ਪੱਕੇ ਪੇਪਰ ਹੁਣ ਆ ਗਏ ਨੇੜੇ,
ਦੱਬ ਕੇ ਪੜ੍ਹ ਲਓ ਸ਼ਾਮ ਸਵੇਰੇ।
ਸਮਾਂ ਸਾਰਨੀ ਬਣਾ ਕੇ ਪੜ੍ਹਨਾ,
ਛੱਡ ਦੋ ਇਧਰ ਓਧਰ ਖੜ੍ਹਨਾ।
ਕਿਤਾਬਾਂ ਅੱਗੇ ਲਾਓ ਪੱਕੇ ਡੇਰੇ,
ਪੱਕੇ ਪੇਪਰ ਹੁਣ _ _ _ _ _ _
ਖੇਡਣਾ ਕੁੱਦਣਾ ਕਰ ਦਿਓ ਬੰਦ,
ਜੀ ਲਾ ਕੇ ਪੜ੍ਹੋ ਨਿੱਤ ਘੰਟੇ ਪੰਜ।
ਮਾਪਿਆਂ ਤੋਂ ਨਹੀਂ ਖਾਣੇ ਲਫੇੜੇ,
ਪੱਕੇ ਪੇਪਰ ਹੁਣ _ _ _ _ _ _
ਟੀਵੀ ਦੇਖਣ ਤੋਂ ਕਰਲੋ ਕਿਨਾਰਾ,
ਧਿਆਨ ਭੰਗ ਕਰ ਦਿੰਦਾ ਸਾਰਾ।
ਫੋਨ ਵੇਖਣ ਨੂੰ ਦਿਨ ਹੋਰ ਬਥੇਰੇ,
ਪੱਕੇ ਪੇਪਰ ਹੁਣ _ _ _ _ _ _
ਵਧੀਆ ਨੰਬਰਾਂ ਨਾਲ ਹੋਣਾ ਪਾਸ,
ਮਾਪਿਆਂ ਨੇ ਲਗਾ ਰੱਖੀ ਹੈ ਆਸ।
ਵਿੱਦਿਆ ਬਿਨ੍ਹਾਂ ਤਾਂ ਘੋਰ ਹਨ੍ਹੇਰੇ,
ਪੱਕੇ ਪੇਪਰ ਹੁਣ _ _ _ _ _ _
‘ਚਮਨ’ ਸਰਦੀ ਤੋਂ ਬਚ ਕੇ ਰਹਿਣਾ,
ਆਪਣੇ ਗੁਰੂ ਦਾ ਮੰਨਿਓ ਕਹਿਣਾ।
ਯਾਦ ਨੇ ਪ੍ਰਸ਼ਨ ਉਨ੍ਹਾਂ ਦੱਸੇ ਜਿਹੜੇ?
ਪੱਕੇ ਪੇਪਰ ਹੁਣ _ _ _ _ _ _
ਪਤਾ—298, ਚਮਨਦੀਪ ਸ਼ਰਮਾ,ਮਹਾਰਾਜਾ ਯਾਦਵਿੰਦਰਾ ਇਨਕਲੇਵ, ਨਾਭਾ ਰੋਡ , ਪਟਿਆਲਾ।ਮੋ ਨੰਬਰ—9501033005

