ਕੋਟਕਪੂਰਾ, 31 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਚਨਾਬ ਗਰੁੱਪ ਆਫ ਐਜੂਕੇਸ਼ਨ ਦਾ ਵਿਹੜਾ ਹਮੇਸ਼ਾਂ ਹੀ ਖੁਸ਼ੀਆਂ ਵੰਡਦਾ ਅਤੇ ਮੰਗਦਾ ਰਹਿੰਦਾ ਹੈ, ਹਰ ਤਰੀਕੇ ਨਾਲ ਸਮਾਜ ਵਿੱਚ ਚੱਲ ਰਹੇ ਚੰਗੇ ਕਾਰਜਾਂ ਦੀ ਸਲਾਹਣਾ ਅਤੇ ਹਰ ਵੇਲੇ ਕਿਸੇ ਖਾਸ ਕਾਰਜ ਦੀ ਘੁੰਡ ਚੁਕਾਈ, ਉਦਘਾਟਨੀ ਸਮਾਰਹੋ ਜਾਂ ਕਿਸੇ ਤਰ੍ਹਾਂ ਦਾ ਵੀ ਰਿਲੀਜਿੰਗ ਸਮਾਗਮ ਦੀ ਮੇਜਬਾਨੀ ਕਰਕੇ ਹਰ ਇੱਕ ਵਿਸ਼ੇਸ਼ ਸ਼ਖਸ਼ੀਅਤ ਨੂੰ ਸਤਿਕਾਰ ਦੇਣ ਦੀ ਕੋਸ਼ਿਸ਼ ਕਰਦਾ ਆ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਲਜੀਤ ਸਿੰਘ ਖੀਵਾ ਨੇ ਇਲਾਕੇ ਦੇ ਪ੍ਰਸਿੱਧ ਕਲਾਕਾਰ ਪੰਮਾ ਸ਼ਾਇਰ ਦਾ ਗੀਤ ‘ਰੱਬਾ’ ਦਾ ਪੋਸਟਰ ਰਿਲੀਜ਼ ਕਰਨ ਸਮੇਂ ਕਹੇ। ‘ਜੁੱਤੀ ਝਾੜ ਕੇ ਚੜੀ ਮੁਟਿਆਰੇ ਗੱਡੀ ਹੈ ਸ਼ੌਕੀਨ ਜੱਟ ਦੀ’ ਗਾਣੇ ਨਾਲ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰ ਚੁੱਕੇ ਕਲਾਕਾਰ ਪੰਮਾ ਸ਼ਾਇਰ ਦੇ ਗੀਤ ਦਾ ਪੋਸਟਰ ਰਿਲੀਜ਼ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਪੰਮਾ ਸ਼ਾਇਰ ਨੇ ਦੱਸਿਆ ਕਿ ਇਹ ਗੀਤ ਜੇ.ਡੀ. ਪ੍ਰੋਡਕਸ਼ਨ ਮੱਤਾ ਦੇ ਬੈਨਰ ਹੇਠ 1 ਫਰਵਰੀ ਨੂੰ ਯੂਟੀਊਬ ’ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਜਿਸ ਦੇ ਬੋਲ ਪ੍ਰਸਿੱਧ ਗੀਤਕਾਰ ਜਸ ਧਾਲੀਵਾਲ (ਜਸਕਰਨ ਮੱਤਾ) ਦੀ ਕਲਮ ਵਿੱਚੋਂ ਲਿਖੇ ਗਏ ਹਨ। ਵੀਡੀਓ ਡਾਇਰੈਕਟਰ ਪ੍ਰਸਿੱਧ ਨਿਰਦੇਸ਼ਕ ਤਰਸੇਮ ਵਾਂਦਰ ਮੱਤਾ ਨੇ ਬਾਖੂਬ ਤਰੀਕੇ ਨਾਲ ਵੱਖ-ਵੱਖ ਲੋਕੇਸ਼ਨਾਂ ’ਤੇ ਇਸ ਦਾ ਫਿਲਮਾਂਕਨ ਕੀਤਾ ਹੈ। ਵੀਡੀਓ ਐਡੀਟਿੰਗ ਐਮ.ਡੀ. ਐਡਿਟ, ਕੈਮਰਾਮੈਨ ਰਾਜੂ ਮੱਤਾ ਅਤੇ ਵੀਡੀਓ ਕਲਾਕਾਰਾਂ ਵਿੱਚ ਜੱਸ ਧਾਲੀਵਾਲ, ਜਸਵਿੰਦਰ ਅਮੂਲ, ਹਰਬੰਸ ਕੌਰ, ਆਰਤੀ ਜੈਨ, ਰਬਾਬ ਸਿੰਘ ਆਦਿ ਨੇ ਬਾਖੂਬ ਤਰੀਕੇ ਨਾਲ ਆਪਣਾ ਰੋਲ ਨਿਭਾਇਆ ਹੈ।

