ਕੀਤੀ lਸ਼੍ਰੀ ਰਘਬੀਰ ਸਿੰਘ ਛਾਜਲੀ ਨੇ ਮੰਗਾਂ ਦੀ ਪੂਰਤੀ ਲਈ ਪੈਨਸ਼ਨਰਜ ਏਕੇ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਕਾਮਰੇਡ ਸੁਖਬੀਰ ਧੂਰੀ ਦੀ ਯੂਨੀਅਨ ਹਿੱਤਾਂ ਲਈ ਕੀਤੇ ਕਾਰਜਾਂ ਦੀ ਸ਼ਾਲਾਘਾ ਕੀਤੀ ਅਤੇ ਸ੍ਰੀ ਸੁਖਬੀਰ ਸਿੰਘ ਧੂਰੀ ਨੇ ਬੁਢਾਪੇ ਕਾਰਨ ਇਹ ਸੇਵਾ ਅੱਗੇ ਤੋਂ ਕਰਨ ਲਈ ਅਸਮਰੱਥਾ ਜ਼ਾਹਿਰ ਕੀਤੀ ਅਤੇ ਨਵੀਂ ਟੀਮ ਨੂੰ ਅੱਗੇ ਆਉਣ ਲਈ ਕਿਹਾ।ਸਰਕਲ ਪ੍ਰਧਾਨ ਸ਼੍ਰੀ ਸੰਤ ਸਿੰਘ ਵਲੋ ਪੈਨਸ਼ਨਰਜ ਏਕੇ ਦੀ ਲੋੜ ਤੇ ਜ਼ੋਰ ਦਿੱਤਾ lਸਰਕਲ ਸੈਕਟਰੀ ਸ੍ਰੀ ਜੀਐਸ ਬਾਜਵਾ ਨੇ ਪੈਨਸ਼ਨ ਰਵੀਜ਼ਨ ਬਾਰੇ ਹੁਣ ਤੱਕ ਦੀ ਪ੍ਰਗਤੀ ਰਿਪੋਰਟ ਸਦਨ ਸਾਹਮਣੇ ਪੇਸ਼ ਕੀਤੀ l ਐਸੋਸੀਏਸ਼ਨ ਵਲੋਂ ਪੈਨਸ਼ਨਰਜ ਦੇ ਸਮੂਹਿਕ ਅਤੇ ਵਿਅਕਤੀਗਤ ਤੌਰ ਤੇ ਕੀਤੇ ਗਏ ਕਾਰਜਾਂ ਦਾ ਵਰਨਣ ਕੀਤਾl ਉਨਾਂ ਪੈਨਸ਼ਨਰਜ ਨੂੰ ਦਰਪੇਸ਼ ਚੁਣੌਤੀਆਂ ਅਤੇ ਅਠਵੇਂ ਤਨਖਾਹ ਕਮਿਸ਼ਨ ਵਿੱਚ ਐਡ ਕੀਤੀਆਂ ਕੁੱਝ ਖ਼ਤਰਨਾਕ ਮੱਦਾਂ ਦੇ ਮਾੜੇ ਪੱਖਾਂ ਬਾਰੇ ਸੁਚੇਤ ਕੀਤਾ ਅਤੇ ਸੰਗਰੂਰ ਦੀ ਜਥੇਬੰਦੀ ਵਲੋਂ ਕੀਤੇ ਜਾ ਰਹੇ ਕਾਰਜਾਂ ਨੂੰ ਸਲਾਹਿਆ lਸ਼੍ਰੀ ਮੁਖਤਿਆਰ ਸਿੰਘ ਰਾਓ ਨੇ ਨਵੀ ਲੀਡਰਸ਼ਿਪ ਦੀ ਚੋਣ ਵਾਸਤੇ ਅਪੀਲ ਕੀਤੀ ਅਤੇ ਸ਼੍ਰੀ ਦਲਬੀਰ ਸਿੰਘ ਖਾਲਸਾ ਨੇ ਇਸ ਦੀ ਪ੍ਰੋੜਤਾ ਕੀਤੀ l ਸ਼੍ਰੀ ਪੀ. ਕੇ. ਜਿੰਦਲ ਨੇ ਇੱਕ ਪੈਨਲ ਪੇਸ਼ ਕੀਤਾ ,ਜਿਸਨੂੰ ਸਮੁੱਚੇ ਸਦਨ ਨੇ ਪ੍ਰਵਾਨਗੀ ਦਿੱਤੀ l ਪੱਚੀ ਮੇੈਂਬਰੀ ਕਮੇਟੀ ਵਿੱਚ ਦੋ ਸਾਲ ਲਈ ਸ਼੍ਰੀ ਅਸ਼ਵਨੀ ਕੁਮਾਰ ਨੂੰ ਜ਼ਿਲਾ ਸੱਕਤਰ, ਸ਼੍ਰੀ ਮੋਹਨ ਸਿੰਘ ਧੂਰੀ ਨੂੰ ਜਿਲਾ ਪ੍ਰਧਾਨ, ਅਤੇ ਸ਼੍ਰੀ ਮਹੇਸ਼ ਕੁਮਾਰ ਨੂੰ ਜਿਲਾ ਕੈਸ਼ੀਅਰ ਚੁਣਿਆ ਗਿਆ,ਸ੍ਰੀ ਪੀ ਕੇ ਗਰਗ ਨੇ ਪੈਨਲ ਨੂੰ ਮਨਜੂਰੀ ਦੇ ਕੇ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਅਤੇ ਨਵੀਂ ਚੁਣੀ ਕਮੇਟੀ ਨੂੰ ਵਧਾਈ ਦਿੱਤੀ lਸ਼੍ਰੀ ਸੁਰਿੰਦਰ ਪਾਲ ਨੇ ਤਰਕਸ਼ੀਲ ਕੈਲੰਡਰ ਅਤੇ ਸਾਹਿਤ ਵੰਡਿਆ l ਸਵਾਗਤੀ ਕਮੇਟੀ ਵੱਲੋਂ ਸਰਕਲ ਅਹੁਦੇਦਾਰਾਂ ਦਾ ਸਨਮਾਨ ਕੀਤਾ ਗਿਆ l ਮੰਚ ਸੰਚਾਲਨ ਸ਼੍ਰੀ ਸ਼ਿਵ ਨਾਰਾਇਣ ਵਲੋਂ ਬਾਖੂਬੀ ਕੀਤਾ ਗਿਆ l

