ਸ਼ਹਿਰ ਅਸਾਂ ਦੇ ਸਰਕਸ ਆਇਆ,
ਇੱਕ ਬਾਲੜੀ ਛੋਟੀ ਨਾਲ,
ਜਵਾਨ ਹੈ ਆਇਆ।
ਜਵਾਨ ਬੱਚੀ ਦਾ ਪਿਤਾ ਹੈ ਜਾਪੇ,
ਜਿਸਨੇ ਇਹ ਸਭ ਖੇਡ ਰਚਾਇਆ।
ਤਮਾਸ਼ਾ ਬਣਨ ਨੂੰ ਜੀਅ ਕੀਹਦਾ ਕਰਦਾ,
ਪੇਟ ਦੀ ਅੱਗ ਨੇ ਇਹ ਕਰਵਾਇਆ।
ਤੁਰਨ ਰੱਸੀ ਤੇ ਬੱਚੀ ਲੱਗੀ,
ਤਾੜੀਆਂ ਨੇ ਸੀ ਸ਼ੋਰ ਮਚਾਇਆ।
ਬੱਚੀ ਰੱਸੀ ਤੇ ਤੁਰਦੀ ਜਾਵੇ,
ਬੇਵੱਸ ਪਿਤਾ ਦਾ ਦਿਲ ਘਬਰਾਇਆ।
ਹਾਸਿਆਂ ਦੀ ਉਹ ਬਣ ਗਈ ਪਾਤਰ,
ਵੇਖਣ ਵਾਲਿਆਂ ਮਜ਼ਾਕ ਉਡਾਇਆ।
ਡੋਲਾ ਖਾ ਕੇ ਡਿੱਗ ਪਈ ਥੱਲੇ,
ਸਿਰ,ਨੱਕ ਚੋਂ ਖੂਨ ਵਗ ਆਇਆ।
ਸਾਰੇ ਵੀਡਿਉ ਬਣਾਉਣ ਨੇ ਲੱਗੇ,
ਕੋਈ ਮਦਦ ਲਈ ਅੱਗੇ ਨਾ ਆਇਆ।
ਸ਼ਰਮਾ ਮਨੁੱਖਤਾ ਲੋਕਾਂ ਚੋਂ ਮਰ ਗਈ,
ਤਾਂ ਹੀ ਬੱਚੀ ਤੇ ਤਰਸ ਨਾ ਆਇਆ।
ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ
ਡਾਕਖਾਨਾ ਚੱਕ ਅਤਰ ਸਿੰਘ ਵਾਲਾ
ਤਹਿ ਅਤੇ ਜ਼ਿਲ੍ਹਾ ਬਠਿੰਡਾ
7087367969
