ਕੋਟਕਪੂਰਾ, 3 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦੇਸ਼ ਪੱਧਰ ਦੀਆਂ ਪੰਜ ਖੱਬੀਆਂ ਪਾਰਟੀਆਂ ਵੱਲੋਂ ਭਾਰਤ ਦੇ ਮੁੱਖ ਚੌਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀਆਂ ਪੱਖਪਾਤੀ ਅਤੇ ਗੈਰ ਕਾਨੂੰਨੀ ਕਾਰਵਾਈਆਂ ਨਾਲ ਐਸ.ਆਈ.ਆਰ. ਪ੍ਰਕਿਰਿਆ ਨੂੰ ਮਨ ਮਾਣੇ ਢੰਗ ਨਾਲ ਲਾਗੂ ਕਰਕੇ ਵੋਟਾਂ ਕੱਟਣ ਦੇ ਵਿਰੋਧ ਵਿੱਚ ਦਿੱਤੇ ਗਏ ਸਾਂਝੇ ਐਕਸ਼ਨ ਦੇ ਸੱਦੇ ‘ਤੇ ਅੱਜ ਸਥਾਨਕ ਵਾਲਮੀਕਿ ਚੌਂਕ ਵਿਖੇ ਮੁੱਖ ਚੋਣ ਕਮਿਸ਼ਨਰ ਦਾ ਪਤਲਾ ਫੂਕਿਆ ਗਿਆ। ਇਸ ਮੌਕੇ’ ਤੇ ਸੰਬੋਧਨ ਕਰਦਿਆਂ ਕਾਮਰੇਡ ਅਸ਼ਵਨੀ ਕੁਮਾਰ, ਪ੍ਰੇਮ ਚਾਵਲਾ, ਵੀਰਇੰਦਰਜੀਤ ਸਿੰਘ ਪੁਰੀ, ਆਪਰ ਸਿੰਘ ਸੰਧੂ, ਕੁਲਦੀਪ ਸ਼ਰਮਾ, ਸੁਖਜਿੰਦਰ ਸਿੰਘ ਤੂੰਬੜਭੰਨ, ਗੁਰਚਰਨ ਸਿੰਘ ਮਾਨ ਅਤੇ ਵੀਰ ਸਿੰਘ ਕੰਮੇਆਣਾ ਆਦਿ ਨੇ ਦੋਸ਼ ਲਾਇਆ ਕਿ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਐਸ.ਆਈ.ਆਰ. ਲਾਗੂ ਕਰਨ ਸਮੇਂ ਤਰ੍ਹਾਂ ਤਰ੍ਹਾਂ ਦੇ ਗੁੰਝਲਦਾਰ ਤਰੀਕੇ ਰਾਹੀਂ ਵੋਟਾਂ ਕੱਟਣ ਦੇ ਸੰਬੰਧ ਵਿੱਚ ਆਪਣੇ ਦੋ ਸਾਥੀ ਚੋਣ ਕਮਿਸ਼ਨਰਾਂ ਐਸ ਐਸ ਸੰਧੂ ਅਤੇ ਵਿਵੇਕ ਜੋਸ਼ੀ ਵੱਲੋਂ 14 ਵਾਰੀ ਉਠਾਏ ਇਤਰਾਜਾਂ ਅਤੇ ਮਸ਼ਵਰਿਆਂ ਨੂੰ ਨਜ਼ਰ ਅੰਦਾਜ਼ ਕੀਤਾ ਹੈ। ਆਗੂਆਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੋਂ ਤੁਰੰਤ ਅਸਤੀਫਾ ਲਿਆ ਜਾਵੇ, ਗੈਰ ਕਾਨੂੰਨੀ ਤੌਰ ਤੇ ਲੋਕਾਂ ਨੂੰ ਐਸ ਆਈ ਆਰ ਪ੍ਰਕਿਰਿਆ ਵਿੱਚ ਉਲਝਾਕੇ ਕੱਟੀਆਂ ਗਈਆਂ ਸਾਢੇ 13 ਕਰੋੜ ਤੋਂ ਵੱਧ ਵੋਟਾਂ ਬਹਾਲ ਕੀਤੀਆਂ ਜਾਣ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਖਲਾਕੀ ਤੌਰ ਤੇ ਜਿੰਮੇਵਾਰੀ ਕਬੂਲ ਕਰਦੇ ਆਪਣਾ ਅਸਤੀਫਾ ਦੇਣ, ਚੋਣ ਕਮਿਸ਼ਨ ਦੀ ਭਰੋਸੇਯੋਗਤਾ, ਇਮਾਨਦਾਰੀ, ਨਿਰਪੱਖਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਈ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪਾਲ ਸਿੰਘ ਮਚਾਕੀ, ਮੁਖਤਿਆਰ ਸਿੰਘ ਭਾਣਾ, ਇੰਦਰਜੀਤ ਸਿੰਘ ਗਿੱਲ, ਜਤਿੰਦਰ ਸਿੰਘ ਜੰਡਵਾਲਾ, ਅਮਰਜੀਤ ਸਿੰਘ ਕਲੇਰ, ਮੇਜਰ ਸਿੰਘ ਜੌਹਲ, ਰਜਿੰਦਰ ਸਿੰਘ ਸੰਧੂ, ਬਲਕਾਰ ਸਿੰਘ ਸਹੋਤਾ,ਸੂਰਤ ਸਿੰਘ ਮਾਹਲਾ, ਅਜੀਤ ਸਿੰਘ ਖਾਲਸਾ, ਤਰਸੇਮ ਸਿੰਘ ਭਾਣਾ ਰਮਨਦੀਪ ਸਿੰਘ ਕੰਮੇਆਣਾ, ਕੁਲਵਿੰਦਰ ਸਿੰਘ, ਸੁਖਮੰਦਰ ਸਿੰਘ ਕਿਲ੍ਹਾ ਨੋਂ, ਗੁਰਵਿੰਦਰ ਸਿੰਘ ਮਚਾਕੀ, ਵੀਰਪਾਲ ਕੌਰ ਬਿਸ਼ਨੰਦੀ, ਬਲਜੀਤ ਕੌਰ ਬਿਸ਼ਨੰਦੀ, ਜਸਮੇਲ ਸਿੰਘ, ਨੱਥਾ ਸਿੰਘ ਅਰਾਈਆਂਵਾਲਾ ਅਤੇ ਸੁਖਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।

