ਸਕੂਲ ਪੱਧਰ ਉੱਪਰ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਸਕੂਲੀ ਵਿਦਿਆਰਥੀ ਆਪਣੇ ਅਧਿਆਪਕਾਂ ਦੀ ਅਗਵਾਈ ਵਿੱਚ ਵਧੇਰੇ ਦਿਲਚਸਪੀ ਦਿਖਾਉਦੇ ਹਨ।ਸਕੂਲ ਪੱਧਰ ਉੱਪਰ ਅਧਿਆਪਕ ਪਹਿਲਾ ਹੋਣ ਵਾਲੀਆ ਸਹਿਪਾਠੀ ਕਿਰਿਆਵਾ ਬਾਰੇ ਸਵੇਰ ਦੀ ਸਭਾ ਵਿੱਚ ਦੱਸਦੇ ਹਨ। ਫਿਰ ਆਪਣੀ ਟੇਲੰਟ ਅਨੁਸਾਰ ਜਿਸ ਵਿਦਿਆਰਥੀ ਦੀ ਪ੍ਰਤਿਭਾ ਹੂੰਦੀ ਹੈ ਉਸਨੂੰ ਉਸ ਕਿਰਿਆ ਵਿੱਚ ਸਾਮਿਲ ਹੋਣ ਲਈ ਪ੍ਰੇਰਿਤ ਕੀਤਾ ਜਾਦਾ ਹੈ ਅਤੇ ਅਗਵਾਈ ਦਿੰਦੇ ਹਨ।ਜਿਲਾ੍ਹ ਪ੍ਰਸ਼ਾਸਨ,ਖੇਤੀਬਾੜ੍ਹੀ ਵਿਭਾਗ ਸਿਹਤ ਵਿਭਾਗ ਪੁਲਿਸ ਵਿਭਾਗ ,ਕਾਨੂੰਨ ਵਿਭਾਗ ਆਦਿ ਵੱਲੋ ਸਕੂਲੀ ਵਿਦਿਆਰਥੀਆਂ ਦੀਆ ਰੈਲੀਆਂ ਦਾ ਆਯੋਜਨ ਸਮੇ ਸਮੇ ਸਿਰ ਮਹੱਤਵਪੂਰਨ ਮੁੱਦਿਆ ਉੱਪਰ ਕੀਤਾ ਜਾਦਾ ਹੈ। ਵਿਦਿਆਰਥੀਆਂ ਨੂੰ ਦਿੱਤੇ ਗਏ ਵਿਸ਼ੇ ਅਨੁਸਾਰ ਤਿਆਰੀ ਲਈ ਕਿਹਾ ਜਾਦਾ ਹੈ। ਵਿਦਿਆਰਥੀ ਆਪਣੇ ਗਾਈਡ ਅਧਿਆਪਕਾਂ ਦੀ ਨਿਗਰਾਨੀ ਹੇਠ ਸਲੋਗਨ ਨਾਅਰੇ ਆਦਿ ਤਿਆਰ ਕਰਦੇ ਹਨ। ਫਿਰ ਸਲੋਗਨਾ ਚਾਰਟਾ ਫਲੈਕਸ਼ਾ ਨਾਲ ਰੈਲੀ ਵਿੱਚ ਸਮੂਲੀਅਤ ਕਰਦੇ ਹਨ । ਰੈਲੀ ਵਿੱਚ ਵਿਦਿਆਰਥੀਆਂ ਦੀ ਸਮੂਲੀਅਤ ਦਾ ਮੁੱਖ ਉਦੇਸ਼ ਉੇਹਨਾ ਨੂੰ ਭਖਦੇ ਮਸਲਿਆ ਬਾਰੇ ਜਾਗਰੂਕ ਕਰਨਾ ਹੁੰਦਾ ਹੈ। ਜਿੰਨਾ ਸਮਾ ਆਪਣੀ ਸਮੱਗਰੀ ਤਿਆਰ ਕਰਦੇ ਹਨ ,ਸਮੂਲੀਅਤ ਕਰਦੇ ਹਨ। ਉਹਨਾ ਸਮਾ ਇਹਨਾ ਮਹੱਤਵਪੂਰਨ ਮੁੱਦਿਆ ਨਾਲ ਜੁੜ੍ਹਦੇ ਹਨ ।ਜਿਸ ਤਰਾ ਵਿਗਿਆਨ ਦਾ ਕਨਸੈਪਟ ਹੈ ਕਿ ਮੈ ਸੁਣਿਆ ਮੈ ਭੁੱਲ ਗਿਆਂ ਮੈ ਵੇਖਿਆ ਮੇਰੇ ਕੁਝ ਕੁ ਯਾਦ ਹੈ ਮੈ ਕਰ ਵੇਖਿਆ ਜਾ ਮੈ ਸਮੂਲੀਅਤ ਕੀਤੀ ਮੇਰੇ ਪੂਰੀ ਤਰਾ ਯਾਦ ਹੈ ।ਕਿਉਕਿ ਜਦੋ ਅਸੀ ਸਮੂਲੀਅਤ ਕਰਦੇ ਹਾ ਤਾ ਸਾਡੇ ਸਰੀਰ ਦੀਆ ਸਾਰੀਆ ਗਿਆਨ ਇੰਦਰੀਆ ਕੰਮ ਕਰਦੀਆ ਹਨ । ਸਾਡੇ ਵਰਤਾਰੇ ਬਹੁਤ ਦੇਰ ਤੱਕ ਯਾਦ ਰਹਿੰਦੇ ਹਨ। ਇਸ ਲਈ ਇਹਨਾ ਰੈਲੀਆ ਦੀ ਅਹਿਮੀਅਤ ਵਧੇਰੇ ਜਰੂਰੀ ਹੈ। ਹਰ ਵਿਭਾਗ ਵੱਲੋ ਸਕੂਲੀ ਵਿਦਿਆਰਥੀਆਂ ਨੂੰ ਸਾਮਿਲ ਕਰਨਾ ਅਤਿ ਜਰੂਰੀ ਹੂੰਦਾ ਹੈ।ਕਈ ਰੈਲੀਆ ਦੌਰਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾ ਅਧੀਨ ਕੰਮ ਕਰ ਰਹੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਗਿਆਰਵੀ ਬਾਰਵੀ ਜਮਾਤ ਦੇ ਕੌਮੀ ਸੇਵਾ ਯੋਜਨਾ ਯੁਨਿਟ ਦੇ ਵਾਲੰਟੀਅਰਾਂ ਨੂੰ ਅਤੇ ਨੈਸਨਲ ਕੈਡਿਟ ਕੋਰ ਭਾਵ ਐਨ.ਸੀ.ਸੀ ਦੇ ਕੈਡਿਟਾ ਨੂੰ ਯੁਨੀਫਾਰਮ ਵਿੱਚ ਸਾਮਿਲ ਕਰਵਾਉਣਾ ਅਤਿ ਜਰੂਰੀ ਕੀਤਾ ਜਾਦਾ ਹੈ। ਯੁਨੀਫਾਰਮ ਵਿੱਚ ਤਿਆਰ ਸਕੂਲੀ ਵਿਦਿਆਰਥੀ ਕੈਡਿਟ ਅਤੇ ਕੌਮੀ ਸੇਵਾ ਯੂਨਿਟ ਦੇ ਵਾਲੰਟੀਅਰਾਂ ਨੂੰ ਟੀ ਸਰਟ ਉੱਪਰ ਐਨ.ਐਸ.ਐਸ. ਦੇ ਲੋਗੋ ਨਾਲ ਰੈਲੀ ਵਿੱਚ ਸਮੂਲ਼ੀਅਤ ਕਰਦੇ ਹੋਏ ਰਾਹੀਆ ਅਤੇ ਦੁਕਾਨਦਾਰਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ। ਹਰ ਕੋਈ ਉਹਨਾ ਨੂੰ ਰੁਕ ਰੁਕ ਤੱਕਦਾ ਹੈ।
ਯੁੱਧ ਨਸ਼ਿਆ ਵਿਰੁਧ ਰੈਲੀਆਂ ਦੌਰਾਨ ਸਕੂਲੀ ਵਿਦਿਆਰਥੀਆਂ ਕੋਲ ਸਲੋਗਨ ਹਰੇਕ ਨਸ਼ਾ ਬਰਬਾਦੀ ਦਾ ਸੁਨੇਹਾ ਹੈ,ਨਸ਼ੇ ਨਾਲ ਤੋੜੋ੍ਹ ਯਾਰੀ ਜੀਵਨ ਨਾਲ ਜੋੜ੍ਹੋ ਯਾਰੀ,।ਪੰਜਾਬੀਉ ਜਾਗੋ ਨਸ਼ੇ ਤਿਆਗੋ,ਨਸ਼ਾ ਹੈ ਬੇਕਾਰ ਲੈ ਲਵੇਗਾ ਤੁਹਾਡੀ ਜਾਨ,ਨਸ਼ਾ ਕਰਨਾ ਮੌਤ ਨੂੰ ਬੁਲਾਵਾ ਦੇਣਾ,ਅਮਲੀ ਕਿਸੇ ਨੂੰ ਕਹਿਣ ਨਹੀ ਦੇਣਾ ਨਸ਼ਾ ਪੰਜਾਬ ਚ ਰਹਿਣ ਨੀ ਦੇਣਾ ,ਨਸ਼ੇ ਦੀ ਹੱਥ ਘੜ੍ਹੀ ਤੋ ਬੱਚ ਕੇ ਦੋਸਤੋ ਨਸ਼ੇ ਛੱਡੋ ਕੋਹੜ੍ਹ ਵੱਢੋ ,ਨਸ਼ਿਆ ਨੂੰ ਕਰੋ ਨਾਹ ,ਕਿਸੇ ਇੱਕ ਦਾ ਨਸ਼ਾ ਛੁਡਾਉ,ਸਾਰੇ ਪਰਿਵਾਰ ਦੇ ਜੀਵਨ ਦਾਨ ਦਾ ਪੂੰਨ ਕਮਾਉ, ਨਸ਼ਿਆਂ ਦਾ ਕਰੋ ਨਾਸ਼ ,ਆਪਣੀ ਸੰਗਤ ਬਹੁਤ ਸੋਚ ਸਮਝ ਕੇ ਚੁਣੋ ਕਿਉਕਿ ਸੰਗਤ ਤੁਹਾਡੀ ਖਰਾਬ ਹੋਵੇਗੀ ਤੇ ਬਦਨਾਮ ਤੁਹਾਡੇ ਮਾਂ ਬਾਪ ਦੇ ਸੰਸਕਾਰ ਹੋਣਗੇ।ਖੁਨਦਾਨ ਰੈਲੀਆ ਦੌਰਾਨ ਖੁਨਦਾਨ ਬਚਾਏ ਪਰਾਣ,ਖੁਨ ਦਾ ਦਾਨ ਕਰੋ ਜੀਵਨ ਦਾ ਕਲਿਆਣ ਕਰੋ।ਖੁਨਦਾਨ ਜੀਵਨ ਬਚਾਉਦਾ ਹੈ।ਅੰਧਵਿਸਵਾਸ ਦੀ ਛੱਡੋ ਗੱਲ ਆਉ ਖੂਨਦਾਨ ਕਰੀਏ ਅੱਜ,ਖੁਨਦਾਨ ਲਈ ਕਰੋ ਅਭਿਆਨ ਖੂਨਦਾਨ ਕਰਕੇ ਬਚਾਉ ਜਾਨ ,ਕਿਸੇ ਨੂੰ ਦਿੱਤਾ ਖੂਨ ਨਾ ਬੇਕਾਰ ਜਾਏ,ਇੱਕ ਦਿਨ ਵਿੱਚ ਵਾਪਿਸ ਆਏ ਮੇਰਾ ਦਿਲ ਕਹਿੰਦਾ ਹੈ,ਖੁਨਦਾਨੀ ਮਹਾਦਾਨੀ ,ਜਦੋ ਕਰਨੀ ਹੋਵੇ ਮਨੁੱਖੀ ਸੇਵਾ ਖੂਨਦਾਨ ਵਧੀਆ ਸੇਵਾ ਵਾਰ ਵਾਰ ਖੂਨਦਾਨ ਕਰੋ ।ਹਰ ਵਾਰ ,ਖੂਨਦਾਨ ਹੈ ਪੂਜਾ ਦੇ ਸਮਾਨ ,ਕਿਸੇ ਦੀ ਬਚਾਉ ਜਾਨ ਆਉ ਕਰੀਏ ਖੂਨਦਾਨ ਆਦਿ ਹੁੰਦੇ ਹਨ।ਟਰੈਫਿਕ ਜਾਗਰੂਕਤਾ ਰੈਲੀ ਦੌਰਾਨ ਹਮੇਸਾ ਖੱਬੇ ਹੱਥ ਚੱਲੋ ਟਰੈਫਿਕ ਨਿਯਮਾ ਦੀ ਪਾਲਨਾ ਕਰੋ, ਰੈਡ ਲਾਈਟ ਦਾ ਸਤਿਕਾਰ ਕਰੋ ਟਰੈਫਿਕ ਚਿੰਨਾ ਦੀ ਪਾਲਨਾ ਕਰੋ ਬੱਚਿਆ ਨੂੰ ਸੜ੍ਹਕ ਉੱਪਰ ਨਾ ਆਉਣ ਦੇਵੋ ,ਧੁੰਦ ਵਿੱਚ ਗੱਡੀ ਹੌਲੀ ਚਲਾਊ,ਰਾਤ ਨੂੰ ਡਿੰਪਰ ਦਾ ਪ੍ਰਯੋਗ ਕਰੋ ਹਮੇਸ਼ਾ ਸਾਈਡ ਗਲਾਈਸ ਦੀ ਵਰਤੋ ਕਰੋ ,ਹਰੇਕ ਦੀ ਸੁਰੱਖਿਆ ਜਰੂਰੀ ਹੈ। ਸੜ੍ਹਕ ਪਾਰ ਕਰਨ ਲੱਗੇ ਬਜੁਰਗਾਂ ਦੀ ਸਹਾਇਤਾ ਕਰੋ ,ਹਮੇਸ਼ਾ ਆਪਣੇ ਹੱਥ ਚੱਲੋ, ਵਾਹਨ ਨੂੰ ਨਿਯਮਾ ਅਨੁਸਾਰ ਸਪੀਡ ਵਿੱਚ ਰੱਖੋ ,ਜਿੰਨਾ ਸੰਭਵ ਹੋ ਸਕੇ ੳਵਰਟੇਕ ਨਾ ਕਰੋ,ਬੈਟਰ ਲੇਟ ਦੈਨ ਨੈਵਰ ਭਾਵ ਦੇਰ ਨਾਲ ਪਹੁੰਚ ਜਾਣਾ ਹੀ ਬੇਹਤਰੀ ਹੈ ਆਦਿ ਸਲੋਗਨ ਹੁੰਦੇ ਹਨ। ਵਾਤਾਵਰਣ ਜਾਗਰੂਕਤਾ ਦੌਰਾਨ ਮਾਟੋ ਜਨ ਜਨ ਵਿੱਚ ਸੰਦੇਸ਼ ਪਹੁੰਚਾਉ ਰੁੱਖ ਲਗਾਉ ਰੁੱਖ ਲਗਾਉ ,ਰੁੱਖ ਲਗਾਉ ਹਵਾ ਪ੍ਰਦੂਸ਼ਣ ਘਟਾਉ ਵਾਤਾਵਰਣ ਨਾਲ ਨਾ ਕਰੋ ਛੇੜ੍ਹ ਛਾੜ੍ਹ ਨਾ ਹੋਵੇਗੀ ਬਚਣ ਦੀ ਕੋਈ ਆਸ ,ਹਵਾ ਪ੍ਰਦੂਸ਼ਣ ਘਟਾਉ ਵਧਦੀ ਬਿਮਾਰੀ ਨੂੰ ਭਜਾਉ,ਆਉ ਮਿਲ ਕੇ ਰੁੱਖ ਲਗਾਈਏ ਵਾਤਾਵਰਣ ਨੂੰ ਸਾਫ ਬਣਾਈਏ ,ਰੁੱਖਾਂ ਤੋ ਜਦੋ ਮਿਲੇ ਹਰਿਆਲੀ ਜੀਵਨ ਨੂੰ ਉਦੋ ਮਿਲੇ ਖੁਸ਼ਹਾਲੀ,ਧਰਤੀ ਦਾ ਰੱਖੋ ਧਿਆਨ ਸਾਡਾ ਦੇਸ਼ ਬਣੂ ਮਹਾਨ ,ਵਾਤਾਵਰਣ ਦੀ ਰੱਖਿਆ ਲਈ ਕਰੋ ਕਰਮ,ਇਹੀ ਹੈ ਅੱਜ ਦਾ ਸੱਚਾ ਧਰਮ ਬਣੇਗਾ ਮਹਾਨ ,ਰੁੱਖ ਲਗਾਉ ਧਰਤੀ ਬਚਾਉ ਰੁੱਖਾਂ ਵਾਝੀ ਧਰਤੀ ਕਰੇ ਪੁਕਾਰ ਰੁੱਖ ਲਾ ਕੇ ਮੇਰਾ ਕਰੋ ਸਿੰਗਾਰ ਪੰਛੀ ਬੋਲਣ ਮਿੱਠੜੇ੍ਹ ਬੋਲ ਰੱਖਣ ਕੁਦਰਤ ਦਾ ਸੁਮੇਲ ।ਬੇਟੀ ਬਚਾਊ ਬੇਟੀ ਪੜ੍ਹਾਉ ਰੈਲੀ ਦੌਰਾਨ ਬੇਟੀ ਬਚਾਉ ਬੇਟੀ ਪੜ੍ਹਾਉ ਬੇਟੀ ਬਚਾਉ ਦੇਸ਼ ਬਚਾਉ ਇੱਕ ਬੇਟੀ ਪੜ੍ਹਨ ਨਾਲ ਕਈ ਪੀੜ੍ਹੀਆ ਪੜ੍ਹ ਜਾਦੀਆ ਹਨ ।
ਦਾਖਲਾ ਮੁਹਿੰਮ ਦੌਰਾਨ ਵੀ ਰੈਲੀਆ ਦਾ ਆਯੋਜਨ ਕੀਤਾ ਜਾਦਾ ਹੈ।ਪਹਿਲੋ ਗਰੁੱਪ ਲੀਡਰ ਜਾ ਅਧਿਆਪਕ ਬੋਲਦਾ ਇਸ ਦੇ ਮਗਰ ਉੱਚੀ ਉੱਚੀ ਆਵਾਜ ਵਿੱਚ ਸਾਰੇ ਵਿਦਿਆਰਥੀ ਬੋਲਦੇ ਹਨ।ਰੈਲੀਆਂ ਦੀ ਸਰੂਆਤ ਜਿਲ੍ਹਾ ਬਰਨਾਲਾ ਵਿੱਚ ਮਾਨਯੋਗ ਡਿਪਟੀ ਕਮਿਸਨਰ ਬਰਨਾਲਾ, ਜਿਲਾ ਪੁਲਿਸ ਮੂਖੀ ਸਹਿਬਾਨ ਜਿਲਾ੍ਹ ਸਿੱਖਿਆ ਅਫਸਰ (ਸਸ) ਬਰਨਾਲਾ ਸ. ਸੁਨੀਤਇੰਦਰ ਸਿੰਘ ਜਿਲਾ੍ਹ ਸਿੱਖਿਆ ਅਫਸਰ (ਐ.ਸਿ.) ਬਰਨਾਲਾ ਸ਼੍ਰੀਮਤੀ ਇੰਦੂ ਸਿਮਕ, ਸਿਵਲ ਕੋਰਟ ਦੇ ਜੱਜ ਸਹਿਬਾਨ ਟਰੈਫਿਕ ਵਿਭਾਗ ਦੇ ਮੂਖੀ, ਵੱਖ ਵੱਖ ਵਿਭਾਗਾ ਦੇ ਮੂਖੀ ,ਬਲਾਕ ਨੋਡਲ ਅਫਸਰ ਸਹਿਬਾਨ ,ਸਰਕਾਰੀ ਸਕੂਲਾਂ ਦੇ ਮਿਡਲ ਸਕੂਲਾ ਦੇ ਇੰਚਾਰਜ ਹਾਈ ਸਕੂਲਾਂ ਦੇ ਮੁੱਖ ਅਧਿਆਪਕ ਸੀਨੀਅਰ ਸੈਕੰਡਰੀ ਸਕੂਲਾਂ ਦੇ ਪਿੰ੍ਰਸੀਪਲ ਸਹਿਬਾਨ ਝੰਡੀ ਹਰੀ ਫਲੈਗ ਸੈਰੰਮਨੀ ਕਰਦੇ ਹਨ।ਫਿਰ ਵਿਦਿਆਰਥੀ ਅਧਿਆਪਕ ਪੈਦਲ ਮਾਰਚ ਕਰਦੇ ਹੋਏ ਰੂਟ ਉੱਪਰ ਚੱਲ ਵਾਪਿਸ ਸਰੂ ਹੋਣ ਵਾਲੇ ਸਥਾਨ ਉੱਪਰ ਆਉਦੇ ਹਨ ।ਜਿਲ੍ਹਾ ਪ੍ਰਸ਼ਾਸਨ ਵੱਲੋ ਟਰੈਫਿਕ ਪੁਲਿਸ ਦਾ ਨਾਲੋ ਨਾਲ ਪ੍ਰਬੰਧ ਹੁੰਦਾ ਹੈ।ਸ਼ਹਿਰ ਦੀ ਟਰੈਫਿਕ ਵਿਚ ਵੀ ਨ੍ਹਹੀ ਵਿਘਨ ਪੈਣ ਦਿੱਤਾ ਜਾਦਾ। ਵਿਦਿਆਰਥੀ ਅਤੇ ਅਧਿਆਪਕ ਵੀ ਸੇਫ ਰੈਲੀ ਵਿੱਚ ਸਮੂਲੀਅਤ ਕਰਦੇ ਹਨ।ਰੈਲੀ ਖਤਮ ਹੋਣ ਬਾਦ ਪੁਲਿਸ ਜਿਲ੍ਹਾ ਪ੍ਰਸ਼ਾਸਨ ਵੱਲੋ ਵਿਦਿਆਰਥੀਆਂ ਲਈ ਰਿਫਰੈਸ਼ਮੈਟ ਕੇਲੇ ਬਿਸਕੁਟ ਫਰੂਟੀ ਆਦਿ ਦਿੱਤੇ ਜਾਦੇ ਹਨ ।ਇਸ ਵਾਰ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਬਰਨਾਲਾ ਵੱਲੋ ਰਿਫਰੈਸ਼ਮੈਟ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸਟੇਸ਼ਨਰੀ ਰਜਿਸ਼ਟਰ ਪੈਨ ਆਦਿ ਵੀ ਦਿੱਤੇ ਗਏ।ਵਿਦਿਆਰਥੀ ਰੈਲੀ ਵਿੱਚ ਸਮੂਲੀਅਤ ਕਰ ਖੁਸ਼ ਖੁਸ਼ ਹੋ ਰਹੇ ਸਨ। ੳੇੁਹਨਾ ਦੇ ਚਿਹਰਿਆ ਉਪਰ ਖੁਸ਼ੀ ਦੇ ਪਲ ਪੜ੍ਹੇ ਜਾ ਰਹੇ ਸਨ।ਇਸ ਤਰਾ ਇਹ ਰੈਲੀਆਂ ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਹਨਾ ਮਹੱਤਵਪੂਰਨ ਅਹਿਮ ਕਰੰਟ ਟਾਪਿਕਾ ਨਾਲ ਜੋੜ੍ਹਦੀਆ ਸਫਲਤਾਪੂਰਵਕ ਸਮਾਪਤ ਹੋ ਰਹੀਆ ਹਨ।
-ਬਰਜਿੰਦਰ ਪਾਲ ਸਿੰਘ ਬਰਨ ਧਨੌਲਾ
ਮੋਬਾਈਲ :9815516435 ਸਰਕਾਰੀ ਰਾਜ ਅਤੇ ਰਾਸ਼ਟਰੀ ਪੁਰਸਕਾਰ ਜੇਤੂ ਅਧਿਆਪਕ
ਉੱਪ ਜਿਲਾ੍ਹ ਸਿੱਖਿਆ ਅਫਸਰ (ਸਸ) ਬਰਨਾਲਾ

