ਪੁੱਤਰ ਉਹ ਨਹੀਂ ਜੋ ਸਿਰਫ਼ ਘਰ ਵਿੱਚ ਜੰਮਿਆ ਹੋਵੇ…
ਪੁੱਤਰ ਉਹ ਹੈ –
ਜੋ ਮਾਂ ਦੇ ਹੰਝੂ ਪੂੰਝ ਦੇਵੇ,
ਬਾਪ ਦੀ ਲਾਠੀ ਬਣ ਜਾਵੇ।
ਪੁੱਤਰ ਉਹ ਹੈ,
ਜੋ ਬਾਹਰ ਜਾ ਕੇ ਵੀ ਘਰ ਨੂੰ ਨਾ ਭੁੱਲੇ,
ਰੋਟੀ ਭਾਵੇਂ ਸੁੱਕੀ ਖਾ ਲਵੇ, ਪਰ ਮਾਂ-ਬਾਪ ਨੂੰ ਭੁੱਖਾ ਨਾ ਸੁਲਾਵੇ।
ਪੁੱਤਰ ਤਾਂ ਉਹ ਵੀ ਹੁੰਦਾ ਹੈ ਜੋ ਧੀ ਬਣ ਕੇ ਸੇਵਾ ਕਰੇ,
ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਤਾਂ ਬੀਬੀ ਜੀ,
ਧੀ ਹੀ ਸਭ ਤੋਂ ਵੱਡੀ ਪੁੱਤਰ ਹੁੰਦੀ ਹੈ।
ਜੋ ਧੀ ਆਪਣੇ ਸਹੁਰੇ ਜਾ ਕੇ ਵੀ,
ਪੇਕਿਆਂ ਦਾ ਦੁੱਖ ਸੁਖ ਪੁੱਛਦੀ ਹੈ,
ਉਹ ਧੀ ਨਹੀਂ, ਉਹੀ ਤਾਂ ਅਸਲ ਪੁੱਤਰ ਹੁੰਦੀ ਹੈ।
ਪੁੱਤਰ ਨਾਮ ਦਾ ਨਹੀਂ, ਕੰਮ ਦਾ ਹੁੰਦਾ ਹੈ।
ਸੁਰਜੀਤ ਕੌਰ ਸਾਰੰਗ*
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਲ
