ਜਦ ਵੀ ‘ਕੱਠਿਆਂ ਬਹਿ ਜਾਨੇ ਆਂ,
ਮੈਂ ਤੇ ਮੇਰੀ ਕਵਿਤਾ।
ਗਹਿਰਾਈਆਂ ਵਿੱਚ ਲਹਿ ਜਾਨੇ ਆਂ,
ਮੈਂ ਤੇ ਮੇਰੀ ਕਵਿਤਾ।
ਮੈਂ ਤੁੱਕੇ ਜਿਹੇ ਛੱਡੀ ਜਾਵਾਂ, ਕਵਿਤਾ ਬੰਦ ਸਜਾਉਂਦੀ।
ਅੰਬਰ ਉੱਡਦੀਆਂ ਮੈਂ ਵਿਖਾਵਾਂ, ਕਵਿਤਾ ਥੱਲੇ ਲਾਹੁੰਦੀ।
ਫਿਰ ਵਹਿਣਾਂ ਵਿੱਚ ਵਹਿ ਜਾਨੇ ਆਂ,
ਮੈਂ ਤੇ ਮੇਰੀ ਕਵਿਤਾ।
ਜਦ ਵੀ ‘ਕੱਠਿਆਂ ਬਹਿ ਜਾਨੇ ਆਂ,
ਮੈਂ ਤੇ ਮੇਰੀ ਕਵਿਤਾ।
ਗਹਿਰਾਈਆਂ ਵਿੱਚ ਲਹਿ ਜਾਨੇ ਆਂ,
ਮੈਂ ਤੇ ਮੇਰੀ ਕਵਿਤਾ।
ਅਖਾਣ, ਅਖੌਤਾਂ, ਤਸ਼ਬੀਹਾਂ ਨੂੰ ਮੈਂ ਫਿਰ ਦੇਵਾਂ ਆਵਾਜ਼ੇ।
ਕਵਿਤਾ ਕਰਕੇ ਲੋਟ ਇਹਨਾਂ ਨੂੰ ਲੜੀਆਂ ਦੇ ਵਿੱਚ ਸਾਜੇ।
ਹਮਕਿਰਤੀ ਬਣ ਡਹਿ ਜਾਨੇ ਆਂ,
ਮੈਂ ਤੇ ਮੇਰੀ ਕਵਿਤਾ।
ਜਦ ਵੀ ‘ਕੱਠਿਆਂ ਬਹਿ ਜਾਨੇ ਆਂ,
ਮੈਂ ਤੇ ਮੇਰੀ ਕਵਿਤਾ।
ਗਹਿਰਾਈਆਂ ਵਿੱਚ ਲਹਿ ਜਾਨੇ ਆਂ,
ਮੈਂ ਤੇ ਮੇਰੀ ਕਵਿਤਾ।
ਮੈਂ ਰੋਮੀ ਦੀ ਕਲਮ-ਝਰੀਟੀ ਬੇਸ਼ੱਕ ਲੱਗੇ ਖਾਰਜ।
ਕਵਿਤਾ ਨਾਲ਼ ਘੜਾਮਾਂ ਲਾ ਕੇ ਕਰੇ ਸੰਪੂਰਨ ਕਾਰਜ।
ਆਪਣੇ ਧੁਰ ਦੀ ਕਹਿ ਜਾਨੇ ਆਂ,
ਮੈਂ ਤੇ ਮੇਰੀ ਕਵਿਤਾ।
ਜਦ ਵੀ ‘ਕੱਠਿਆਂ ਬਹਿ ਜਾਨੇ ਆਂ,
ਮੈਂ ਤੇ ਮੇਰੀ ਕਵਿਤਾ।
ਗਹਿਰਾਈਆਂ ਵਿੱਚ ਲਹਿ ਜਾਨੇ ਆਂ,
ਮੈਂ ਤੇ ਮੇਰੀ ਕਵਿਤਾ।
ਰੋਮੀ ਘੜਾਮਾਂ
9855281105

