ਸਬੂਤਾਂ ਸਮੇਤ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੀਤੀਆਂ ਸ਼ਿਕਾਇਤਾਂ

ਕੋਟਕਪੂਰਾ, 3 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ–ਬਠਿੰਡਾ ਨੈਸ਼ਨਲ ਹਾਈਵੇ ਅਤੇ ਕਈ ਥਾਵਾਂ ’ਤੇ ਗੈਰਕਾਨੂੰਨੀ ਤਰੀਕੇ ਨਾਲ ਬਣਾਈਆਂ ਗਈਆਂ ਮੀਡੀਅਨ ਕੱਟਾਂ ਕਾਰਨ ਹਰ ਰੋਜ਼ ਹਾਦਸਿਆਂ ਦਾ ਖ਼ਤਰਾ ਬਣਿਆ ਹੋਇਆ ਸੀ। ਬਿਨਾਂ ਮਨਜ਼ੂਰੀ ਬਣੇ ਇਹ ਰਸਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਆਮ ਲੋਕਾਂ, ਵਿਦਿਆਰਥੀਆਂ, ਕਿਸਾਨਾਂ ਅਤੇ ਵਾਹਨ ਚਾਲਕਾਂ ਦੀ ਜਾਨ ਨਾਲ ਖਿਲਵਾੜ ਕਰ ਰਹੇ ਸਨ। ਇਹ ਮਸਲਾ ਲੰਮੇ ਸਮੇਂ ਤੋਂ ਲੋਕਾਂ ਲਈ ਚਿੰਤਾ ਦਾ ਕਾਰਨ ਸੀ ਪਰ ਪ੍ਰਸ਼ਾਸਨਿਕ ਪੱਧਰ ’ਤੇ ਕੋਈ ਪ੍ਰਭਾਵਸ਼ਾਲੀ ਹੱਲ ਨਹੀਂ ਨਿਕਲ ਰਿਹਾ ਸੀ। ਇਸ ਸਥਿਤੀ ਨੂੰ ਦੇਖਦਿਆਂ ਸਮਾਜਸੇਵੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਰਸ਼ ਸੱਚਰ ਵੱਲੋਂ ਇਸ ਮਸਲੇ ਨੂੰ ਗੰਭੀਰਤਾ ਨਾਲ ਲਿਆ ਗਿਆ। ਅਰਸ਼ ਸੱਚਰ ਵਲੋਂ ਮੌਕੇ ’ਤੇ ਮੈਦਾਨੀ ਦੌਰੇ ਅਤੇ ਜਨਤਾ ਨਾਲ ਸਿੱਧੀ ਗੱਲਬਾਤ, ਫੋਟੋ ਅਤੇ ਵੀਡੀਓ ਸਬੂਤ ਇਕੱਠੇ ਕਰਕੇ ਡਾਕੂਮੈਂਟੇਸ਼ਨ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤਾਂ, ਲਗਾਤਾਰ ਫਾਲੋਅਪ ਅਤੇ ਅਧਿਕਾਰਕ ਕਾਰਵਾਈ ਦੀ ਮੰਗ ਅਤੇ ਸੜਕ ਸੁਰੱਖਿਆ ਨੂੰ ਜਨਹਿਤ ਦਾ ਮੁੱਖ ਮਸਲਾ ਬਣਾਇਆ, ਉਨ੍ਹਾਂ ਦੀ ਲਗਾਤਾਰ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਹੁਣ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਅਧਿਕਾਰਕ ਪੱਤਰ ਜਾਰੀ ਕਰਕੇ ਗੈਰਕਾਨੂੰਨੀ ਕੱਟਾਂ ਨੂੰ ਤੁਰਤ ਬੰਦ ਕਰਨ ਅਤੇ ਭਵਿੱਖ ਵਿੱਚ ਦੁਬਾਰਾ ਬਣਨ ਤੋਂ ਰੋਕਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਸਪੱਸ਼ਟ ਕੀਤਾ ਹੈ ਕਿ ਨੈਸ਼ਨਲ ਹਾਈਵੇ ਦੀ ਜ਼ਮੀਨ ’ਤੇ ਗੈਰਕਾਨੂੰਨੀ ਦਖ਼ਲਅੰਦਾਜ਼ੀ ਜਾਂ ਕੱਟ ਬਣਾਉਣਾ ਕਾਨੂੰਨਨ ਅਪਰਾਧ ਹੈ ਅਤੇ ਲੋੜ ਪੈਣ ’ਤੇ ਪੁਲਿਸ ਦੀ ਮੱਦਦ ਨਾਲ ਕਾਰਵਾਈ ਕੀਤੀ ਜਾਵੇਗੀ। ਅਰਸ਼ ਸੱਚਰ ਦਾ ਬਿਆਨ ਮੇਰੀ ਰਾਜਨੀਤੀ ਸਿਰਫ਼ ਬਿਆਨਾਂ ਦੀ ਨਹੀਂ, ਹੱਲ ਦੀ ਰਾਜਨੀਤੀ ਹੈ ਜੇਕਰ ਕਿਸੇ ਵੀ ਕਾਰਨ ਲੋਕਾਂ ਦੀ ਜਾਨ ਖ਼ਤਰੇ ਵਿੱਚ ਪੈਂਦੀ ਹੈ ਤਾਂ ਚੁੱਪ ਰਹਿਣਾ ਗਲਤ ਹੈ ਮੈਂ ਮਸਲੇ ਸਿਰਫ਼ ਉਠਾਉਂਦਾ ਨਹੀਂ, ਉਨ੍ਹਾਂ ਦਾ ਨਤੀਜਾ ਵੀ ਲਿਆਉਂਦਾ ਹਾਂ। ਲੋਕਾਂ ਦੀ ਸੁਰੱਖਿਆ ਮੇਰੀ ਪਹਿਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਫਰੀਦਕੋਟ ਹਲਕੇ ਵਿੱਚ ਸੜਕ ਸੁਰੱਖਿਆ, ਪਾਣੀ, ਸਿਹਤ, ਸਫ਼ਾਈ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸੰਬੰਧਤ ਹਰ ਜਨਹਿਤੀ ਮਸਲੇ ’ਤੇ ਇਸੇ ਤਰ੍ਹਾਂ ਡਟ ਕੇ ਲੜਾਈ ਜਾਰੀ ਰਹੇਗੀ। ਸਪਸ਼ਟ ਸੰਦੇਸ਼ ਜਨਤਾ ਦੀ ਜਾਨ ਨਾਲ ਸਮਝੌਤਾ ਨਹੀਂ, ਗੈਰਕਾਨੂੰਨੀ ਕੰਮ ਬਰਦਾਸ਼ਤ ਨਹੀਂ, ਪ੍ਰਸ਼ਾਸਨ ਨੂੰ ਜਵਾਬਦੇਹ ਬਣਾਇਆ ਜਾਵੇਗਾ ਅਤੇ ਮਸਲੇ ਨਹੀਂ, ਹੱਲ ਇਹੀ ਸਾਡਾ ਮਕਸਦ ਹੈ।

