ਕੋਟਕਪੂਰਾ, 28 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਸਰਾਂ ਪਰਿਵਾਰ ਵੱਲੋ ਮਾਸਟਰ ਗੁਰਦੀਪ ਸਿੰਘ, ਮਾਤਾ ਭਗਵਾਨ ਕੌਰ ਅਤੇ ਰਤਿੰਦਰਪਾਲ ਸਿੰਘ ਬੰਟੀ ਸਰਾਂ ਦੀ ਯਾਦ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਾਂਦਰ ਜਟਾਣਾ 18ਵਾਂ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਸਮਾਰੋਹ ਵਿੱਚ ਕੋਟਕਪੂਰਾ ਵਿਸ਼ਵਾਸ਼ ਲਾਇਨਜ ਕਲੱਬ ਅਤੇ ਹੀਰੇ ਵੈਲਫੇਅਰ ਕਲੱਬ ਕੋਟਕਪੂਰਾ ਦਾ ਵਿਸ਼ੇਸ਼ ਸਹਿਯੋਗ ਸੀ। ਛੇਵੀਂ ਤੋਂ ਬਾਰਵੀਂ ਕਲਾਸ ਤੱਕ ਪਹਿਲੀਆਂ ਤਿੰਨ ਪੁਜੀਸ਼ਨਾਂ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਵੱਖ ਵੱਖ ਬੁਲਾਰਿਆ ਜਿਨਾਂ ਵਿਚ ਐਮ ਜੇ ਐਫ ਲਾਇਨ ਗੁਰਦੀਪ ਸਿੰਘ, ਲਾਇਨ ਕੁਲਵੰਤ ਸਿੰਘ ਸਰਾਂ, ਚੈਅਰਮੈਨ ਦਲਜਿੰਦਰ ਸਿੰਘ ਸੰਧੂ, ਲਾਇਨ ਰਾਜਿੰਦਰ ਸਿੰਘ ਸਰਾਂ ਰਿਟਾਇਰਡ ਤਹਿਸੀਲਦਾਰ ਸ਼ਾਮਲ ਸਨ ਨੇ ਵਿਦਿਆਰਥੀਆ ਚੰਗੇ ਭਵਿੱਖ, ਨਸ਼ਿਆਂ ਤੋਂ ਬਚਣ, ਅਧਿਆਪਕਾਂ ਅਤੇ ਮਾਪਿਆਂ ਦਾ ਸਤਿਕਾਰ ਕਰਨ, ਕੰਪੀਟੀਸ਼ਨ ਦੀ ਭਾਵਨਾ ਪੈਦਾ ਕਰਨ ਦੀ ਤਾਕੀਦ ਕੀਤੀ ਗਈ। ਸਕੂਲ ਵੱਲੋ ਖੇਡਾਂ ਦੇ ਖੇਤਰ ਵਿੱਚ ਨੈਸ਼ਨਲ ਪੱਧਰ ਦੇ ਖਿਡਾਰੀ ਉਭਾਰਨ ਵਿੱਚ ਭਰਪੂਰ ਪ੍ਰਸ਼ੰਸਾ ਕੀਤੀ ਗਈ। ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਲਾਇਨਜ ਕਲੱਬ ਦੇ ਪ੍ਰਧਾਨ ਲਾਇਨ ਕੁਲਵੰਤ ਸਿੰਘ ਸਰਾਂ, ਸਕੱਤਰ ਵਿਕਰਾਂਤ ਧੀਂਗੜਾ, ਖਜਾਨਚੀ ਜਗਸੀਰ ਸਿੰਘ ਸਰਪੰਚ, ਹੀਰੇ ਵੈਲਫੇਅਰ ਕਲੱਬ ਦੇ ਚੇਅਰਮੈਨ ਦਲਜਿੰਦਰ ਸਿੰਘ ਸੰਧੂ, ਵਾਈਸ ਚੇਅਰਮੈਨ ਗੁਰਦੀਪ ਸਿੰਘ ਮੈਨੇਜਰ, ਸਾਂਈ ਮੰਦਰ ਦੇ ਪ੍ਰਬੰਧਕ ਸਤਪਾਲ ਸ਼ਰਮਾ, ਪਰਵਾਰਿਕ ਮੈਂਬਰ ਵਿਸਾਖਾ ਸਿੰਘ ਸਰਾਂ, ਰਾਜਿੰਦਰ ਸਿੰਘ ਸਰਾਂ, ਬਰਜਿੰਦਰ ਸਿੰਘ ਸਰਾਂ, ਲਖਵਿੰਦਰ ਸਿੰਘ ਸਰਾਂ, ਸਰਪੰਚ ਕੌਰ ਸਿੰਘ, ਲਛਮਣ ਸਿੰਘ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਜਟਾਣਾ, ਮਾਸਟਰ ਪਰਮਿੰਦਰ ਸਿੰਘ, ਗੁਰਨੇਕ ਸਿੰਘ, ਜਗਜੀਤ ਸਿੰਘ, ਬਲਰਾਜ ਸਿੰਘ, ਬਰਜਿੰਦਰ ਸਿੰਘ ਇੰਸਪੈਕਟਰ, ਸਕੂਲ ਮੁਖੀ ਕਰਮਜੀਤ ਸਿੰਘ, ਸਕੂਲ ਸਟਾਫ ਵੀ ਹਾਜ਼ਰ ਸੀ।

