ਫ਼ਰੀਦਕੋਟ 30 ਜਨਵਰੀ (ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼ )
ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ(ਰਜਿ) ਫ਼ਰੀਦਕੋਟ ਕਾਫੀ ਲੰਬੇ ਸਮੇ ਤੋ ਸਮਾਜਿਕ ਖੇਤਰ ਵਿੱਚ ਗਰੀਬਾਂ ਦੀ ਸਹਾਇਤਾ ਤੇ ਖੂਨਦਾਨ ਕਰਨ ਵਿਚ ਮੋਹਰੀ ਸੰਸਥਾ ਹੈ। ਉਸਦੀ ਦੀ ਸੇਵਾ ਭਾਵਨਾ ਨੂੰ ਦੇਖਦੇ ਹੋਏ , ਗਣਤੰਤਰ ਦਿਵਸ ਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਜੀ ਵੱਲੋ ਵਿਸੇਸ਼ ਸਨਮਾਨ ਕੀਤਾ ਗਿਆ। ਓਨਾਂ ਸੁਸਾਇਟੀ ਦੇ ਅਹੁਦੇਦਾਰ ਤੇ ਮੈਬਰ ਹੌਸਲਾ ਅਫ਼ਜਾਈ ਕਰਦੇ ਹੋਏ, ਅੱਗੇ ਤੋ ਇਸੇ ਤਰਾਂ ਚੰਗੇ ਕੰਮ ਲਗਾਤਾਰ ਕਰਨ ਲਈ ਪ੍ਰੇਰਿਤ ਕੀਤਾ। ਇਸ ਸਮੇ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਆਈ ਐਸ , ਐਸ.ਐਸ. ਪੀ ਪ੍ਰਗਿਆ ਜੈਨ ਆਈ.ਪੀ.ਐਸ ਨਾਲ ਹਾਜਿਰ ਸਨ।
ਇਸ ਤੋ ਇਲਾਵਾ ਸੁਸਾਇਟੀ ਦੇ ਪ੍ਰਧਾਨ ਰਾਜਵੀਰ ਸਿੰਘ ਗੋਲੇਵਾਲ ,ਗੁਰਮੀਤ ਸਿੰਘ ਗੋਲੇਵਾਲਾ,ਡਾਂ. ਬਲਜੀਤ ਸ਼ਰਮਾ ਗੋਲੇਵਾਲਾ , ਮੀਤ ਪ੍ਰਧਾਨ ਗੁਰਦੇਵ ਸਿੰਘ, ਸਕੱਤਰ ਸੁਖਵੀਰ ਸਿੰਘ ਰੱਤੀ ਰੋੜੀ, ਸਲਾਹਕਾਰ ਗੁਰਸੇਵਕ ਸਿੰਘ ਥਾੜਾ , ਸਤਨਾਮ ਸਿੰਘ ਖਜਾਨਚੀ , ਪ੍ਰੈਸ ਸਕੱਤਰ ਸ਼ਿਵਨਾਥ ਦਰਦੀ,ਸਹਾਇਕ ਪ੍ਰੈਸ ਸਕੱਤਰ ਵਿਸ਼ਾਲ, ਸਾਬਕਾ ਪ੍ਰਿੰਸੀਪਲ ਡਾਂ.ਪਰਮਿੰਦਰ ਸਿੰਘ ਸਰਕਾਰੀ ਬ੍ਰਜਿੰਦਰਾ ਕਾਲਜ ,ਅਸੋਕ ਭਟਨਾਗਰ, ਡਾਂ. ਦਲਜੀਤ ਸਿੰਘ ਡੱਲੇਵਾਲ,ਮਨੇਜਰ ਜੱਸੀ ਥਾੜਾ,ਅਮਨ ਨਵਾਂ ਕਿਲਾ,ਜਸਕਰਨ ਫਿੰਡੇ, ਗੁਰਪ੍ਰੀਤ ਸਿੰਘ, ਸਾਗਰ,ਬਿੱਲਾ,ਮਨਜੀਤ ਸਿੰਘ ਕਾਹਨ ਸਿੰਘ ਵਾਲਾ,ਸੀਨੀਅਰ ਸਲਾਹਕਾਰ ਕਾਕਾ ਖ਼ਾਰਾਂ, ਡਾ ਭਲਿੰਦਰ ਸਿੰਘ ,ਸਟੋਕ ਮਨੇਜਰ ਸਵਰਾਜ ਸਿੰਘ, ਅਰਸ਼ ਕੋਠੇ ਧਾਲੀਵਾਲ, ਸਾਈਮਨ, ਸੁਖਚੈਨ ਕਾਬਲ ਵਾਲਾ,ਕਾਕਾ ਘੁਗਿਆਣਾ,ਕਾਲ਼ਾ ਡੋਡ, ਰਣਜੀਤ ਗੋਲੇਵਾਲਾ,ਪਾਲਜੀਤ ਗੋਲੇਵਾਲਾ, ਗੁਰਮੇਲ ਗੋਲੇਵਾਲਾ, ਅਪਾਰਸਪ੍ਰੀਤ,ਜਰਮਨ ਗੋਲੇਵਾਲਾ, ਹਰਦੀਪ ਗੋਲੇਵਾਲਾ , ਕਰਨ ਭੋਲੂਵਾਲਾ ਆਦਿ ਹਾਜ਼ਰ ਸਨ ।

